ਧਾਨ ਮੰਤਰੀ ਵਲੋਂ 5 ਦਿਨਾਂ ਵਿਦੇਸ਼ ਯਾਤਰਾ ਦੌਰਾਨ ਕੀਤੇ ਗਏ ਸਮਝੌਤੇ

ਇੰਡੋਨੇਸ਼ੀਆ, ਮਲੇਸ਼ੀਆ ਅਤੇ ਸਿੰਗਾਪੁਰ ਦੀ ਆਪਣੀ 5 ਦਿਨਾਂ ਯਾਤਰਾ ਤੋਂ ਬਾਅਦ ਪ੍ਰਧਾਨਮੰਤਰੀ ਨਰਿੰਦਰ ਮੋਦੀ ਘਰ ਪਰਤ ਆਏ ਹਨ| ਇਸ ਦੌਰਾਨ ਉਨ੍ਹਾਂ ਨੇ ਤਿੰਨ ਦਿਨ ਇੰਡੋਨੇਸ਼ੀਆ ਵਿੱਚ ਅਤੇ ਬਾਕੀ ਦੋ ਦਿਨ ਮਲੇਸ਼ੀਆ-ਸਿੰਗਾਪੁਰ ਵਿੱਚ ਬਿਤਾਏ| ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ ਦੋਵਾਂ ਦੇਸ਼ਾਂ ਦੇ ਪ੍ਰਧਾਨਮੰਤਰੀਆਂ ਦੀ ਹਾਜ਼ਰੀ ਵਿੱਚ 15 ਸਮਝੌਤਿਆਂ ਤੇ ਹਸਤਾਖਰ ਹੋਏ, ਜਿਨ੍ਹਾਂ ਵਿੱਚ ਦੋਵਾਂ ਸਰਕਾਰਾਂ ਦੇ ਵਿਚਾਲੇ 9 ਜਦੋਂ ਕਿ 6 ਸਰਕਾਰੀ ਅਤੇ ਨਿਜੀ ਸੰਗਠਨਾਂ ਦੇ ਵਿਚਾਲੇ ਹਨ|
ਦੋਵਾਂ ਦੇਸ਼ਾਂ ਨੇ ਸਮੁੰਦਰੀ ਸਹਿਯੋਗ ਤੇ ਸਾਂਝਾ ਦ੍ਰਿਸ਼ਟੀਕੋਣ ਵੀ ਜਾਰੀ ਕੀਤਾ, ਹਾਲਾਂਕਿ ਇੰਡੋਨੇਸ਼ੀਆ ਨੇ ਪ੍ਰਧਾਨ ਮੰਤਰੀ ਨੇ ਮੋਦੀ ਦੇ ਆਉਣ ਤੋਂ ਪਹਿਲੇ ਹੀ ਭਾਰਤ ਨੂੰ ਸਬਾਂਗ ਬੰਦਰਗਾਹ ਦੇ ਫੌਜੀ ਅਤੇ ਵਪਾਰਕ ਪ੍ਰਯੋਗ ਦੀ ਆਗਿਆ ਦੇ ਦਿੱਤੀ ਸੀ| ਰੱਖਿਆ ਅਤੇ ਸਮੁੰਦਰੀ ਸੁਰੱਖਿਆ ਤੋਂ ਇਲਾਵਾ ਭਾਰਤ-ਇੰਡੋਨੇਸ਼ੀਆ ਦੇ ਵਿਚਾਲੇ ਸਹਿਯੋਗ ਦੀਆਂ ਕਾਫੀ ਸੰਭਾਵਨਾਵਾਂ ਹਨ| ਦੋਵਾਂ ਦੇਸ਼ਾਂ ਦੇ ਵਿਚਾਲੇ ਹੁਣ17 ਅਰਬ ਡਾਲਰ ਤੋਂ ਜ਼ਿਆਦਾ ਦਾ ਸਾਲਾਨਾ ਵਪਾਰ ਹੁੰਦਾ ਹੈ| ਉਮੀਦ ਸੀ ਕਿ ਇਸ ਦੌਰੇ ਵਿੱਚ ਭਾਰਤ ਚੀਨ ਦੀ ਵਨ ਬੈਲਟ ਵਨ ਰੋਡ ਪ੍ਰਯੋਜਨਾ ਦੇ ਮੁਕਾਬਲੇ ਕੋਈ ਪਹਿਲ ਕਰਨ ਵਿੱਚ ਸਫਲ ਰਹੇਗਾ ਪਰੰਤੂ ਇਸ ਦਿਸ਼ਾ ਵਿੱਚ ਕੋਈ ਠੋਸ ਤਰੱਕੀ ਨਹੀਂ ਹੋਈ| ਮਲੇਸ਼ੀਆ ਦੀ ਯਾਤਰਾ ਵਿੱਚ ਪ੍ਰਧਾਨਮੰਤਰੀ ਮੋਦੀ ਉਥੇ ਦੇ ਪ੍ਰਧਾਨ ਮੰਤਰੀ ਮਹਾਤੀਰ ਮੁਹੰਮਦ ਨਾਲ ਮੁਲਾਕਾਤ ਕਰਕੇ ਤੁਰੰਤ ਸਿੰਗਾਪੁਰ ਨਿਕਲ ਗਏ, ਜਿੱਥੇ ਦੋ ਦਿਨਾਂ ਯਾਤਰਾ ਦੇ ਦੌਰਾਨ ਉਨ੍ਹਾਂ ਦੀ ਮੁਲਾਕਾਤ ਉਥੇ ਦੇ ਪ੍ਰਧਾਨਮੰਤਰੀ ਲੀ ਸੇਨ ਲੁੰਗ ਅਤੇ ਰਾਸ਼ਟਰਪਤੀ ਹਲੀਮਾ ਯਾਕੂਬ ਨਾਲ ਹੋਈ| ਇਸ ਦੌਰਾਨ ਦੋਵਾਂ ਦੇਸ਼ਾਂ ਦੇ ਵਿਚਾਲੇ ਨਰਸਿੰਗ, ਨੇਵੀ, ਸਾਈਬਰ ਸਿਕਿਓਰਿਟੀ, ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ, ਦੋਵਾਂ ਦੇਸ਼ਾਂ ਦੇ ਵਿੱਤ ਮੰਤਰਾਲਿਆ, ਉਦਯੋਗ ਅਤੇ ਸਰਕਾਰ ਦੇ ਵਿਚਾਲੇ ਤਾਲਮੇਲ ਵਧਾਉਣ ਲਈ ਵੀ ਕਈ ਸਮਝੌਤੇ ਕੀਤੇ ਗਏ| ਸਾਲ 2005 ਵਿੱਚ ਹੋਏ ਵਿਆਪਕ ਆਰਥਿਕ ਸਹਿਯੋਗ ਸਮਝੌਤੇ ਤੋਂ ਬਾਅਦ ਭਾਰਤ ਅਤੇ ਸਿੰਗਾਪੁਰ ਦੇ ਵਿਚਾਲੇ ਵਪਾਰ ਦੁੱਗਣਾ ਹੋ ਕੇ 25 ਅਰਬ ਡਾਲਰ ਸਾਲਾਨਾ ਹੋ ਚੁੱਕਿਆ ਹੈ|
ਦੋਵਾਂ ਦੇਸ਼ਾਂ ਨੇ ਇਸ ਉਤੇ ਸੰਤੋਸ਼ ਜਿਤਾਇਆ ਪਰੰਤੂ ਇਸ ਸਭ ਤੋਂ ਮਹੱਤਵਪੂਰਣ ਸੀ ਪ੍ਰਧਾਨਮੰਤਰੀ ਮੋਦੀ ਦਾ 17ਵੀਂ ਸ਼ਾਂਗਰੀ ਲਾਅ ਗੱਲਬਾਤ ਵਿੱਚ ਹਿੱਸੇਦਾਰੀ, ਜਿਸ ਨੂੰ ਸੰਬੋਧਿਤ ਕਰਨ ਵਾਲੇ ਉਹ ਭਾਰਤ ਦੇ ਪਹਿਲੇ ਪ੍ਰਧਾਨਮੰਤਰੀ ਬਣੇ| ਇੱਥੇ ਆਪਣੇ ਸੰਬੋਧਨ ਵਿੱਚ ਪ੍ਰਧਾਨਮੰਤਰੀ ਨੇ ਸਪਸ਼ਟ ਕੀਤਾ ਕਿ ਜਦੋਂ ਭਾਰਤ ਅਤੇ ਚੀਨ ਭਰੋਸੇ ਦੇ ਨਾਲ ਮਿਲ ਕੇ ਕੰਮ ਕਰਨਗੇ, ਉਦੋਂ ਏਸ਼ੀਆ ਅਤੇ ਸੰਸਾਰ ਦਾ ਭਵਿੱਖ ਸੁਖਾਵਾਂ ਹੋਵੇਗਾ| ਤਿੰਨ ਦੇਸ਼ਾਂ ਦੀ ਯਾਤਰਾ ਦੇ ਆਖਰੀ ਪੜਾਅ ਵਿੱਚ ਪ੍ਰਧਾਨਮੰਤਰੀ ਨੇ ਅਮਰੀਕੀ ਰੱਖਿਆਮੰਤਰੀ ਜਿਮ ਮੈਟਿਸ ਨਾਲ ਬੰਦ ਕਮਰੇ ਵਿੱਚ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਦੋਵਾਂ ਨੇਤਾਵਾਂ ਨੇ ਦੁਨੀਆ ਦੇ ਸਾਰੇ ਸਮੁੰਦਰੀ ਰਸਤੇ ਸਭ ਦੇ ਲਈ ਖੁੱਲੇ ਰਹਿਣ ਤੇ ਜ਼ੋਰ ਦਿੱਤਾ| ਕਮਲਪ੍ਰੀਤ ਸਿੰਘ

Leave a Reply

Your email address will not be published. Required fields are marked *