ਧਰਨੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ

ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਮੁੱਖ ਮੰਤਰੀ ਆਪਣੀਆਂ ਮੰਗਾਂ ਨੂੰ ਲੈ ਕੇ ਪੂਰੀ ਰਾਤ ਧਰਨੇ ਤੇ ਬੈਠਾ ਰਿਹਾ| ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੋਮਵਾਰ ਨੂੰ ਰਾਤ ਭਰ ਉਪ – ਰਾਜਪਾਲ ਅਨਿਲ ਬੈਜਲ ਦੇ ਘਰ ਜਮ ਕੇ ਬੈਠੇ ਰਹੇ| ਹਾਲਾਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਗਠਨ ਤੋਂ ਬਾਅਦ ਤੋਂ ਹੀ ‘ਆਂਦੋਲਨਕਾਰੀ ਮੋਡ’ ਵਿੱਚ ਹੈ| ਪਹਿਲੀ ਵਾਰ ਮੁੱਖ ਮੰਤਰੀ ਬਨਣ ਤੋਂ ਤੁਰੰਤ ਬਾਅਦ ਅਰਵਿੰਦ ਕੇਜਰੀਵਾਲ ਰਾਤ ਭਰ ਰੇਲ ਭਵਨ ਦੇ ਸਾਹਮਣੇ ਜਮ ਕੇ ਬੈਠੇ ਸੀ|
ਪਿਛਲੇ ਮਹੀਨੇ ਵੀ ਸੀਸੀਟੀਵੀ ਦੀ ਫਾਈਲ ਪਾਸ ਕਰਨ ਦੀ ਮੰਗ ਨੂੰ ਲੈ ਕੇ ਉਹ ਆਪਣੇ ਮੰਤਰੀਆਂ ਅਤੇ ਪਾਰਟੀ ਵਰਕਰਾਂ ਸਮੇਤ ਧਰਨੇ ਤੇ ਬੈਠੇ ਸਨ| ਇਸ ਵਾਰ ਧਰਨੇ ਦਾ ਕਾਰਨ ਦਿੱਲੀ ਦੀ ਬਿਊਰੋਕਰੇਸੀ ਦੇ ਨਾਲ ਲੰਬੇ ਸਮੇਂ ਤੋਂ ਜਾਰੀ ਉਨ੍ਹਾਂ ਦੀ ਤਨਾਤਨੀ ਹੈ| ਉਨ੍ਹਾਂ ਦਾ ਇਲਜ਼ਾਮ ਹੈ ਕਿ ਬਿਊਰੋਕਰੇਸੀ ਹੜਤਾਲ ਤੇ ਹੈ, ਪਰੰਤੂ ਅਫਸਰਾਂ ਦਾ ਕਹਿਣਾ ਹੈ ਕਿ ਉਹ ਸਾਰੇ ਕੰਮ ਮੰਤਰੀਆਂ ਦੇ ਲਿਖਤੀ ਆਦੇਸ਼ ਤੇ ਕਰ ਰਹੇ ਹਨ| ਮੁੱਖਮੰਤਰੀ ਦੀ ਮੰਗ ਹੈ ਕਿ ਦਿੱਲੀ ਸਰਕਾਰ ਵਿੱਚ ਕੰਮ ਕਰਦੇ ਆਈਏਐਸ ਅਧਿਕਾਰੀਆਂ ਦੀ ਹੜਤਾਲ ਖਤਮ ਕਰਵਾਈ ਜਾਵੇ, ਕੰਮ ਰੋਕਣ ਵਾਲੇ ਅਫਸਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਦਰਵਾਜੇ- ਦਰਵਾਜੇ ਰਾਸ਼ਨ ਸਪਲਾਈ ਦੀ ਯੋਜਨਾ ਨੂੰ ਪਾਸ ਕੀਤਾ ਜਾਵੇ|
