ਧੀ ਦਾ ਕਤਲ ਕਰਨ ਵਾਲਾ ਪਿਤਾ ਗ੍ਰਿਫਤਾਰ

ਇਜ਼ਰਾਇਲ, 22 ਜੁਲਾਈ (ਸ.ਬ.)  ਇਜ਼ਰਾਇਲ ਵਿਚ ਇਕ ਪਿਤਾ ਉਤੇ ਆਪਣੀ ਧੀ ਦੇ ਕਤਲ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ|  ਦੋਸ਼ ਹੈ ਕਿ ਪਿਤਾ ਨੇ ਆਪਣੀ ਧੀ ਦਾ ਇਸ ਲਈ ਕਤਲ ਕੀਤਾ ਕਿਉਂਕਿ ਉਹ ਇਕ ਮੁਸਲਮਾਨ ਮੁੰਡੇ ਨਾਲ ਰਿਲੇਸ਼ਨਸ਼ਿਪ ਵਿਚ ਸੀ| ਮੀਡੀਆ ਰਿਪੋਰਟਸ ਮੁਤਾਬਕ ਕੁੜੀ ਆਪਣੇ ਪਰਿਵਾਰ ਨਾਲ ਰਾਮਲਾ ਸ਼ਹਿਰ ਸਥਿਤ ਆਪਣੇ ਘਰ ਵਿਚ ਰਹਿੰਦੀ ਸੀ| ਹਾਲ ਹੀ ਵਿਚ ਉਸ ਨੇ ਹਾਈ ਸਕੂਲ ਦੀ ਪ੍ਰੀਖਿਆ ਪਾਸ ਕੀਤੀ ਸੀ| ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਕੁੜੀ ਦਾ ਪ੍ਰੇਮੀ ਇਕ ਮੁਸਲਮਾਨ ਸੀ, ਜਦਕਿ ਉਹ ਇਸਾਈ ਪਰਿਵਾਰ ਤੋਂ ਹੈ| ਕੁੜੀ ਦੇ ਪਰਿਵਾਰ ਵਾਲਿਆਂ ਨੂੰ ਇਹ ਮਨਜ਼ੂਰ ਨਹੀਂ ਸੀ ਕਿ ਉਨ੍ਹਾਂ ਦੀ ਕੁੜੀ ਇਕ ਮੁਸਲਮਾਨ ਮੁੰਡੇ ਨਾਲ ਸਬੰਧ ਵਿਚ ਹੈ|
ਕੁੜੀ ਦੇ ਪਰਿਵਾਰ ਵਾਲੇ ਉਸ ਨੂੰ ਮੁੰਡੇ ਤੋਂ ਦੂਰ ਰਹਿਣ ਲਈ ਕਹਿੰਦੇ ਸਨ| ਵਾਰ-ਵਾਰ ਉਸ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਸਨ| ਜਿਸ ਤੋਂ ਬਾਅਦ ਕੁੜੀ ਨੇ ਆਪਣੇ ਪ੍ਰੇਮੀ ਨਾਲ ਰਹਿਣ ਦਾ ਫੈਸਲਾ ਕੀਤਾ| ਇੰਨਾ ਹੀ ਨਹੀਂ ਕੁੜੀ ਨੇ ਇਸਲਾਮ ਕਬੂਲਣ ਦੀ ਗੱਲ ਵੀ ਕਹੀ| ਅਜਿਹਾ ਸੁਣ ਕੇ ਕੁੜੀ ਦੇ ਪਰਿਵਾਰਕ ਮੈਂਬਰ ਹੈਰਾਨ ਰਹਿ ਗਏ ਅਤੇ ਉਸ ਦੇ ਪਿਤਾ ਨੇ ਆਪਣੀ ਹੀ ਧੀ ਉਤੇ ਚਾਕੂ ਨਾਲ ਤਿੰਨ ਵਾਰ ਕੀਤੇ| ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ| ਕੁੜੀ ਦੀ ਉਮਰ ਸਿਰਫ 17 ਸਾਲ ਸੀ| ਦੋਸ਼ੀ ਪਿਤਾ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ|

Leave a Reply

Your email address will not be published. Required fields are marked *