ਧਾਰਮਿਕ ਆਜ਼ਾਦੀ ਲਈ ਗੰਭੀਰ ਖਤਰਾ ਹੈ ਅੱਤਵਾਦ : ਟਰੰਪ

ਵਾਸ਼ਿੰਗਟਨ, 15 ਅਪ੍ਰੈਲ (ਸ.ਬ.)  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅੱਤਵਾਦ ਦੁਨੀਆ ਭਰ ਵਿੱਚ ਧਾਰਮਿਕ ਆਜ਼ਾਦੀ ਲਈ ਸਭ ਤੋਂ ਵੱਡੇ ਖਤਰਿਆਂ ਵਿੱਚੋਂ ਇਕ ਹੈ| ਟਰੰਪ ਨੇ ਅਜਿਹੇ ਬਿਹਤਰ ਕੱਲ ਦੀ ਉਮੀਦ ਜ਼ਾਹਰ ਕੀਤੀ ਹੈ, ਜਦੋਂ ਹਿੰਦੂ ਸਮੇਤ ਸਾਰੇ ਧਰਮਾਂ ਦੇ ਲੋਕ ਆਪਣੀ ਸ਼ਰਧਾ ਮੁਤਾਬਕ ਪੂਜਾ ਕਰ ਸਕਣ| ਰੇਡੀਓ ਅਤੇ ਵੈਬ ਤੇ ਆਪਣੇ ਹਫਤਾਵਾਰੀ ਸੰਬੋਧਨ ਵਿੱਚ ਟਰੰਪ ਨੇ ਕਿਹਾ ਕਿ ਅਮਰੀਕਾ ਨੇ ਸ਼ੁਰੂ ਤੋਂ ਪੂਜਾ ਕਰਨ ਦੀ ਆਜ਼ਾਦੀ ਦਿੱਤੀ ਹੈ| ਉਨ੍ਹਾਂ ਕਿਹਾ ਕਿ ਇਹ ਓਹ ਵਾਅਦਾ ਹੈ, ਜਿਸ ਨੂੰ ਸਾਡੇ ਬਹਾਦਰ ਯੋਧਿਆਂ ਨੇ ਸਦੀਆਂ ਤੋਂ, ਲੰਬੇ ਸਮੇਂ ਤੋਂ ਸਾਡੇ ਤਮਾਮ ਨਾਗਰਿਕਾਂ ਦੀ ਰੱਖਿਆ ਕਰ ਕੇ ਨਿਭਾਇਆ ਹੈ| ਉਨ੍ਹਾਂ ਕਿਹਾ ਕਿ ਦੁੱਖ ਇਸ ਗੱਲ ਦਾ ਹੈ ਕਿ ਦੁਨੀਆ ਭਰ ਵਿੱਚ ਕਈਆਂ ਕੋਲ ਅਜਿਹੀ ਆਜ਼ਾਦੀ ਨਹੀਂ ਹੈ ਅਤੇ ਧਾਰਮਿਕ ਆਜ਼ਾਦੀ ਲਈ ਸਭ ਤੋਂ ਗੰਭੀਰ ਖਤਰਿਆਂ ਵਿੱਚੋਂ ਇਕ ਅੱਤਵਾਦ ਦਾ ਖਤਰਾ ਹੈ|
ਟਰੰਪ ਨੇ ਕਿਹਾ ਕਿ ਈਸਾਈਆਂ ਦੇ ਪਵਿੱਤਰ ਹਫਤੇ ਦੀ ਸ਼ੁਰੂਆਤ ਵਿੱਚ ਜਦੋਂ ਦੁਨੀਆ ‘ਪਾਮ ਸੰਡੇ’ ਦਾ ਜਸ਼ਨ ਮਨਾ ਰਹੀ ਸੀ ਤਾਂ ਆਈ.ਐਸ. ਨੇ ਮਿਸਰ ਦੇ ਈਸਾਈਆਂ ਦੀਆਂ ਦੋ ਚਰਚਾਂ ਤੇ ਧਮਾਕੇ ਕਰ ਕੇ 45 ਲੋਕਾਂ ਦੀ ਹੱਤਿਆ ਕਰ ਦਿੱਤੀ ਅਤੇ 100 ਤੋਂ ਵਧ ਲੋਕਾਂ ਨੂੰ ਜ਼ਖਮੀ ਕਰ ਦਿੱਤਾ| ਟਰੰਪ ਨੇ ਕਿਹਾ ਕਿ ਅਸੀਂ ਲੋਕ ਇਸ ਹਮਲੇ ਦੀ ਨਿੰਦਾ ਕਰਦੇ ਹਾਂ, ਆਪਣਿਆਂ ਨੂੰ ਗੁਆ ਦੇਣ ਵਾਲੇ ਲੋਕਾਂ ਪ੍ਰਤੀ ਆਪਣਾ ਸੋਗ ਜ਼ਾਹਰ ਕਰਦੇ ਹਾਂ ਅਤੇ ਬਿਹਤਰ ਕੱਲ ਲਈ ਮਜ਼ਬੂਤੀ ਅਤੇ ਸਮਝ ਪਾਉਣ ਦੀ ਪ੍ਰਾਰਥਨਾ ਕਰਦੇ ਹਾਂ| ਜਿੱਥੇ ਈਸਾਈ, ਮੁਸਲਿਮ ਅਤੇ ਯਹੂਦੀ ਅਤੇ ਹਿੰਦੂ, ਸਾਰੇ ਧਰਮਾਂ ਦੇ ਚੰਗੇ ਲੋਕ ਹੋਣ ਅਤੇ ਆਪਣੇ ਦਿਲ ਦੀ ਸੁਣਨ, ਆਪਣੀ ਸ਼ਰਧਾ ਮੁਤਾਬਕ ਪੂਜਾ ਕਰਨ|

Leave a Reply

Your email address will not be published. Required fields are marked *