ਧਨਬਾਦ ਵਿੱਚ ਪੁਲ ਤੋਂ ਹੇਠਾਂ ਆਟੋ ਡਿੱਗਣ ਨਾਲ ਤਿੰਨ ਦੀ ਮੌਤ, 7 ਜ਼ਖਮੀ

ਝਾਰਖੰਡ, 24 ਅਪ੍ਰੈਲ (ਸ.ਬ.) ਧਨਬਾਦ ਦੇ ਰਾਜਗੰਜ ਇਲਾਕੇ ਵਿੱਚ ਹਾਈਵੇ-2 ਤੇ ਜਰਮੁਨਾਈ ਪੁਲ ਤੋਂ ਇਕ ਆਟੋ ਡਿੱਗ ਗਿਆ| ਇਸ ਵਿੱਚ ਸਵਾਰ 3 ਵਿਅਕਤੀਆਂ ਦੀ ਮੌਤ ਹੋ ਗਈ, ਜਦੋਕਿ 7 ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਤਿੰਨ ਜ਼ਖਮੀਆਂ ਨੂੰ ਧਨਬਾਦ ਦੇ ਪੀ.ਐੈਚ.ਸੀ.ਐੈਚ. ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ|
ਜਾਣਕਾਰੀ ਅਨੁਸਾਰ, ਸਾਰੇ ਲੋਕ ਇਕ ਵਿਆਹ ਸਮਾਰੋਹ ਵਿੱਚ ਖਾਣਾ ਬਣਾ ਕੇ ਵਾਪਸ ਆ ਰਹੇ ਸਨ, ਆਟੋ ਚਾਲਕ ਮੁਤਾਬਕ ਪਿਛੇ ਕਿਸੇ ਭਾਰੀ ਗੱਡੀ ਨੇ ਧੱਕਾ ਮਾਰਿਆ, ਜਿਸ ਕਰਕੇ ਆਟੋ ਆਪਣਾ ਸੰਤੁਲਨ ਗੁਆ ਬੈਠਾ ਅਤੇ ਜਰਮੁਨਾਈ ਪੁਲ ਤੋਂ ਹੇਠਾਂ ਖੱਡ ਵਿੱਚ ਡਿੱਗ ਗਿਆ| ਇਸ ਵਿੱਚ 3 ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ ਅਤੇ 7 ਗੰਭੀਰ ਜ਼ਖਮੀ ਹੋ ਗਏ|
ਜ਼ਖਮੀਆਂ ਦਾ ਹਸਪਤਾਲ ਵਿੱਚ ਇਲਾਜ ਜਾਰੀ ਹੈ| ਡਾਕਟਰਾਂ ਮੁਤਾਬਕ, ਸਾਰਿਆਂ ਦੀ ਹਾਲਤ ਗੰਭੀਰ ਹੈ ਅਤੇ ਕਾਫੀ ਸੱਟਾਂ ਲੱਗੀਆਂ ਹਨ|

Leave a Reply

Your email address will not be published. Required fields are marked *