ਧੁੰਦ ਕਾਰਨ 35 ਟ੍ਰੇਨਾਂ ਹੋਈਆਂ ਲੇਟ, ਕੌਮਾਂਤਰੀ ਅਤੇ ਘਰੇਲੂ ਉਡਾਣਾਂ ਤੇ ਪਿਆ ਅਸਰ

ਨਵੀਂ ਦਿੱਲੀ, 18 ਜਨਵਰੀ (ਸ.ਬ.) ਧੁੰਦ ਦੀ ਸੰਘਣੀ ਚਾਦਰ ਨੇ ਅੱਜ ਫਿਰ ਦਿੱਲੀ ਸਮੇਤ ਪੰਜਾਬ ਅਤੇ ਹੋਰ ਕਈ ਸੂਬਿਆਂ ਵਿੱਚ ਜਨਜੀਵਨ ਨੂੰ ਪ੍ਰਭਾਵਿਤ ਕਰ ਕੇ ਰੱਖ ਦਿੱਤਾ ਹੈ| ਧੁੰਦ ਕਾਰਨ 35     ਟ੍ਰੇਨਾਂ ਲੇਟ ਹਨ, ਜਦੋਂਕਿ 8 ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ ਅਤੇ ਇਕ ਟ੍ਰੇਨ ਰੱਦ ਕਰ ਦਿੱਤੀ ਗਈ| ਉਥੇ ਹੀ 2 ਕੌਮਾਂਤਰੀ ਅਤੇ 9 ਘਰੇਲੂ ਉਡਾਣਾਂ ਤੇ ਵੀ ਇਸ ਦਾ ਅਸਰ ਪਿਆ ਹੈ|
ਜਿਕਰਯੋਗ ਹੈ ਕਿ ਪਹਾੜੀ         ਖੇਤਰਾਂ ਵਿੱਚ ਭਾਰੀ ਬਰਫਬਾਰੀ ਕਾਰਨ ਮੈਦਾਨੀ ਖੇਤਰਾਂ ਵਿੱਚ ਸਰਦੀ ਕਾਫੀ ਵਧ ਗਈ ਹੈ| ਇਸ ਕੜਾਕੇ ਦੀ ਠੰਡ ਨੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਨੂੰ ਮਜ਼ਬੂਰ ਕਰ ਦਿੱਤਾ ਹੈ| ਸ਼ਾਮ ਹੁੰਦੇ ਹੀ ਸੜਕਾਂ ਤੇ ਬਹੁਤ ਘੱਟ ਵਾਹਨ ਦੇਖਣ ਨੂੰ ਮਿਲਦੇ ਹਨ|

Leave a Reply

Your email address will not be published. Required fields are marked *