ਧਰਨੇ ਤੋਂ ਪਹਿਲਾਂ ਸਤਿੰਦਰ ਗਿੱਲ ਨੇ ਵੀ ਵਿਖਾਈ ਤਾਕਤ

ਐਸ ਏ ਐਸ ਨਗਰ, 12 ਜੂਨ (ਸ.ਬ.) ਜਿਲ੍ਹਾ ਯੂਥ ਅਕਾਲੀ ਦਲ   (ਦਿਹਾਤੀ) ਦੇ ਪ੍ਰਧਾਨ ਸ੍ਰ. ਸਤਿੰਦਰ ਸਿੰਘ ਗਿੱਲ ਨੇ ਅੱਜ ਇੱਥੇ ਆਯੋਜਿਤ ਹੋਏ ਅਕਾਲੀ ਦਲ ਦੇ ਜਿਲ੍ਹਾ ਪੱਧਰੀ  ਧਰਨੇ ਵਿੱਚ ਸ਼ਮੂਲੀਅਤ ਕਰਨ ਤੋਂ ਪਹਿਲਾਂ ਆਪਣੀ ਸਿਆਸੀ ਤਾਕਤ ਜਾਹਿਰ ਕੀਤੀ| ਸ੍ਰ. ਗਿੱਲ ਆਪਣੇ ਵੱਡੀ ਗਿਣਤੀ ਸਾਰਥਕਾਂ ਅਤੇ ਨਾਹਰੇ ਲਾਉਂਦੇ ਹੋਏ ਧਰਨੇ ਵਾਲੀ ਥਾਂ ਤਕ ਪਹੁੰਚੇ ਅਤੇ ਉਹਨਾਂ ਨਾਲ ਆਏ ਯੂਥ ਅਕਾਲੀ ਵਰਕਰਾਂ ਦੀ ਵੱਡੀ ਗਿਣਤੀ ਨੇ ਉਹਨਾਂ ਦੀ ਸਿਆਸੀ ਤਾਕਤ ਦਾ ਵਿਖਾਵਾ ਕੀਤਾ|
ਇਸ ਮੌਕੇ ਸ੍ਰ. ਗਿਲ ਨੇ ਕਿਹਾ ਕਿ ਯੂਥ ਅਕਾਲੀ ਦਲ  ਹਮੇਸ਼ਾ ਤੋਂ ਪਾਰਟੀ ਦੇ ਸਾਰੇ ਪ੍ਰੋਗਰਾਮਾਂ ਵਿਚ ਵਧ ਚੜ੍ਹ ਕੇ ਸ਼ਮੂਲੀਅਤ ਕਰਦਾ ਹੈ ਅਤੇ ਅੱਜ ਵੀ ਯੂਥ ਵਰਕਰ ਪੂਰੇ ਜੋਸ਼ ਨਾਲ ਜਿਲ੍ਹਾ ਪੱਧਰੀ ਧਰਨੇ ਵਿੱਚ ਸ਼ਾਮਿਲ ਹੋਣ ਲਈ ਆਏ ਸਨ|

Leave a Reply

Your email address will not be published. Required fields are marked *