ਧਾਰਮਿਕ ਸਮਾਗਮ 16 ਅਪ੍ਰੈਲ ਤੱਕ, ਅੰਮ੍ਰਿਤ ਸੰਚਾਰ 17 ਨੂੰ

ਐਸ ਏ ਐਸ ਨਗਰ, 14 ਅਪ੍ਰੈਲ (ਸ.ਬ.) ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ 11 ਵਿਖੇ ਅੱਜ ਤੋਂ ਤਿੰਨ ਦਿਨਾਂ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ| ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਕਮੇਟੀ ਦੇ ਬੁਲਾਰੇ ਨੇ ਦਸਿਆ ਕਿ  ਇਹ ਸਮਾਗਮ ਅੱਜ ਰਾਤ ਤੋਂ 16 ਅਪ੍ਰੈਲ ਤੱਕ ਰਾਤ 7 ਤੋਂ 10 ਵਜੇ ਤੱਕ ਚੱਲਣਗੇ| ਇਹਨਾ ਸਮਾਗਮਾਂ ਵਿਚ ਸੰਤ ਬਾਬਾ ਰਾਮ ਸਿੰਘ ਨਾਨਕਸਰ ਵਾਲੇ ਆਪਣੇ ਵਿਚਾਰਾਂ ਰਾਹੀਂ ਸੰਗਤਾਂ ਨੁੰ ਨਿਹਾਲ ਕਰਨਗੇ|  17 ਅਪ੍ਰੈਲ ਨੂੰ ਅੰਮ੍ਰਿਤ ਸੰਚਾਰ ਹੋਵੇਗਾ, ਇਸ ਮੌਕੇ ਕਕਾਰ ਮੁਫਤ ਦਿਤੇ  ਜਾਣਗੇ|

Leave a Reply

Your email address will not be published. Required fields are marked *