ਧਾਰਮਿਕ ਸਥਾਨਾਂ ਨੇੜੇ ਠੇਕਾ ਖੋਹਲਣ ਵਿਰੱਧ ਸੰਘਰਸ਼ ਦਾ ਐਲਾਨ

ਐਸ ਏ ਐਸ ਨਗਰ, 24 ਅਪ੍ਰੈਲ (ਸ.ਬ.) ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਸੈਕਟਰ 78 ਦੇ ਇੱਕ ਵਫਦ ਨੇ ਪ੍ਰਧਾਨ ਹਰਦੇਵ ਸਿੰਘ ਬਾਜਵਾ ਦੀ ਅਗਵਾਈ ਵਿੱਚ ਅਸਟੇਟ ਅਫਸਰ ਪੁਡਾ ਨੂੰ ਇੱਕ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਸੈਕਟਰ 78 ਵਿੱਚ ਧਾਰਮਿਕ ਸਥਾਨਾਂ ਨੇੜੇ ਠੇਕਾ ਨਾ ਖੋਲਿਆ ਜਾਵੇ| ਇਸ ਮੌਕੇ ਵਫਦ ਦੇ ਆਗੂਆਂ ਨੇ ਅਸਟੇਟ ਅਫਸਰ ਦੇ ਧਿਆਨ ਵਿੱਚ ਲਿਆਂਦਾ ਕਿ ਸੈਕਟਰ 78 ਵਿੱਚ ਜਿਸ ਥਾਂ ਠੇਕਾ ਖੋਲਿਆ ਜਾ ਰਿਹਾ ਹੈ, ਉਸਦੇ ਨੇੜੇ ਹੀ ਗੁਰਦੁਆਰਾ ਸ੍ਰੀ ਸਿੰਘ ਸਭਾ ਅਤੇ ਸਨਾਤਨ ਧਰਮ ਮੰਦਰ ਹਨ| ਉਹਨਾਂ ਕਿਹਾ ਕਿ ਧਾਰਮਿਕ ਸਥਾਨਾਂ ਨੇੜੇ ਠੇਕਾ ਖੋਹਲਣ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਲੱਗੇਗੀ| ਉਹਨਾਂ ਕਿਹਾ ਕਿ ਜੇ ਇਸ ਥਾਂ ਜਬਰਦਸਤੀ ਠੇਕਾ ਖੋਲਿਆ ਗਿਆ ਤਾਂ ਸੰਘਰਸ਼ ਕੀਤਾ ਜਾਵੇਗਾ|
ਇਸ ਮੌਕੇ ਸੰਸਥਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਸੋਮਲ, ਸੀਨੀਅਰ ਕਾਂਗਰਸੀ ਆਗੂ ਕ੍ਰਿਸਨਾ ਮਿੱਤੂ, ਸੀਨੀਅਰ ਮੀਤ ਪ੍ਰਧਾਨ ਮੇਜਰ ਸਿੰਘ, ਗੁਰਦੁਆਰਾ ਸ੍ਰੀ ਸਿੰਘ ਸਭਾ ਸੈਕਟਰ 78 ਦੇ ਪ੍ਰਧਾਨ ਸਰਬਜੀਤ ਸਿੰਘ, ਕੁਸਲ ਸ਼ਰਮਾ ਪ੍ਰਧਾਨ ਮੰਦਰ ਕਮੇਟੀ, ਪਲਾਟ ਅਲਾਟਮੈਂਟ ਕਮੇਟੀ ਦੇ ਪ੍ਰਧਾਨ ਕਮਾਂਡਰ ਗੁਰਦੇਵ ਸਿੰਘ ਦਿਓਲ, ਸੈਕਟਰ 79 ਵੈਲਫੇਅਰ ਕਮੇਟੀ ਦੇ ਪ੍ਰਧਾਨ ਐਮ ਪੀ ਸਿੰਘ, ਨਰੇਸ਼ ਤ੍ਰੇਹਨ, ਕੁਲਦੀਪ ਸਿੰਘ ਭਿੰਡਰ, ਨਿਰਮਲ ਸਿੰਘ ਸਭਰਵਾਲ, ਸਤਨਾਮ ਸਿੰਘ ਭਿੰਡਰ ਵੀ ਮੌਜੂਦ ਸਨ|

Leave a Reply

Your email address will not be published. Required fields are marked *