ਧਰਨਾਕਾਰੀ ਬੇਰੁਜਗਾਰ ਅਧਿਆਪਕਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

ਐਸ ਏ ਐਸ ਨਗਰ, 24 ਜੂਨ (ਸ.ਬ.) ਆਪਣੀ ਰੁਜਗਾਰ ਦੀ ਮੰਗ ਨੂੰ ਲੈ ਕੇ ਗਿਆਰਾਂ ਦਿਨਾਂ ਤੋਂ ਪਾਣੀ ਦੀ ਟੈਂਕੀ ਤੇ ਧਰਨਾ ਦੇ ਰਹੇ ਬੇਰੁਜਗਾਰ ਅਧਿਆਪਕਾਂ ਨੇ ਅੱਜ ਅੰਤਰ ਰਾਸ਼ਟਰੀ ਹਵਾਈ ਅੱਡਾ ਰੋਡ ਤੇ ਜਾਮ ਲਗਾ ਕੇ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ| ਬੀ ਐਡ ਟੈਟ ਤੇ ਸਬਜੈਕਟ ਪਾਸ ਇਨ੍ਹਾਂ ਬੇਰੁਜਗਾਰ ਅਧਿਆਪਕਾ ਨੇ ਸੜਕ ਦੇ ਉਪਰ ਪੰਜਾਬ ਸਰਕਾਰ ਦਾ ਪਿੱਟ-ਸਿਆਪਾ ਕਰਦਿਆਂ ਰੋਸ ਮੁਜਾਹਰਾ ਕੀਤਾ| ਇਸ ਰੋਸ ਵਿਖਾਵੇ ਦੌਰਾਨ ਟੈਂਕੀ ਦੇ ਉਪਰ ਬੈਠੇ ਪੰਜ ਬੇਰੁਜਗਾਰ ਅਧਿਆਪਕਾਵਾਂ ਮੈਡਮ ਬਰਿੰਦਰਜੀਤ ਕੌਰ ਨਾਭਾ, ਮੈਡਮ ਪ੍ਰਵੀਨ ਕੌਰ ਘੁਬਾਇਆ, ਹਰਵਿੰਦਰ ਸਿੰਘ ਮਲੇਰਕੋਟਲਾ, ਸਤਨਾਮ ਸਿੰਘ ਦਸੂਹਾ ਅਤੇ ਵਿਜੇ ਕੁਮਾਰ ਨੇ ਵੀ ਟਂੈਕੀ ਉਪਰ ਸਰਕਾਰ ਖਿਲਾਫ ਯੂਨੀਅਨ ਆਗੂਆਂ ਪੂਨਮ ਰਾਣੀ, ਗੁਰਪ੍ਰੀਤ ਕੌਰ, ਹਰਪ੍ਰੀਤ ਕੌਰ, ਰਾਜਪਾਲ, ਸ਼ੰਕਰ ਸ਼ਰਮਾ ਤੇ ਤੇਜਿੰਦਰ ਅਪਰਾ ਦੀ ਅਗਵਾਈ ਹੇਠ ਧਰਨਕਾਰੀਆਂ ਨੇ ਕਿਹਾ ਕਿ ਉਹ 11 ਦਿਨਾਂ ਤੋਂ ਇਥੇ ਧਰਨੇ ਤੇ ਬੈਠੇ ਹਨ ਤੇ ਸਾਡੇ 5 ਸਾਥੀ 11 ਦਿਨਾਂ ਤੋਂ ਟੈਂਕੀ ਦੇ ਉਪਰ ਬੈਠੇ ਹਨ ਅਤੇ ਸਾਡੇ ਦੋ ਸਾਥੀ ਮੈਡਮ ਅਨੀਤਾ ਹੁਸ਼ਿਆਰਪੁਰ ਤੇ ਦਲਜੀਤ ਸਿੰਘ ਦਿੜਬਾ ਸ਼ੁਕਰਵਾਰ ਤੋਂ ਮਰਨ ਵਰਤ ਤੇ ਬੈਠੇ ਹਨ ਪਰ ਸਰਕਾਰ ਅਤੇ ਪ੍ਰਸ਼ਾਸਨ ਨੂੰ ਕੋਈ ਪਰਵਾਹ ਨਹੀਂ ਕਿ ਦੇਸ਼ ਦਾ ਭਵਿੱਖ ਬਣਾਉਣ ਵਾਲਾ ਅਧਿਆਪਕ ਅੱਜ ਮੁਹਾਲੀ ਦੀਆਂ ਸੜਕਾਂ ਤੇ ਰੁਲ ਰਿਹਾ ਹੈ| ਯੂਨੀਅਨ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਹੁਣ ਉਹ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਤੇ ਮਜ਼ਬੂਰ ਹਨ ਤੇ ਜਲਦ ਹੀ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਉ ਵੀ ਕਰਾਂਗੇ|
ਇਸ ਮੌਕੇ ਗਗਨਦੀਪ ਕੌਰ ਗਰੇਵਾਲ, ਅਮਨਦੀਪ ਕੌਰ, ਜੈਸਮੀਨ ਕੌਰ, ਆਰਤੀ ਫਿਲੋਰ, ਮੀਨਾ ਰਾਣੀ, ਮਨਜੀਤ ਕੌਰ, ਸਰੋਜ ਕੁਮਾਰੀ, ਯਾਦਵਿੰਦਰ ਸਿੰਘ, ਗਿੰਨੀ, ਬਲਵਿੰਦਰ ਢੋਗਲ, ਰਣਧੀਰ ਸਿੰਘ, ਮਹਿੰਦਰ ਸਿਘ, ਜਸਵੀਰ ਮਾਨਸਾ, ਮੁਕੇਸ਼ ਬਠਿੰਡਾ, ਪ੍ਰਿੰਸ, ਰਾਜੇਸ਼ , ਗੁਰਵਿੰਦਰ ਸਿੰਘ, ਤਰਸੇਮ ਸਿੰਘ, ਸਿੰਗਾਰਾ ਸਿੰਘ, ਹਰਦਮ ਸਿੰਘ, ਟੋਨੀ ਮੁਹਾਲੀ, ਬਿੱਕੀ ਬੋਹਾ ਸਣੇ ਵੱਡੀ ਗਿਣਤੀ ਵਿਚ ਧਰਨਾਕਾਰੀ ਹਾਜਿਰ ਸਨ|

