ਧਾਰਮਿਕ ਸਮਾਗਮ ਕਰਵਾਇਆ

ਐਸ ਏ ਐਸ ਨਗਰ, 8 ਅਪ੍ਰੈਲ (ਸ.ਬ.) ਗੁਰਦੁਆਰਾ ਸਾਚਾ ਧਨ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਟ੍ਰਾਈਸਿਟੀ ਜੋਨ ਵਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕਥਾ ਅਤੇ ਕੀਰਤਨ ਸਮਾਗਮ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਵਿਖੇ ਕਰਵਾਇਆ ਗਿਆ| ਇਸ ਸਮਾਗਮ ਵਿਚ ਗੁਰਦੁਆਰਾ ਸਾਚਾ ਧਨ ਸਾਹਿਬ ਵਿਚ ਸਿਖਲਾਈ ਲੈ ਰਹੇ ਬਚਿਆਂ ਅਤੇ ਬੀਬੀਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ| ਇਸ ਮੌਕੇ ਵੀਰ ਮੋਹਨ ਸਿੰਘ ਖੇਤਰੀ ਸਕੱਤਰ  ਨੇ ਖਾਲਸੇ ਦੀ ਮਹਾਨਤਾ ਤੋਂ ਜਾਣੂੰ ਕਰਵਾਇਆ| ਇਸ ਮੌਕੇ ਬੀਬੀ ਮਨਦੀਪ ਕੌਰ ਖਾਲਸਾ ਨੇ ਰਸਭਿੰਨਾ ਕੀਰਤਨ ਕੀਤਾ| ਸਟੇਜ ਦੀ ਸੇਵਾ ਗੁਰਸਿਮਰਨ ਸਿੰਘ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਕੀਤੀ|  ਇਸ ਸਮਾਗਮ ਵਿਚ ਗੁਰਦੁਆਰਾ ਸਾਚਾ ਧਨ ਸਾਹਿਬ ਦੇ ਮੁੱਖ ਸੇਵਾਦਾਰ ਸ ਪਰਮਜੀਤ ਸਿੰਘ, ਸ ਤਰਲੋਚਨ ਸਿੰਘ, ਸ ਬਲਵਿੰਦਰ ਸਿੰਘ, ਸ ਭਜਨ ਸਿੰਘ, ਸ ਬਲਵਿੰਦਰ ਸਿੰਘ ਟੌਹੜਾ, ਸ ਜਸਪਾਲ ਸਿੰਘ, ਸ ਮੋਹਨ ਸਿੰਘ, ਸ ਅਰਸਜੋਤ ਸਿੰਘ, ਸ ਜੇ ਪੀ ਸਿੰਘ ਜੌਨਲ ਪ੍ਰਧਾਨ ਗੁਰੂ ਗੋਬਿੰਦ ਸਿੰਘ ਸਟੱੱਡੀ ਸਰਕਲ ਵੀ ਮੌਜੂਦ ਸਨ|

Leave a Reply

Your email address will not be published. Required fields are marked *