ਧਰਨੇ ਨੂੰ ਭੁੱਖ ਹੜਤਾਲ ਵਿੱਚ ਤਬਦੀਲ ਕੀਤਾ

ਐਸ ਏ ਐਸ ਨਗਰ, 13 ਅਗਸਤ (ਸ.ਬ.) ਪੰਚਾਇਤ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਦੇ ਕਰਮਚਾਰੀਆਂ ਵਲੋਂ ਪੈਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮੁਖ ਦਫਤਰ ਵਿਖੇ ਲੜੀਵਾਰ ਧਰਨੇ ਨੂੰ ਅੱਜ ਭੁੱਖ ਹੜਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਜਿਸ ਵਿੱਚ ਅੱਜ ਜਿਲ੍ਹੇ, ਲੁਧਿਆਣਾ, ਸੰਗਰੂਰ, ਬਰਨਾਲਾ ਦੇ ਕਰਮਚਾਰੀਆ ਵੱਲੋਂ ਲੜੀ ਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ| ਧਰਨੇ ਨੂੰ ਸੰਬੋਧਨ ਕਰਦਿਆ ਪੰਚਾਇਤ ਸਕੱਤਰ ਯੂਨੀਅਨ ਦੇ ਸੂਬਾ ਪ੍ਰਧਾਨ ਰਵਿੰਦਰ ਸਿੰਘ ਨੇ ਦੱਸਿਆ ਕਿ ਸਾਡੀਆ ਹੱਕੀ ਮੰਗਾਂ ਦੇ ਸਬੰਧ ਵਿੱਚ ਪੰਚਾਇਤ ਮੰਤਰੀ ਅਤੇ ਮਹਿਕਮੇ ਦੇ ਅਫ਼ਸਰ ਵਲੋਂ ਲਿਖਤੀ ਤੌਰ ਤੇ ਮੰਗਾਂ ਮੰਨਣ ਦਾ ਭਰੋਸਾ ਮਿਤੀ 30/04/2018 ਨੂੰ ਦਿੱਤਾ ਗਿਆ ਸੀ ਪਰੰਤੂ (ਚਾਰ) ਮਹੀਨੇ ਬੀਤ ਜਾਣ ਦੇ ਬਾਵਜੂਦ ਕਿਸੇ ਵੀ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ| ਐਸੋਸੀਏਸ਼ਨ ਵੱਲੋਂ ਸਖਤ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ ਹੈ| ਅੱਜ ਦੇ ਧਰਨੇ ਵਿੱਚ ਭੁੱਖ ਹੜਤਾਲ ਵਿੱਚ ਜਿਲ੍ਹਾ ਪ੍ਰਧਾਨ ਲੁਧਿਆਣਾ, ਸੁਖਪਾਲ ਸਿੰਘ ਪੰਚਾਇਤ ਸਕੱਤਰ, ਸੁਖਵੀਰ ਸਿੰਘ ਪੰਚਾਇਤ ਅਫਸਰ ਜਿਲ੍ਹਾ ਸੰਗਰੂਰ – ਸਾਧੂ ਰਾਮ ਪੰਚਾਇਤ ਸਕੱਤਰ, ਸੁਪਰਡੈਂਟ ਬਲਦੀਪ ਸਿੰਘ, ਸਤਿਗੁਰੂ ਸਿੰਘ ਸੁਨਾਮ, ਦੌਲਤ ਰਾਮ ਭਵਾਨੀਗੜ੍ਹ ਜਿਲ੍ਹਾ ਸੰਗਰੂਰ, ਸੁਰਜੀਤ ਸਿੰਘ ਪੰਚਾਇਤ ਸਕੱਤਰ ਬਲਾਕ ਸ਼ਹਿਣਾ, ਸਤਨਾਮ ਸਿੰਘ ਬਲਾਕ ਸ਼ਹਿਣਾ ਜਿਲ੍ਹਾ ਬਰਨਾਲਾ ਵੱਲੋਂ ਭੁੱਖ ਹੜਤਾਲ ਸ਼ੁਰੂ ਕੀਤੀ ਗਈ| ਧਰਨੇ ਨੂੰ ਹੋਰਨਾਂ ਤੋਂ ਇਲਾਵਾ ਵਰਿੰਦਰ ਕੁਮਾਰ, ਨਿਰਮਲ ਸਿੰਘ ਜਿਲ੍ਹਾ ਪ੍ਰਧਾਨ ਮੁਹਾਲੀ ਅਮਰੀਕ ਸਿੰਘ ਜਿਲ੍ਹਾ ਪ੍ਰਧਾਨ ਸੰਗਰੂਰ, ਸਨਦੀਪ ਕੁਮਾਰ ਕਨਵੀਨਰ, ਜਤਿੰਦਰ ਸਿੰਘ ਪ੍ਰਧਾਨ ਟੈਕਸ ਕੁਲੈਕਟਰ ਯੂਨੀਅਨ ਪੰਜਾਬ, ਹਰਜੀਤ ਸਿੰਘ ਪੰਚਾਇਤ ਅਫਸਰ ਸਮਰਾਲਾ, ਪਰਮਜੀਤ ਕੌਰ ਸੁਪਰਡੈਂਟ ਬਰਨਾਲਾ, ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਗਰ ਸਰਕਾਰ ਵੱਲੋਂ ਸੰਮਤੀ ਕਰਮਚਾਰੀਆਂ ਦੀਆਂ ਮੰਗਾਂ ਜਲਦੀ ਨਾ ਮੰਨਿਆਂ ਗਈਆਂ ਤਾਂ ਅਗਲੇ ਦਿਨਾਂ ਵਿੱਚ ਕੋਈ ਹੋਰ ਵੀ ਸਖਤ ਐਕਸ਼ਨ ਕਰਨ ਲਈ ਮਜਬੂਰ ਹੋਣਾ ਪਵੇਗਾ|

Leave a Reply

Your email address will not be published. Required fields are marked *