ਧੁੰਦ ਕਾਰਨ ਨਿਰਾਸ਼ ਹੋਏ ਅਮਰਨਾਥ ਦੇ ਹਵਾਈ ਯਾਤਰਾ ਕਰਨ ਵਾਲੇ ਸ਼ਰਧਾਲੂ

ਸ਼੍ਰੀਨਗਰ, 29 ਜੂਨ (ਸ.ਬ.) ਅਮਰਨਾਥ ਦੀ ਗੁਫਾ ਤੱਕ ਹੈਲੀਕਾਪਟਰ ਦੁਆਰਾ ਯਾਤਰਾ ਕਰਨ ਵਾਲਿਆਂ ਲਈ ਅੱਜ ਨਿਰਾਸ਼ਾ ਦੀ ਦਿਨ ਹੈ| ਪਹਿਲਗਾਂਵ ਤੋਂ ਹੈਲੀਕਾਪਟਰ ਦੀ ਸਰਵਿਸ ਬੰਦ ਕਰ ਦਿੱਤੀ ਹੈ| ਪਹਾੜਾਂ ਵਿੱਚ ਸੰਘਣੀ ਧੁੰਦ ਪੈਣ ਦੇ ਕਾਰਨ ਇਸ ਸਰਵਿਸ ਨੂੰ ਰੋਕ ਦਿੱਤਾ ਗਿਆ ਹੈ| ਕਰੀਬ 500 ਸ਼ਰਧਾਲੂ ਸਵੇਰੇ 6 ਵਜੇ ਤੋਂ ਨੀਲਗਰਥ ਪਹੁੰਚ ਕੇ ਹਵਾਈ ਸਰਵਿਸ ਦਾ ਇਤਜ਼ਾਰ ਕਰ ਰਹੇ ਹਨ|
ਅੱਜ ਕੁੱਲ 180 ਆਨ ਲਾਈਨ ਬੁਕਿੰਗ ਹੋਈਆਂ ਸਨ| ਬਾਲਟਾਲ ਦੇ ਰਸਤੇ ਤੋਂ 3 ਵਾਰ ਹੀ ਹਿਮਾਲਿਆ ਦੇ ਰਸਤੇ  ਫਾਲਾਈਟ ਉਡ ਸਕੀ| ਉਸ ਤੋਂ ਬਾਅਦ ਸੰਘਣੀ ਧੁੰਦ ਦੇ ਕਾਰਨ ਹਵਾਈ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ|
ਹੈਲੀਕਾਪਟਰ ਤੇ ਜਾਣ ਦੇ ਬਾਵਜੂਦ ਪਵਿੱਤਰ ਗੁਫਾ ਤੱਕ ਪਹੁੰਚਣ ਲਈ ਕਰੀਬ 3.5 ਕਿ.ਮੀ. ਪੈਦਲ ਸਫਰ ਕਰਨਾ ਪੈਂਦਾ ਹੈ| ਨੀਲਗਰਥ ਤੋਂ ਉਡਾਣ ਭਰਨ ਤੋਂ ਬਾਅਦ ਸੰਗਮ ਤੇ ਹੈਲੀ ਕਾਪਟਰ ਲੈਂਡ ਕਰਦਾ ਹੈ| ਇਸ ਤੋਂ ਬਾਅਦ ਅੱਗੇ ਦੀ ਯਾਤਰਾ ਪੈਦਲ ਹੀ ਕਰਨੀ ਪੈਂਦੀ ਹੈ| ਕਈ ਵਾਰ ਤਾਂ ਹੈਲੀਕਾਪਟਰ ਨੂੰ ਪੰਚਤਰਨੀ ਵਿੱਚ ਵੀ ਉਤਾਰਨਾ ਪੈਂਦਾ ਹੈ, ਇਸ ਇਲਾਕੇ ਤੋਂ ਗੁਫਾ ਦੀ ਦੂਰੀ 5 ਕਿ.ਮੀ. ਹੈ|

Leave a Reply

Your email address will not be published. Required fields are marked *