ਧਾਰਮਿਕ ਸਮਾਗਮ ਕਰਵਾਇਆ

ਬਨੂੜ, 30 ਨਵੰਬਰ (ਅਭਿਸ਼ੇਕ ਸੂਦ) ਬਨੂੜ ਨੇੜਲੇ ਪਿੰਡ ਮਨੌਲੀ ਸੂਰਤ ਵਿਖੇ ਸਥਿਤ ਅਕਾਲ ਅਕੈਡਮੀ ਸਕੂਲ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਬ ਬੜੀ ਸ਼ਰਧਾ ਨਾਲ ਮਨਾਇਆ ਗਿਆ| ਸਕੂਲ ਪ੍ਰਿੰਸੀਪਲ ਸ੍ਰੀਮਤੀ ਰਜਨੀ ਠਾਕੁਰ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਕੂਲ ਵਿੱਚ ਪਾਠ ਦੇ ਭੋਗ ਉਪਰੰਤ ਬੱਚਿਆਂ ਵੱਲੋਂ ਧਾਰਮਿਕ ਗੀਤ ਅਤੇ ਸ਼ਬਦ ਪੇਸ਼ ਕੀਤੇ ਗਏ|
ਸਕੂਲ ਦੇ ਬੱਚਿਆਂ ਵੱਲੋਂ ਸਿੱਖੀ ਵਿਰਸੇ ਨੂੰ ਸੰਭਾਲਣ ਲਈ ਵੱਖ ਵੱਖ ਤਰ੍ਹਾਂ ਦੇ ਨਾਟਕ ਖੇਡੇ ਗਏ| ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਐਸ ਐਚ ਓ ਬਨੂੜ ਸੁਰਿੰਦਰ ਪਾਲ ਸਿੰਘ, ਸ੍ਰੀਮਤੀ ਅਰਵਿੰਦਰ ਪਾਲ ਓਬਰਾਏ ਮੈਗਾ ਕਲਸਟਰ, ਐਚ ਐਸ ਅਨੰਦ ਜਰਨਲ ਡਾਇਰੈਕਟਰ,ਗੁਰਮੀਤ ਸਿੰਘ (ਬੜੂ ਸਾਹਿਬ), ਦਰਸ਼ਨ ਸਿੰਘ ਸਰਪੰਚ ਧਰਮਗੜ੍ਹ, ਅਵਤਾਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਧਰਮਗੜ੍ਹ ਵੀ ਮੌਜੂਦ ਸਨ|

Leave a Reply

Your email address will not be published. Required fields are marked *