ਧੀਆਂ ਦੀ ਗੱਜ ਵੱਜ ਕੇ ਲੋਹੜੀ ਮਨਾਉਣ ਦੀ ਲੋੜ : ਰਿਸ਼ਵ ਜੈਨ

ਐਸ ਏ ਐਸ ਨਗਰ, 14 ਜਨਵਰੀ (ਸ.ਬ.) ਸਾਨੂੰ ਧੀਆਂ ਦੀ ਗੱਜ ਵੱਜ ਕੇ ਲੋਹੜੀ ਮਣਾਉਣੀ ਚਾਹੀਦੀ ਹੈ ਅਤੇ ਉਹਨਾਂ ਨੂੰ ਉਚੇਰੀ ਸਿਖਿਆ ਦਿਵਾ ਕੇ ਆਪਣੇ ਪੈਰਾਂ ਤੇ ਖੜ੍ਹਾ ਹੋਣ ਦਾ ਸਮਰਥ ਬਣਾਉਣਾ ਚਾਹੀਦਾ ਹੈ| ਇਹ ਗੱਲ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ ਨੇ ਸਥਾਨਕ ਫੇਜ਼ 6 ਵਿਖੇ ਮੁਹਾਲੀ ਕਾਂਗਰਸ ਕਮੇਟੀ ਸ਼ਹਿਰੀ ਦੇ ਜਨਰਲ ਸਕੱਤਰ ਮਨਮੋਹਨ ਸਿੰਘ ਦੀ ਅਗਵਾਈ ਵਿੱਚ ਕਰਵਾਏ ਗਏ ਲੋਹੜੀ ਦੇ ਪ੍ਰਗਰਾਮ ਮੌਕੇ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਆਖੀ| ਉਹਨਾਂ ਕਿਹਾ ਪੰਜਾਬ ਸਰਕਾਰ ਨੇ ਪੰਚਾਇਤਾਂ ਵਿੱਚ ਔਰਤਾਂ ਲਈ 50 ਫੀਸਦੀ ਸੀਟਾਂ ਰਾਖਵੀਆਂ ਰੱਖ ਕੇ ਔਰਤਾਂ ਦੀ ਲੋਕਤੰਤਰ ਦੇ ਖੇਤਰ ਵਿੱਚ ਸਰਗਰਮੀ ਵਧਾਉਣ ਦੀ ਸਾਰਥਕ ਪਹਿਲ ਕੀਤੀ ਹੈ ਅਤੇ ਸਰਕਾਰ ਔਰਤਾਂ ਦੀ ਬਿਹਤਰੀ ਲਈ ਵਚਨਬੱਧ ਹੈ|
ਇਸ ਮੌਕੇ ਕੈਬਿਨਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਓ ਐਸ ਡੀ ਸ੍ਰ. ਅਵਤਾਰ ਸਿੰਘ ਵਿਸ਼ੇਸ ਮਹਿਮਾਣ ਵਜੋਂ ਸ਼ਾਮਿਲ ਹੋਏ|
ਇਸ ਮੌਕੇ ਕਾਂਗਰਸ ਕਮੇਟੀ ਦੇ ਸ਼ਹਿਰੀ ਪ੍ਰਧਾਨ ਇੰਦਰਜੀਤ ਸਿੰਘ ਖੋਖਰ, ਪ੍ਰੇਮ ਕੁਮਾਰ ਚਾਂਦ, ਗੁਰਮੀਤ ਸਿੰਘ ਦੋਵੇਂ ਮੀਤ ਪ੍ਰਧਾਨ ਕਾਂਗਰਸ ਕਮੇਟੀ ਸ਼ਹਿਰੀ, ਅਮਰਜੀਤ ਸਿੰਘ, ਸੁਨੀਲ ਕੁਮਾਰ, ਮਨੋਜ ਪਾਂਡੇ, ਵਿਨੈ ਪਾਂਡੇ ਵੀ ਮੌਜੂਦ ਸਨ|
ਇਸ ਮੌਕੇ ਮੁਹੱਲਾ ਵਾਸੀ ਲੜਕੀਆਂ ਰਮਨਜੀਤ ਕੌਰ, ਕਮਲਜੀਤ ਕੌਰ ਅਤੇ ਹੋਰਨਾਂ ਨੇ ਨਾਚ ਦੀ ਪੇਸ਼ਕਾਰੀ ਦੇ ਕੇ ਸਾਰਿਆਂ ਦਾ ਮਨ ਮੋਹ ਲਿਆ|

Leave a Reply

Your email address will not be published. Required fields are marked *