ਧਨਤੇਰਸ ਮੌਕੇ ਸਜੇ ਬਾਜ਼ਾਰ, ਰੌਣਕਾਂ ਲੱਗੀਆਂ


ਨਵੀਂ ਦਿੱਲੀ, 12 ਨਵੰਬਰ (ਸ.ਬ.) ਕੋਰੋਨਾ ਮਹਾਂਮਾਰੀ ਨੂੰ ਜ਼ਿੰਦਗੀ ਦਾ ਹਿੱਸਾ ਬਣਾ ਚੁੱਕੇ ਦੇਸ਼ ਵਾਸੀ ਉਮੀਦ ਦੀ ਰੌਸ਼ਨੀ ਜਗਾ ਕੇ ਰੱਖਣ ਲਈ ਅੱਜ ਧਨਤੇਰਸ ਤੇ ਖਰੀਦਦਾਰੀ ਕਰਨ ਬਾਹਰ ਨਿਕਲ ਰਹੇ ਹਨ| ਲੋਕਾਂ ਵਲੋਂ ਖਰੀਦਦਾਰੀ ਕਰਨ ਨਾਲ ਨਾ ਸਿਰਫ ਬਾਜ਼ਾਰਾਂ ਵਿਚ ਚਹਿਲ-ਪਹਿਲ ਵਧੀ ਹੈ, ਸਗੋਂ ਕਈ ਮਹੀਨਿਆਂ ਤੋਂ ਕਾਰੋਬਾਰ ਦੀ ਸੁਸਤੀ ਝੱਲ ਚੁੱਕੇ ਦੁਕਾਨਦਾਰਾਂ ਦੇ ਚਿਹਰੇ ਵੀ ਖਿੜ ਉਠੇ ਹਨ| ਪੰਚਾਂਗ ਮੁਤਾਬਕ ਹਰ ਸਾਲ ਕਾਰਤਿਕ ਕ੍ਰਿਸ਼ਨ ਪੱਖ ਦੀ ਤ੍ਰਯੋਦਸ਼ੀ ਨੂੰ ਧਨਤੇਰਸ ਮਨਾਇਆ ਜਾਂਦਾ ਹੈ| ਧਨਤੇਰਸ ਦਾ ਤਿਉਹਾਰ ਅੱਜ ਮਨਾਇਆ ਜਾ ਰਿਹਾ ਹੈ| ਇਹ ਮੂਲ ਰੂਪ ਨਾਲ ਆਯੁਰਵੇਦ ਦੇ ਜਨਕ ਧਨਵੰਤਰੀ ਦੇ ਜਨਮ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ| ਧਨਤੇਰਸ ਦੇ ਦਿਨ ਨਵੇਂ ਭਾਂਡੇ ਜਾਂ ਸੋਨਾ-ਚਾਂਦੀ ਖਰੀਦਣ ਦੀ ਪਰੰਪਰਾ ਹੈ| ਧਨਤੇਰਸ ਤੇ ਭਾਂਡੇ ਖਰੀਦਣ ਦੀ ਸ਼ੁਰੂਆਤ ਕਦੋਂ ਅਤੇ ਕਿਵੇਂ ਹੋਈ, ਇਸ ਦਾ ਕੋਈ ਨਿਸ਼ਚਿਤ ਸਬੂਤ ਨਹੀਂ ਹੈ ਪਰ ਅਜਿਹਾ ਮੰਨਿਆ ਜਾਂਦਾ ਹੈ ਕਿ ਜਨਮ ਦੇ            ਸਮੇਂ ਧਨਵੰਤਰੀ ਦੇ ਹੱਥਾਂ ਵਿਚ ਅੰਮ੍ਰਿਤ ਕਲਸ਼ ਸੀ ਅਤੇ ਇਸੇ ਕਾਰਨ ਇਸ ਦਿਨ ਭਾਂਡੇ ਖਰੀਦਣਾ ਸ਼ੁੱਭ ਮੰਨਦੇ ਹਨ| ਧਨਤੇਰਸ ਧਨ, ਸੁੱਖ ਅਤੇ ਤਰੱਕੀ ਦਾ ਪ੍ਰਤੀਕ ਹੈ|
ਬਜ਼ਾਰਾਂ ਵਿਚ ਜਿਸ ਤਰ੍ਹਾਂ ਨਾਲ ਖਰੀਦਦਾਰ ਨਜ਼ਰ ਆ ਰਹੇ ਹਨ, ਉਸ ਤੋਂ ਵੀ ਕਾਰੋਬਾਰੀਆਂ ਦੇ ਚਿਹਰੇ ਖਿੜੇ ਨਜ਼ਰ ਆਏ| ਗਾਹਕਾਂ ਦੀ ਭੀੜ ਵੇਖ ਕੇ ਦੁਕਾਨਦਾਰ ਵੀ ਉਤਸ਼ਾਹਤ ਹਨ| ਉਨ੍ਹਾਂ ਨੂੰ ਉਮੀਦ ਹੈ ਕਿ ਤਿਉਹਾਰ ਦੀ ਰੌਣਕ ਕੋਰੋਨਾ ਕਾਰਨ ਹੋਏ ਨੁਕਸਾਨ ਦੀ ਭਰਪਾਈ ਕਰ ਦੇਵੇਗਾ| ਦੇਵੀ-ਦੇਵਤਾਵਾਂ ਦੀਆਂ ਮੂਰਤੀਆਂ ਦੇ ਨਾਲ-ਨਾਲ ਘਰ-ਵਿਹੜੇ ਨੂੰ ਸਜਾਉਣ ਲਈ ਰੰਗ-ਬਿਰੰਗੇ ਬਲਬਾਂ ਦੀਆਂ ਲੜੀਆਂ, ਲਾਈਟਿੰਗ ਸਟੈਂਡ, ਝਾਲਰ, ਲਟਕਨ ਅਤੇ ਮਿੱਟੀ ਦੇ ਡੈਕੋਰੇਟਿਵ ਦੀਵੇ ਉਪਲੱਬਧ ਹਨ| ਛੋਟੇ ਬਲਬ ਦੀਆਂ ਲੜੀਆਂ ਦੀ ਬਜ਼ਾਰ ਵਿਚ ਮੰਗ ਵੱਧ ਹੈ|

Leave a Reply

Your email address will not be published. Required fields are marked *