ਧੁੰਦ ਕਾਰਨ ਵਾਪਰੇ ਸੜਕ ਹਾਦਸੇ ਵਿੱਚ 13 ਵਿਅਕਤੀਆਂ ਦੀ ਮੌਤ, ਦਰਜਨ ਤੋਂ ਵਧੇਰੇ ਜ਼ਖਮੀ

ਪੱਛਮੀ ਬੰਗਾਲ, 20 ਜਨਵਰੀ (ਸ. ਬ.) ਪੱਛਮੀ ਬੰਗਾਲ ਦੇ ਜਲਪਾਈਗੁੜੀ ਵਿਚ ਧੁੰਦ ਕਾਰਨ ਵੱਡਾ ਹਾਦਸਾ ਵਾਪਰਿਆ। ਧੂਪਗੁੜੀ ਇਲਾਕੇ ਵਿਚ ਇਕ ਟਰੱਕ ਦੀ ਬੀਤੀ ਰਾਤ 9 ਵਜੇ ਦੋ ਗੱਡੀਆਂ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ 13 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 18 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜ਼ਖਮੀਆਂ ਨੂੰ ਜਲਪਾਈਗੁੜੀ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਜਲਪਾਈਗੁੜੀ ਦੇ ਐਸ. ਐਸ. ਪੀ. ਡੀ. ਸੁਮੰਤ ਰਾਏ ਅਨੁਸਾਰ ਬੀਤੀ ਰਾਤ ਕਰੀਬ 9 ਵਜੇ ਟਰੱਕ ਮਯਨਾਗੁੜੀ ਵੱਲ੍ਹ ਜਾ ਰਿਹਾ ਸੀ ਤੇ ਦੂਜੇ ਪਾਸਿਓਂ ਦੋ ਗੱਡੀਆਂ ਗਲਤ ਦਿਸ਼ਾ ਵੱਲੋਂ ਆ ਰਹੀਆਂ ਸਨ ਤੇ ਇਨ੍ਹਾਂ ਦੀ ਟਰੱਕ ਨਾਲ ਟੱਕਰ ਹੋ ਗਈ।

ਇਸ ਕਾਰਨ ਟਰੱਕ ਵਿਚ ਲੱਦਿਆ ਭਾਰੀ ਸਮਾਨ ਗੱਡੀਆਂ ਉੱਪਰ ਡਿੱਗ ਗਿਆ ਅਤੇ 13 ਵਿਅਕਤੀਆਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਟਰੱਕ ਡਰਾਈਵਰ ਇਕ ਹੋਰ ਟਰੱਕ ਨੂੰ ਓਵਰਟੇਕ ਕਰ ਰਿਹਾ ਸੀ ਤੇ ਉਸ ਸਮੇਂ ਇਹ ਹਾਦਸਾ ਵਾਪਰਿਆ। ਫਿਲਹਾਲ ਟਰੱਕ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *