ਧਾਰਮਿਕ ਆਧਾਰ ਤੇ ਨਹੀਂ ਬਲਕਿ ਸਮਾਜਿਕ, ਆਰਥਿਕ ਵਿਵਸਥਾ ਤੇ ਆਧਾਰਿਤ ਹੈ ਅਨਪੜ੍ਹਤਾ ਦੀ ਸਮੱਸਿਆ

ਅੱਜਕੱਲ੍ਹ ਧਾਰਮਿਕ ਪਹਿਚਾਣ ਨੂੰ ਆਧਾਰ ਬਣਾ ਕੇ ਸਮੂਹਾਂ ਨੂੰ ਦੇਖਣ ਅਤੇ ਉਨ੍ਹਾਂ ਦੀਆਂ ਵਿਸ਼ੇਸ਼ਤਾਵਾਂ ਦਰਸਾਉਣ ਦਾ ਚਲਨ ਵਧਦਾ ਜਾ ਰਿਹਾ ਹੈ| ਇਸ ਕੜੀ ਵਿੱਚ ਇੱਕ ਰਿਸਰਚ ਦੀ ਰਿਪੋਰਟ ਦੱਸਦੀ ਹੈ ਕਿ ਹਿੰਦੂ ਅਤੇ ਮੁਸਲਿਮ ਦੁਨੀਆ ਦੇ ਸਭ ਤੋਂ ਘੱਟ ਪੜੇ-ਲਿਖੇ ਧਾਰਮਿਕ ਭਾਈਚਾਰੇ ਹਨ| ਪਿਊ ਰਿਸਰਚ ਸੈਂਟਰ ਵੱਲੋਂ 151 ਦੇਸ਼ਾਂ ਦੇ ਜਨਗਣਨਾ ਅਤੇ ਸਰਵੇ ਅੰਕੜਿਆਂ ਦੇ ਆਧਾਰ ਤੇ ਕੀਤੇ ਗਏ ਇਸ ਰਿਸਰਚ ਦੇ ਮੁਤਾਬਿਕ ਹਿੰਦੂ ਅਤੇ ਮੁਸਲਿਮ ਸਕੂਲ-ਕਾਲਜ ਦੀ ਪੜਾਈ ਤੇ ਔਸਤਨ 5.6 ਸਾਲ ਹੀ ਖਰਚ ਕਰਦੇ ਹਨ| ਇਸ ਮਾਮਲੇ ਵਿੱਚ ਵਿਸ਼ਵ ਔਸਤ 7.7 ਸਾਲ ਹੈ|
ਸਿੱਖਿਆ ਵਿੱਚ ਲਿੰਗ ਭੇਦ ਦੇ ਮਾਮਲੇ ਵਿੱਚ ਵੀ ਇਨ੍ਹਾਂ ਦੋਵਾਂ ਦਾ ਰਿਕਾਰਡ ਸਭ ਤੋਂ ਖ਼ਰਾਬ ਹੈ| ਹਿੰਦੂ ਔਰਤਾਂ ਸਕੂਲਾਂ ਵਿੱਚ ਔਸਤਨ 4.2 ਸਾਲ ਦਾ ਸਮਾਂ ਗੁਜ਼ਾਰਦੀਆਂ ਹਨ, ਤਾਂ ਮੁਸਲਿਮ ਔਰਤਾਂ 4.9 ਸਾਲ| ਪੜਾਈ ਦੇ ਮਾਮਲੇ ਵਿੱਚ ਦੁਨੀਆ ਵਿੱਚ ਸਭ ਤੋਂ ਉਪਰ ਪਾਏ ਗਏ ਹਨ ਯਹੂਦੀ, ਜਿਨ੍ਹਾਂ ਦਾ ਔਸਤ ਹੈ 13.4 ਸਾਲ|  ਮਤਲਬ ਇੱਕ ਔਸਤ ਯਹੂਦੀ              ਗਰੈਜੂਏਟ ਹੁੰਦਾ ਹੈ, ਜਦੋਂ ਕਿ ਔਸਤ ਹਿੰਦੂ- ਮੁਸਲਿਮ ਪ੍ਰਾਇਮਰੀ ਪਾਸ| ਪਰ ਜਿਕਰਯੋਗ ਗੱਲ ਇਹ ਹੈ ਕਿ ਸਕੂਲੀ ਪੜਾਈ ਨੂੰ ਅਹਿਮੀਅਤ ਦੇਣ ਦਾ ਸਵਾਲ ਧਰਮ ਨਾਲ ਜੁੜਿਆ ਨਹੀਂ  ਹੈ| ਇਹ ਮੁਢਲੇ ਤੌਰ ਤੇ ਸਾਡੇ ਆਰਥਿਕ ਅਤੇ ਸਮਾਜਿਕ ਹਾਲਾਤ ਨਾਲ ਤੈਅ ਹੁੰਦਾ ਹੈ| ਹਿੰਦੂਵਾਦੀ ਆਬਾਦੀ ਦਾ 97 ਫੀਸਦੀ ਤੋਂ ਵੀ ਜ਼ਿਆਦਾ ਹਿੱਸਾ ਭਾਰਤ ਅਤੇ ਇਸਦੇ ਸਰਹੱਦੀ ਦੇਸ਼ਾਂ (ਨੇਪਾਲ ਅਤੇ ਬੰਗਲਾਦੇਸ਼) ਵਿੱਚ ਰਹਿੰਦਾ ਹੈ, ਇਸ ਲਈ ਇੱਥੋਂ ਦਾ ਪਿਛੜਿਆ ਇਲਾਕਾ ਉਸ ਤੇ ਸਿੱਧਾ ਅਸਰ ਪਾਉਂਦਾ ਹੈ| ਇੱਥੇ ਰਹਿਣ ਵਾਲੇ ਹੋਰ ਧਾਰਮਿਕ ਸਮੂਹਾਂ ਦੀ ਆਬਾਦੀ ਵੀ ਇਸ ਮਾਹੌਲ ਨਾਲ ਪ੍ਰਭਾਵਿਤ ਹੁੰਦੀ ਹੈ, ਇਸ ਲਈ ਉਸਦਾ ਔਸਤ ਵੀ ਮਿਲਦਾ-ਜੁਲਦਾ ਹੀ ਹੈ|
ਫਰਕ ਉੱਥੇ ਦਿਸਦਾ ਹੈ ਜਿੱਥੇਹਿੰਦੂਆਂ ਨੂੰ ਇੱਕਦਮ ਵੱਖਰਾ ਮਾਹੌਲ ਮਿਲਿਆ ਹੋਇਆ ਹੈ| ਜਿਵੇਂ ਅਮਰੀਕਾ ਅਤੇ ਯੂਰਪ ਵਿੱਚ ਰਹਿਣ ਵਾਲੀ ਹਿੰਦੂ ਆਬਾਦੀ ਨੂੰ ਵੇਖੀਏ ਤਾਂ ਨਤੀਜੇ ਬਿਲਕੁਲ ਹੈਰਾਨੀਨਜਨਕ ਮਿਲਦੇ ਹਨ| ਰਿਪੋਰਟ ਦੱਸਦੀ ਹੈ ਕਿ ਅਮਰੀਕੀ ਹਿੰਦੂ ਔਸਤਨ 15.7 ਸਾਲ ਸਕੂਲ/ ਕਾਲਜ ਵਿੱਚ ਗੁਜ਼ਾਰਦੇ ਹਨ ਅਤੇ ਯੂਰਪੀ ਹਿੰਦੂ 13.9 ਸਾਲ| ਦੋਵੇਂ ਆਪਣੇ-ਆਪਣੇ ਦੇਸ਼ਾਂ ਵਿੱਚ ਪੜਾਈ ਨੂੰ ਸਭ ਤੋਂ ਜ਼ਿਆਦਾ ਅਹਿਮੀਅਤ
ਦੇਣ ਵਾਲੇ ਸਮੂਹਾਂ ਦੇ ਰੂਪ ਵਿੱਚ
ਨਿਸ਼ਾਨਦੇਹ ਕੀਤੇ ਗਏ ਹਨ| ਸਬਕ ਉਨ੍ਹਾਂ ਸਾਰੇ ਲੋਕਾਂ ਲਈ ਹੈ ਜੋ ਆਬਾਦੀ ਵਾਧੇ ਤੋਂ ਲੈ ਕੇ ਅਨਪੜਤਾ ਅਤੇ ਅਪਰਾਧ ਤੱਕ ਦੇ ਅੰਕੜਿਆਂ ਨੂੰ ਧਾਰਮਿਕ ਸਮੂਹਾਂ ਵਾਲੇ ਚਸ਼ਮੇ ਨਾਲ ਦੇਖਣ ਦੇ ਆਦੀ ਹਨ| ਇਸ ਗਲਤ ਚਸ਼ਮੇ ਦੀ ਵਜ੍ਹਾ ਨਾਲ ਨਾ ਸਿਰਫ ਸਮੱਸਿਆ ਗਲਤ ਰੂਪ ਵਿੱਚ ਸਾਹਮਣੇ ਆਉਂਦੀ ਹੈ ਬਲਕਿ ਇਸਦੇ ਕਥਿਤ ਹੱਲ ਸਮੱਸਿਆ ਨੂੰ ਹੋਰ ਵਧਾਉਣ ਵਾਲੇ ਸਾਬਿਤ ਹੁੰਦੇ ਹਨ|
ਲਭਪ੍ਰੀਤ

Leave a Reply

Your email address will not be published. Required fields are marked *