ਪਿਛਲੇ ਦਿਨੀਂ ਰਾਜ ਦੇ ਮੁੱਖ ਸਕੱਤਰ ਦੇ ਨਾਲ ਹੋਈ ਅਨਬਨ ਤੋਂ ਬਾਅਦ ਤੋਂ ਹੀ ਦਿੱਲੀ ਸਰਕਾਰ ਦੇ ਅਧਿਕਾਰੀ ਉਨ੍ਹਾਂ ਦੇ ਨਾਲ ਅਘੋਸ਼ਿਤ ਅਸਹਿਯੋਗ ਦੀ ਮੁਦਰਾ ਵਿੱਚ ਹਨ| ਸੀਐਮ ਦੇ ਧਰਨੇ ਤੋਂ ਪਹਿਲੇ ਰਾਜਪਾਲ ਅਤੇ ਆਈਏਐਸ ਅਸੋਸੀਏਸ਼ਨ ਨੇ ਸਾਫ ਕਰ ਦਿੱਤਾ ਸੀ ਕਿ ਕੋਈ ਵੀ ਅਧਿਕਾਰੀ ਹੜਤਾਲ ਤੇ ਨਹੀਂ ਹੈ, ਪਰੰਤੂ ਇਸ ਤੋਂ ਤੁਰੰਤ ਬਾਅਦ ਆਏ ਰਾਜਪਾਲ ਦੇ ਇਸ ਬਿਆਨ ਨੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਦਾ ਗੁੱਸਾ ਵਧਾ ਦਿੱਤਾ ਕਿ ਸਰਕਾਰ ਨੂੰ ਅਫਸਰਾਂ ਨਾਲ ਗੱਲ ਕਰਨੀ ਚਾਹੀਦੀ ਹੈ| ਇਸ ਤੋਂ ਬਾਅਦ ਦੂਸ਼ਣਬਾਜੀ ਦੇ ਵਿਚਾਲੇ ਗੱਲਬਾਤ ਦੀਆਂ ਸੰਭਾਵਨਾਵਾਂ ਹੋਰ ਵੀ ਘੱਟ ਹੁੰਦੀਆਂ ਗਈਆਂ|
ਕੇਜਰੀਵਾਲ ਦਾ ਸਥਾਈ ਇਲਜ਼ਾਮ ਹੈ ਕਿ ਉਪ – ਰਾਜਪਾਲ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਕੰਮ ਕਰਦੇ ਹਨ ਪਰੰਤੂ ਸੱਚ ਤਾਂ ਇਹ ਹੈ ਕਿ ਅੰਦੋਲਨ ਚਲਾਉਣਾ ਸਰਕਾਰ ਦਾ ਕੰਮ ਨਹੀਂ ਹੈ| ਉਸਦਾ ਕੰਮ ਹੈ ਪ੍ਰਸ਼ਾਸਨ ਚਲਾਉਣਾ| ਅੰਦੋਲਨ ਪਾਰਟੀ ਦਾ ਕੰਮ ਹੈ| ਪਿਛਲੇ ਦਿਨੀਂ ਕੇਜਰੀਵਾਲ ਨੇ ਕਈ ਮਾਮਲਿਆਂ ਵਿੱਚ ਮਾਫੀ ਮੰਗ ਕੇ ਮੁਕਦਮੇਬਾਜੀ ਤੋਂ ਬਚਣ ਦਾ ਰਸਤਾ ਅਪਣਾਇਆ ਸੀ, ਤਾਂ ਕਿ ਸਰਕਾਰ ਚਲਾਉਣ ਤੇ ਧਿਆਨ ਕੇਂਦਰਿਤ ਕਰ ਸਕਣ| ਇਸਦਾ ਅਗਲਾ ਪੜਾਅ ਜੇਕਰ ਟਕਰਾਵਾਂ ਦਾ ਦਾਇਰਾ ਘੱਟ ਕਰਨ ਦੇ ਰੂਪ ਵਿੱਚ ਦਿਖੇ ਤਾਂ ਦਿੱਲੀ ਲਈ ਰਾਹਤ ਦੀ ਗੱਲ ਹੋਵੇਗੀ|
ਮਨੋਜ ਤਿਵਾਰੀ

Leave a Reply

Your email address will not be published. Required fields are marked *