ਧਰਨਾਕਾਰੀ ਬੇਰੁਜਗਾਰ ਅਧਿਆਪਕਾਂ ਦਾ ਧਰਨਾ 29 ਵੇਂ ਦਿਨ ਵੀ ਜਾਰੀ

ਐਸ ਏ ਐਸ ਨਗਰ, 12 ਜੁਲਾਈ (ਸ.ਬ.) 29 ਵੇਂ ਦਿਨ ਵੀ ਸੋਹਾਣਾ ਟੈਂਕੀ ਤੇ ਧਰਨਾ ਲਾਈ ਬੈਠੇ ਬੇਰੁਜਗਾਰ ਬੀ ਐਡ ਟੈਟ ਤੇ  ਸਬਜੈਕਟ ਪਾਸ ਅਧਿਆਪਕਾਂ ਦਾ ਧਰਨਾ ਜਾਰੀ ਰਿਹਾ| ਉੱਧਰ ਖਰਾਬ ਮੌਸਮ ਦੇ ਦੌਰਾਨ ਪਈ ਭਾਰੀ ਬਰਸਾਤ ਧਰਨਾਕਾਰੀ ਭਿੱਜਦੇ ਰਹੇ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕਰਦੇ ਰਹੇ| ਯੂਨੀਅਨ ਆਗੂਆਂ ਰਾਜਵੰਤ ਕੌਰ, ਯਾਦਵਿੰਦਰ ਸਿੰਘ ਤੇ ਰਾਣਾ ਧੀਮਾਨ ਨੇ ਕਿਹਾ ਕਿ ਧਰਨਾਕਾਰੀ ਆਪਣਾ ਰੁਜਗਾਰ ਦਾ ਹੱਕ ਲੈਣ ਤੱਕ ਧਰਨੇ ਤੇ ਡਟੇ ਰਹਿਣਗੇ ਭਾਵੇਂ ਕਿੰਨੀਆਂ ਵੀ ਔਕੜਾਂ ਦਾ ਸਾਹਮਣਾ ਕਿਉਂ ਨਾ ਕਰਨਾ ਪਵੇ|
ਇਸ ਮੌਕੇ ਟੈਂਕੀ ਤੇ ਬੈਠੇ ਪ੍ਰਵੀਨ ਰਾਣੀ, ਬਰਜਿੰਦਰ ਕੌਰ ਨਾਭਾ, ਹਰਵਿੰਦਰ ਸਿੰਘ, ਵਿਜੈ ਕੁਮਾਰ ਤੇ ਸਤਨਾਮ ਸਿੰਘ ਨੇ ਕਿਹਾ ਕਿ ਉਹ ਰੁਜਗਾਰ ਸਬੰਧੀ ਨਿਯੁਕਤੀ ਪੱਤਰ ਲੈ ਕੇ ਹੀ ਥੱਲੇ ਉਤਰਣਗੇ ਤੇ ਇਸ ਲਈ ਭਾਵੇਂ ਹੋਰ ਕਿੰਨੇ ਦਿਨ ਟਂੈਕੀ ਤੇ ਬੈਠਣਾ ਪਵੇ|
ਇਸ ਧਰਨੇ ਵਿਚ ਨੀਲਮ ਫਿਰੋਜਪੁਰ, ਕਿਰਨ ਬਾਲਾ, ਅਨੀਤਾ, ਹਰਗੁਣਜੀਤ ਕੌਰ, ਸੰਦੀਪ ਕੌਰ, ਜੋਤੀ ਬਾਲਾ, ਜਸਵੀਰ ਕੌਰ, ਅਮਨ, ਰਘਵੀਰ ਕੌਰ, ਜਸਵਿੰਦਰ ਕੌਰ, ਦਵਿੰਦਰ ਕੌਰ, ਰਾਜਵੀਰ ਕੌਰ, ਨਿਸ਼ਾ ਰਾਣੀ, ਨੀਰੂ ਬਾਲਾ, ਬੂਟਾ ਸਿੰਘ, ਰਾਕੇਸ਼ ਕੁਮਾਰ, ਲਖਵੀਰ ਸਿੰਘ, ਕੁਲਰਾਜ ਸਿੰਘ, ਬਲਤੇਜ ਸਿੰਘ, ਰਣਧੀਰ ਸਿੰਘ, ਅੰਕਿਤ ਤੇ ਦਲਜੀਤ ਸਿੰਘ ਸਣੇ ਵੱਡੀ ਗਿਣਤੀ ਵਿੱਚ ਧਰਨਾਕਾਰੀ ਹਾਜਿਰ ਸਨ|

Leave a Reply

Your email address will not be published. Required fields are marked *