ਪੰਜਾਬ ਸਰਕਾਰ ਵੱਲੋਂ ਅਜੇ ਤੱਕ ਧਰਨਾਕਾਰੀ ਅਧਿਆਪਕਾਂ ਨਾਲ ਕੋਈ ਗਲਬਾਤ ਨਾਂ ਕੀਤੇ ਜਾਣ ਦੇ ਰੋਸ ਵਜੋਂ 23 ਜੂਨ ਤੋਂ ਮਰਨ ਵਰਤ ਤੇ ਬੈਠੇ ਦੋ ਬੇਰੁਜਗਾਰ ਆਧਿਆਪਕਾ ਅਨੀਤਾ ਹੁਸ਼ਿਆਰਪੁਰ ਅਤੇ ਦਲਜੀਤ ਸਿੰਘ ਦਿੜਬਾ ਨੇ ਕਿਹਾ ਕਿ ਜਾ ਤਾਂ ਉਹ ਹੁਣ ਰੁਜਗਾਰ ਲੈ ਕੇ ਘਰ ਵਾਪਿਸ ਪਰਤਣਗੇ ਜਾ ਫਿਰ ਇੱਥੋਂ ਉਨ੍ਹਾਂ ਦੀ ਲਾਸ਼ ਹੀ ਜਾਉਗੀ| ਦੱਸਣਯੋਗ ਹੈ ਧਰਨਾਕਾਰੀ ਅਨੀਤਾ ਜੋ ਮਰਨ ਵਰਤ ਤੇ ਬੈਠੀ ਹੈ ਉਸਨੇ ਕੱਲ ਦੀ ਪਾਣੀ ਦੀ ਇੱਕ ਬੂੰਦ ਵੀ ਨਹੀਂ ਪੀਤੀ ਜਿਸ ਕਾਰਨ ਅੱਜ ਸਵੇਰੇ ਉਸਦੀ ਤਬੀਅਤ ਵਿਗੜ ਗਈ ਤੇ ਮੌਕੇ ਤੇ ਮੌਜੂਦ ਡਾਕਟਰਾਂ ਦੀ ਟੀਮ ਨੇ ਚੈਕਅਪ ਕਰਕੇ ਦਵਾਈ ਦੇਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਸਨੇ ਦਵਾਈ ਲੈਣ ਤੋਂ ਇਨਕਾਰ ਕਰ ਦਿਤਾ|

Leave a Reply

Your email address will not be published. Required fields are marked *