ਧਾਰਾ 35-ਏ ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਟਲੀ

ਸ਼੍ਰੀਨਗਰ, 31 ਅਗਸਤ (ਸ.ਬ.) ਸੁਪਰੀਮ ਕੋਰਟ ਜੰਮੂ ਕਸ਼ਮੀਰ ਦੀ ਧਾਰਾ 35-ਏ ਤੇ ਅੱਜ ਸੁਣਵਾਈ ਟਲ ਗਈ ਹੈ| ਇਸ ਮਾਮਲੇ ਨੂੰ ਸੰਵਿਧਾਨ ਬੈਂਚ ਵਿੱਚ ਭੇਜਿਆ ਜਾਵੇਗਾ ਜਾਂ ਨਹੀਂ ਕੋਰਟ ਵਲੋਂ ਇਸ ਤੇ ਵਿਚਾਰ ਕੀਤਾ ਜਾਣਾ ਸੀ| ਉਥੇ ਹੀ ਸੁਣਵਾਈ ਤਹਿਤ ਅੱਜ ਕਸ਼ਮੀਰ ਵਿੱਚ ਸੁਰੱਖਿਆ ਸਖ਼ਤ ਕੀਤੀ ਗਈ ਸੀ| ਧਾਰਾ-35ਏ ਦੇ ਸਮਰਥਨ ਵਿੱਚ ਵੱਖਵਾਦੀਆਂ ਵੱਲੋਂ ਪ੍ਰਦਰਸ਼ਨ ਨੂੰ ਰੋਕਣ ਲਈ ਅੱਜ ਸ਼੍ਰੀਨਗਰ ਵਿੱਚ ਰੋਕ ਲਗਾ ਦਿੱਤੀ ਗਈ|
ਰੇਲਵੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਤੋਂ ਪ੍ਰਾਪਤ ਜਾਣਕਾਰੀ ਤੋਂ ਬਾਅਦ ਘਾਟੀ ਵਿੱਚ ਟਰੇਨਾਂ ਦਾ ਪਰਿਚਾਲਨ ਮੁਅੱਤਲ ਕਰ ਦਿੱਤਾ ਗਿਆ ਹੈ|
ਕੁਝ ਦਿਨ ਪਹਿਲਾਂ ਸੰਵਿਧਾਨ ਤੋਂ ਧਾਰਾ-35ਏ ਨੂੰ ਹਟਾਉਣ ਸੰਬੰਧੀ ਅਫਵਾਹਾਂ ਦੇ ਬਾਅਦ ਨੌਜਵਾਨਾਂ ਅਤੇ ਸੁਰੱਖਿਆ ਬਲਾਂ ਵਿਚਾਲੇ ਸੰਘਰਸ਼ ਭੜਕ ਗਿਆ ਸੀ ਅਤੇ ਕਰੀਬ 30 ਲੋਕ ਜ਼ਖਮੀ ਹੋ ਗਏ ਸਨ| ਧਾਰਾ 35ਏ ਤੋਂ ਜੰਮੂ ਕਸ਼ਮੀਰ ਦੇ ਨਾਗਰਿਕਾਂ ਨੂੰ ਵਿਸ਼ੇਸ਼ ਅਧਿਕਾਰ ਮਿਲੇ ਹਨ| ਇਸ ਧਾਰਾ ਨੂੰ ਸੁਪਰੀਮ ਕੋਰਟ ਵਿੱਚ ਕਾਨੂੰਨੀ ਚੁਣੌਤੀ ਦਿੱਤੀ ਗਈ ਹੈ|

Leave a Reply

Your email address will not be published. Required fields are marked *