ਧਰਤੀ ਤੇ ਜੀਵਨ ਅਤੇ ਸਾਫ ਵਾਤਾਵਰਣ ਲਈ ਰੁੱਖਾ ਦੀ ਹੋਂਦ ਜਰੂਰੀ : ਬੱਬੀ ਬਾਦਲ

ਐਸ.ਏ.ਐਸ ਨਗਰ 26 ਅਗਸਤ  (ਸ.ਬ.) ਧਰਤੀ ਤੇ ਜੀਵਨ ਅਤੇ ਸਾਫ ਵਾਤਾਵਰਣ ਲਈ ਰੁੱਖਾਂ ਦੀ ਹੋਂਦ ਬਹੁਤ ਜਰੂਰੀ ਹੈ ਅਤੇ ਵੱਧ ਤੋਂ ਵੱਧ ਰੁੱਖ ਲਗਾ ਕੇ ਹੀ ਅਸੀਂ ਵਾਤਾਵਰਨ ਨੂੰ ਬਚਾ ਸਕਦੇ ਹਾਂ| ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਯੂਥ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਆਪਣੇ ਜਨਮ ਦਿਨ ਤੇ ਮੁਹਾਲੀ ਦੇ ਪਾਰਕਾਂ ਵਿਚ ਬੂਟੇ ਲਗਾਉਣ ਸਮੇਂ ਕੀਤਾ| ਉਹਨਾਂ ਕਿਹਾ ਕਿ ਸਮਾਜ ਨੂੰ ਵਾਤਾਵਰਨ ਸਬੰਧੀ ਜਾਗਰੂਕ ਹੋਕੇ ਅਪਣੀ ਜਿੰਮੇਵਾਰੀ ਨਿਭਾਉਣੀ ਪਵੇਗੀ ਤਾਂ ਜੋ ਹਰਿਆਵਲ ਤੋਂ ਨਿਗੁਣੀ ਹੋ ਚੁੱਕੀ ਸਾਡੀ ਇਸ ਧਰਤੀ ਨੂੰ ਬਚਾਇਆ ਜਾ ਸਕੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਕੀਤਾ ਜਾ ਸਕੇ|
ਬੱਬੀ ਬਾਦਲ ਨੇ ਕਿਹਾ ਕਿ ਯੂਥ ਅਕਾਲੀ ਦਲ ਟਕਸਾਲੀ ਪੂਰੇ ਪੰਜਾਬ ਵਿੱਚ ਸ਼ਹਿਰਾਂ ਅਤੇ ਪਿੰਡਾਂ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਚਲਾਵੇਗਾ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਲਈ ਜਾਗਰੂਕਤਾ ਮੁਹਿੰਮ ਚਲਾਏਗਾ| ਇਸ ਮੌਕੇ ਰਣਧੀਰ ਸਿੰਘ ਸਰਕਲ ਪ੍ਰਧਾਨ ਸੋਹਾਣਾ, ਤਰਲੋਕ ਸਿੰਘ ਪ੍ਰਧਾਨ, ਜਸਰਾਜ ਸਿੰਘ ਸੋਨੂੰ, ਰਮਨਦੀਪ ਸਿੰਘ ਪ੍ਰਧਾਨ 11 ਫੇਜ਼, ਹਰਜਿੰਦਰ ਕੁਮਾਰ ਬਿੱਲਾ ਪ੍ਰਧਾਨ  ਫੇਜ਼ 6, ਰਾਜਨ ਕੁਮਾਰ, ਜਵਾਲਾ ਸਿੰਘ ਖਾਲਸਾ, ਬੀਬੀ ਮਨਜੀਤ ਕੌਰ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਵਿਕਰਮਜੀਤ ਸਿੰਘ, ਮਨਪ੍ਰੀਤ ਸਿੰਘ ਭਾਗੂਮਾਜਰਾ, ਮਹਿੰਦਰ ਸਿੰਘ ਮਿੰਦੀ, ਨਰਿੰਦਰ ਸਿੰਘ, ਜਗਦੀਪ ਸਿੰਘ ਪ੍ਰਧਾਨ ਕਾਲਜ ਫੇਜ਼ 6, ਪਰਮਿੰਦਰ ਸਿੰਘ, ਕਮਲਜੀਤ ਸਿੰਘ ਪੱਤੋ, ਸੋਨੂੰ ਆਦਿ ਹਾਜ਼ਰ ਸਨ|

Leave a Reply

Your email address will not be published. Required fields are marked *