ਧਾਰਮਿਕ ਸਥਾਨਾਂ ਦੀ ਮੁਫਤ ਯਾਤਰਾ ਭਲਕੇ

ਐਸ ਏ ਐਸ ਨਗਰ, 7 ਸਤੰਬਰ (ਸ.ਬ.) ਸੀਨੀਅਰ ਸਿਟੀਜ਼ਨ ਹੈਲਪ ਏਜ ਐਸੋਸੀਏਸ਼ਨ ਫੇਜ਼ 6 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ, ਵਿਰਾਸਤ ਏ ਖਾਲਸਾ ਅਤੇ ਹੋਰ ਧਾਰਮਿਕ ਅਸਥਾਨਾਂ ਦੀ ਮੁਫਤ ਯਾਤਰਾ ਦਾ ਪ੍ਰਬੰਧ ਕੀਤਾ ਗਿਆ ਹੈ|
ਸੰਸਥਾ ਦੇ ਪ੍ਰਧਾਨ ਸ੍ਰੀ ਮਹਿੰਦਰ ਸਿੰਘ ਢਿੱਲੋਂ ਅਤੇ ਕਾਰਜਕਾਰੀ ਪ੍ਰਧਾਨ ਸ੍ਰ. ਮਨਜੀਤ ਸਿੰਘ ਭੱਲਾ ਨੇ ਦੱਸਿਆ ਕਿ ਜਿਨ੍ਹਾਂ ਯਾਤਰੂਆਂ ਨੇ ਆਪਣੀਆਂ ਸੀਟਾਂ ਪਹਿਲਾਂ ਬੁੱਕ ਕਰਾਈਆਂ ਹਨ ਉਨ੍ਹਾਂ ਲਈ ਵਿਸ਼ੇਸ਼ ਦੋ ਬੱਸਾਂ, ਮਿਤੀ 8 ਸਤੰਬਰ ਦਿਨ ਸ਼ਨੀਵਾਰ, ਵੇਰਕਾ ਬੂਥ ਨਜ਼ਦੀਕ ਸਵਿਮਿੰਗ ਪੂਲ ਫੇਜ਼ 6 ਤੋਂ ਸਵੇਰੇ ਠੀਕ 6.45 ਵਜੇ ਚੱਲਣਗੀਆਂ ਅਤੇ ਯਾਤਰਾ ਕਰਕੇ ਸ਼ਾਮੀ ਵਾਪਸ ਪਰਤਣਗੀਆਂ| ਉਹਨਾਂ ਦੱਸਿਆ ਕਿ ਇਹ ਯਾਤਰਾ ਸੰਸਥਾ ਦੇ ਚੇਅਰਮੈਨ ਸ੍ਰ. ਨਾਰਾਇਣ ਸਿੱਧੂ ਮਿਉਂਸਪਲ ਕੌਂਸਲਰ ਦੇ ਉਪਰਾਲੇ ਸਦਕਾ ਕਰਵਾਈ ਜਾ ਰਹੀ ਹੈ| ਐਸੋਸੀਏਸ਼ਨ ਦੇ ਸੈਕਟਰੀ ਗੁਰਦੀਪ ਸਿੰਘ ਗੁਲਾਟੀ ਨੇ ਦੱਸਿਆ ਕਿ ਯਾਤਰੂਆਂ ਲਈ ਨਾਸ਼ਤਾ, ਲੱਸੀ, ਪਾਣੀ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ|

Leave a Reply

Your email address will not be published. Required fields are marked *