ਧਾਰਮਿਕ ਆਸਥਾ ਦੇ ਨਾਮ ਤੇ ਹੁੰਦੀ ਅਰਾਜਕਤਾ

ਸਾਵਣ ਸ਼ਿਵਰਾਤਰੀ ਦੇ ਨਾਲ ਹੀ ਵੀਰਵਾਰ ਨੂੰ ਕਾਂਵੜ ਯਾਤਰਾ ਦੀ ਸਮਾਪਤੀ ਹੋ ਗਈ, ਪਰੰਤੂ ਇਸ ਵਾਰ ਦੀ ਕਾਂਵੜ ਯਾਤਰਾ ਭਗਵਾਨ ਸ਼ਿਵ ਦੇ ਪ੍ਰਤੀ ਸ਼ਰਧਾ ਪ੍ਰਦਰਸ਼ਿਤ ਕਰਨ ਨਿਕਲੇ ਸ਼ਰਧਾਲੂਆਂ ਤੋਂ ਇਲਾਵਾ ਇਸ ਵਿੱਚ ਸ਼ਾਮਿਲ ਅਸਾਮਾਜਿਕ ਤੱਤਾਂ ਦੀਆਂ ਮਾੜੀਆਂ ਹਰਕਤਾਂ ਲਈ ਵੀ ਯਾਦ ਕੀਤੀ ਜਾਵੇਗੀ| ਕਾਂਵੜ ਯਾਤਰਾ ਦੇ ਦੌਰਾਨ ਮਾੜੀਆਂ ਘਟਨਾਵਾਂ ਦੀਆਂ ਛਿਟਪੁਟ ਖਬਰਾਂ ਹਰ ਸਾਲ ਆਉਂਦੀਆਂ ਹਨ ਪਰੰਤੂ ਇਸ ਵਾਰ ਇਸਦਾ ਪੈਮਾਨਾ ਬਹੁਤ ਜ਼ਿਆਦਾ ਵੱਧ ਗਿਆ| ਦਿੱਲੀ ਵਿੱਚ ਜਿਸ ਤਰ੍ਹਾਂ ਕਾਂਵੜੀਆਂ ਨੇ ਸੜਕ ਵਿਚਾਲੇਹੰਗਾਮਾ ਕੀਤਾ ਅਤੇ ਇੱਕ ਕਾਰ ਨੂੰ ਤਬਾਹ ਕਰ ਦਿੱਤਾ, ਉਸਨੂੰ ਮਾਮੂਲੀ ਘਟਨਾ ਕਹਿ ਕੇ ਖਾਰਿਜ ਨਹੀਂ ਕੀਤਾ ਜਾ ਸਕਦਾ|
ਯੂਪੀ ਦੇ ਬੁਲੰਦਸ਼ਹਿਰ ਵਿੱਚ 7 ਅਗਸਤ ਨੂੰ ਹੋਈ ਘਟਨਾ ਵੀ ਘੱਟ ਹੈਰਾਨੀ ਵਿੱਚ ਪਾਉਣ ਵਾਲੀ ਨਹੀਂ ਹੈ, ਜਿੱਥੇ ਉਨ੍ਹਾਂ ਦਾ ਨਿਸ਼ਾਨਾ ਇੱਕ ਪੁਲੀਸ ਜੀਪ ਬਣੀ| ਇਨ੍ਹਾਂ ਦੋਵਾਂ ਘਟਨਾਵਾਂ ਦਾ ਵੀਡੀਓ ਵੇਖ ਕੇ ਇਹ ਤੈਅ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਕਾਂਵੜੀਆਂ ਦੇ ਰੂਪ ਵਿੱਚ ਇਹ ਲੋਕ ਸਾਧਾਰਨ ਸ਼ਰਧਾਲੂ ਹੀ ਸਨ ਜਾਂ ਦੰਗਾਈਆਂ ਦਾ ਕੋਈ ਗੁਟ ਸੜਕ ਤੇ ਆਪਣੀ ਦਾਦਾਗਿਰੀ ਦਿਖਾ ਰਿਹਾ ਸੀ| ਇਸ ਸੰਦਰਭ ਵਿੱਚ ਘਟਨਾਵਾਂ ਨੂੰ ਲੈ ਕੇ ਪੁਲੀਸ ਦੇ ਨਜਰੀਏ ਤੇ ਵੱਖ ਤੋਂ ਗੱਲ ਹੋਣੀ ਚਾਹੀਦੀ ਹੈ| ਅਜੇ ਕੁੱਝ ਦਿਨ ਪਹਿਲਾਂ ਯੂਪੀ ਪੁਲੀਸ ਦੇ ਇੱਕ ਵੱਡੇ ਅਧਿਕਾਰੀ ਹੈਲੀਕਾਪਟਰ ਤੋਂ ਕਾਂਵੜੀਆਂ ਤੇ ਫੁਲ ਵਰਾਉਂਦੇ ਦੇਖੇ ਗਏ ਸਨ| ਇਸ ਵਿੱਚ ਸ਼ੱਕ ਨਹੀਂ ਕਿ ਭਾਰਤ ਵਿੱਚ ਹਰ ਪੰਥ ਦੇ ਲੋਕਾਂ ਨੂੰ ਆਪਣੇ ਧਾਰਮਿਕ ਵਿਸ਼ਵਾਸਾਂ ਅਤੇ ਆਸਥਾਵਾਂ ਦੇ ਸਮਾਨ ਜੀਵਨ ਗੁਜ਼ਾਰਨ ਦੀ ਪੂਰੀ ਆਜ਼ਾਦੀ ਹੈ ਪਰੰਤੂ ਕਾਨੂੰਨ ਵਿਵਸਥਾ ਨਾਲ ਜੁੜੀਆਂ ਏਜੰਸੀਆਂ ਦਾ ਕੰਮ ਇਹਨਾਂ ਵੱਖ-ਵੱਖ ਆਸਥਾਵਾਂ ਦਾ ਹਿੱਸਾ ਬਨਣਾ ਨਹੀਂ ਬਲਕਿ ਇਹ ਯਕੀਨੀ ਕਰਨਾ ਹੈ ਕਿ ਇਹ ਆਸਥਾਵਾਂ ਨਾ ਤਾਂ ਆਪਸ ਵਿੱਚ ਟਕਰਾਉਣ, ਨਾ ਹੀ ਹੋਰ ਨਾਗਰਿਕਾਂ ਦੇ ਅਧਿਕਾਰਾਂ ਨੂੰ ਮਲੀਆਮੇਟ ਕਰਨ|
ਦਿੱਲੀ ਵਿੱਚ ਕਾਂਵੜੀਏ ਪੁਲੀਸ ਦੀ ਹਾਜ਼ਰੀ ਵਿੱਚ ਕਾਰ ਨੂੰ ਤਹਿਸ – ਨਹਿਸ ਕਰਦੇ ਦੇਖੇ ਗਏ ਪਰ ਮਾਮਲਾ ਅਣਪਛਾਤੇ ਕਾਂਵੜੀਆਂ ਦੇ ਖਿਲਾਫ ਦਰਜ ਕੀਤਾ ਗਿਆ ਅਤੇ ਮੀਡੀਆ ਰਿਪੋਰਟਾਂ ਵਿੱਚ ਪੁਲੀਸ ਦੇ ਹਵਾਲੇ ਨਾਲ ਹੀ ਦੱਸਿਆ ਗਿਆ ਕਿ ਕਾਰ ਚਲਾ ਰਹੀ ਮਹਿਲਾ ਨੇ ਇੱਕ ਕਾਂਵੜੀਏ ਨੂੰ ਥੱਪੜ ਮਾਰਿਆ ਸੀ| ਘਟਨਾ ਸਥਾਨ ਤੇ ਮੌਜੂਦ ਮਹਿਲਾ ਦੀ ਦੋਸਤ ਇਸਨੂੰ ਗਲਤ ਦੱਸ ਰਹੀ ਹੈ| ਜੇਕਰ ਇਹ ਇੱਕ ਪੱਖ ਦੀ ਸ਼ਿਕਾਇਤ ਹੈ ਤਾਂ ਇਸਨੂੰ ਸਚਾਈ ਦੀ ਬਜਾਏ ਸ਼ਿਕਾਇਤ ਦੀ ਤਰ੍ਹਾਂ ਪੇਸ਼ ਕੀਤਾ ਜਾਣਾ ਚਾਹੀਦਾ ਹੈ| ਧਾਰਮਿਕ ਵਿਸ਼ਵਾਸ ਅਤੇ ਕਾਨੂੰਨ ਪਾਲਣ ਦੇ ਫਰਜ ਵਿੱਚ ਗੱਡ-ਮੱਡ ਕੀਤਾ ਗਿਆ ਤਾਂ ਇਹ ਸਭ ਦੇ ਲਈ ਘਾਤਕ ਹੋਵੇਗਾ|
ਵਿਸ਼ਾਲ

Leave a Reply

Your email address will not be published. Required fields are marked *