ਧਾਰਮਿਕ ਯਾਤਰਾ 22 ਜੁਲਾਈ ਨੂੰ

ਐਸ ਏ ਐਸ ਨਗਰ, 21 ਜੁਲਾਈ (ਸ.ਬ.) ਕਲਗੀਧਰ  ਸੇਵਕ ਜਥੇ ਵੱਲੋਂ 22 ਜੁਲਾਈ ਨੂੰ ਸ਼ਹਿਰ ਦੀਆਂ ਸੰਗਤਾਂ ਨੂੰ ਅੰਮ੍ਰਿਤਸਰ ਦੀ ਮੁਫਤ ਧਾਰਮਿਕ ਯਾਤਰਾ ਕਰਵਾਈ ਜਾ ਰਹੀ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇ ਦੇ ਪ੍ਰਧਾਨ ਸ. ਜਤਿੰਦਰਪਾਲ ਸਿੰਘ ਜੇ ਪੀ ਨੇ ਦਸਿਆ ਕਿ ਇਹ ਯਾਤਰਾ 22 ਜੁਲਾਈ ਨੂੰ ਰਾਤ 8 ਵਜੇ ਫੇਜ਼-4 ਦੇ ਗੁਰਦੁਆਰਾ ਸਾਹਿਬ  ਦੇ ਬਾਹਰੋਂ ਬੱਸ ਰਾਹੀਂ ਰਵਾਨਾ ਹੋਵੇਗੀ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਉਪਰੰਤ 23 ਜੁਲਾਈ ਨੂ ੰਵਾਪਸ ਆਵੇਗੀ| ਉਹਨਾਂ ਕਿਹਾ ਕਿ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਇਹ ਯਾਤਰਾ ਕਰਵਾਈ ਜਾ ਰਹੀ ਹੈ|
ਉਹਨਾਂ ਦੱਸਿਆ ਕਿ ਕਲਗੀਧਰ ਸੇਵਕ ਜਥੇ ਵੱਲੋਂ ਸਿੱਖ ਸੰਗਤਾਂ ਨੂੰ ਸਿੱਖੀ ਸਰੂਪ ਨਾਲ ਜੋੜਣ ਲਈ ਧਾਰਮਿਕ ਦੀਵਾਨ ਪਿੰਡਾਂ ਵਿੱਚ ਬੱਚਿਆਂ ਲਈ ਗੁਰਮਤਿ ਕਲਾਸਾਂ ਅਤੇ ਫ੍ਰੀ ਦਸਤਾਰ ਸਿਖਲਾਈ ਕਲਾਸਾਂ ਵੀ ਲਗਾਈਆਂ ਜਾਂਦੀਆਂ ਹਨ| ਪਿਛਲੇ ਸਮੇਂ ਵੀ ਅਜਿਹੀਆਂ ਯਾਤਰਾਵਾਂ ਕਰਵਾਈਆਂ ਗਈਆਂ ਸਨ| ਯਾਤਰਾ ਉੱਪਰ ਜਾਣ ਦੇ ਚਾਹਵਾਨ ਸੱਜਣ ਸ੍ਰ. ਜਤਿੰਦਰਪਾਲ ਸਿੰਘ ਜੇ ਪੀ ਨਾਲ ਮੋ: 9876048000 ਤੇ ਸੰਪਰਕ ਕਰ ਸਕਦੇ ਹਨ|

Leave a Reply

Your email address will not be published. Required fields are marked *