ਧਾਰਮਿਕ ਸਥਾਨਾਂ ਨੇੜੇ ਠੇਕਾ ਖੋਲਣ ਦਾ ਵਿਰੋਧ

ਐਸ ਏ ਐਸ ਨਗਰ, 27 ਅਪ੍ਰੈਲ (ਸ.ਬ.) ਸੈਕਟਰ 76-80 ਪਲਾਟ ਅਲਾਟਮਂੈਟ ਐਂਡ ਡਿਵੈਲਪਮੈਂਟ ਕਮੇਟੀ ਅਤੇ ਸੈਕਟਰ 78-79 ਦੀ ਕਮੇਟੀ ਦੇ ਇੱਕ ਵਫਦ ਨੇ ਕੈਬਿਨਟ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ ਅਤੇ ਮੰਗ ਕੀਤੀ ਕਿ ਸੈਕਟਰ 78-79 ਦੀ ਵੰਡਦੀ ਸੜਕ ਦੇ ਚੌਂਕ ਵਿੱਚ ਜੋ ਠੇਕਾ ਖੋਲਿਆ ਜਾ ਰਿਹਾ ਹੈ, ਉਸਨੂੰ ਨਾ ਖੋਲਿਆ ਜਾਵੇ|
ਵਫਦ ਦੇ ਆਗੂਆਂ ਨੇ ਇਸ ਮੌਕੇ ਕਿਹਾ ਕਿ ਜਿਸ ਥਾਂ ਇਹ ਠੇਕਾ ਖੋਲਿਆ ਜਾ ਰਿਹਾ ਹੈ, ਉਸ ਥਾਂ ਦੇ ਨਜਦੀਕ ਹੀ ਗੁਰਦੁਆਰਾ ਸਾਹਿਬ, ਮੰਦਰ ਅਤੇ ਚਰਚ ਹਨ ਇਸ ਲਈ ਇਸ ਥਾਂ ਠੇਕਾ ਨਾ ਖੋਲਿਆ ਜਾਵੇ| ਇਸ ਮੌਕੇ ਸ੍ਰ. ਸਿੱਧੂ ਨੇ ਵਫਦ ਦੇ ਆਗੂਆਂ ਨੂੰ ਠੇਕੇ ਦੀ ਥਾਂ ਤਬਦੀਲ ਕਰਨ ਦਾ ਭਰੋਸਾ ਦਿੱਤਾ| ਇਸ ਮੌਕੇ ਸੁੱਚਾ ਸਿੰਘ, ਸਰਦੂਲ ਸਿੰਘ, ਮੇਜਰ ਸਿੰਘ, ਕ੍ਰਿਸ਼ਨਾ ਮਿੱਤੂ, ਐਮ ਪੀ ਸਿੰਘ, ਹਰਮੇਸ਼ ਲਾਲ, ਇੰਦਰਜੀਤ ਸਿੰਘ, ਨਿਰਮਲ ਸਿੰਘ, ਗੁਰਮੇਲ ਸਿੰਘ, ਦਰਸ਼ਨ ਸਿੰੰਘ, ਸਤਨਾਮ ਸਿੰਘ, ਹਰਦਿਆਲ ਚੰਦ, ਨਰਿੰਦਰ ਸਿੰਘ, ਸ਼ੇਰ ਸਿੰਘ, ਬਸੰਤ ਸਿੰਘ, ਸੁਰਿੰਦਰ ਸਿੰਘ, ਸੰਤੋਖ ਸਿੰਘ, ਡਾ. ਮਨਮੋਹਨ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *