ਧਾਰਮਿਕ ਸਮਾਗਮ 13 ਅਪ੍ਰੈਲ ਨੂੰ

ਐਸ ਏ ਐਸ ਨਗਰ, 10 ਅਪ੍ਰੈ ਲ (ਸ. ਬ.)  ਗੁਰਦੁਆਰਾ  ਸਾਹਿਬਜਾਦਾ ਅਜੀਤ ਸਿੰਘ ਫੇਜ 2 ਦੀ ਪ੍ਰਬੰਧਕ ਕਮੇਟੀ ਦੀ ਮੀਟਿੰਗ ਸ ਜੋਗਿੰਦਰ ਸਿੰਘ ਦੀ ਪ੍ਰਧਾਨਗੀ                   ਹੇਠ ਹੋਈ|  ਇਸ ਮੀਟਿੰਗ ਵਿਚ ਖਾਲਸਾ ਸਾਜਨਾ ਦਿਵਸ ਸਬੰਧੀ ਵਿਸੇਸ ਸਮਾਗਮ ਕਰਵਾਉਣ ਦਾ ਫੈਸਲਾ ਕੀਤਾ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸ ਜੋਗਿੰਦਰ ਸਿੰਘ ਸੌਂਧੀ ਨੇ ਦਸਿਆ ਕਿ ਇਸ ਸਬੰਧੀ 11 ਅਪ੍ਰੈਲ ਨੂੰ ਸ੍ਰੀ ਅਖੰਡ ਪਾਠ ਸਾਹਿਬ  ਆਰੰਭ ਕਰਵਾਏ ਜਾਣਗੇ, ਜਿਹਨਾਂ ਦੇ ਭੋਗ 13 ਅਪ੍ਰੈਲ ਨੁੰ ਪਾਏ                  ਜਾਣਗੇ|  ਇਸ ਉਪਰੰਤ ਦੀਵਾਨ ਸਜਾਏ ਜਾਣਗੇ| ਇਸ ਸਮਾਗਮ ਵਿਚ ਭਾਈ  ਹਰਜੀਤ ਸਿੰਘ ਜੰਮੂ ਵਾਲੇ,ਭਾਈ ਸੰਦੀਪ ਸਿੰਘ, ਭਾਈ ਹਰਪ੍ਰੀਤ ਸਿੰਘ, ਭਾਈ ਮਨਜੀਤ ਸਿੰਘ ਹਿੱਸਾ ਲੈਣਗੇ| ਇਸ ਮੀਟਿੰਗ ਵਿਚ ਸ ਅਮਰਜੀਤ ਸਿੰਘ, ਸਾਧੂ ਸਿੰਘ,ਹਰਦੀਪ ਸਿੰਘ, ਕੁਲਵੰਤ ਸਿੰਘ, ਅਵਤਾਰ ਸਿੰਘ, ਗੁਰਦੇਵ ਸਿੰਘ, ਰਜਿੰਦਰ ਸਿੰਘ ਛਤਵਾਲ, ਸੁਰਿੰਦਰ ਸਿੰਘ ਸੈਣੀ ਮੌਜੂਦ ਸਨ|

Leave a Reply

Your email address will not be published. Required fields are marked *