ਧੁੰਦ ਤੋਂ ਬਚਣ ਲਈ ਯੂ. ਐਸ ਦੀ ਏਅਰਲਾਈਨਜ਼ ਨੇ ਰੱਦ ਕੀਤੀਆਂ ਦਿੱਲੀ ਦੀਆਂ ਉਡਾਨਾਂ

ਵਾਸ਼ਿੰਗਟਨ, 11 ਨਵੰਬਰ (ਸ.ਬ.) ਦਿੱਲੀ ਦੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਅਮਰੀਕਾ ਦੀ ਯੂਨਾਈਟਡ ਏਅਰਲਾਈਨਜ਼ ਨੇ ਨਵੀਂ ਦਿੱਲੀ ਦੀਆਂ ਉਡਾਨਾਂ ਨੂੰ ਕੁੱਝ ਦਿਨਾਂ ਲਈ ਮੁਅੱਤਲ ਕਰ ਦਿੱਤਾ ਹੈ| ਏਅਰਲਾਈਨ ਦੇ ਬੁਲਾਰੇ ਨੇ ਦੱਸਿਆ, ਲੋਕਾਂ ਦੀ ਸਿਹਤ ਨੂੰ ਲੈ ਕੇ ਸਰਕਾਰੀ ਏਜੰਸੀਆਂ ਵੱਲੋਂ ਜਾਰੀ ਨਿਰਦੇਸ਼ਾਂ ਨੂੰ ਅਸੀਂ ਮਾਨੀਟਰ ਕਰ ਰਹੇ ਹਾਂ|  ਏਅਰਲਾਈਨਜ਼ ਨੇ 9 ਤੋਂ 13 ਨਵੰਬਰ ਤੱਕ ਸਫਰ ਕਰਨ ਵਾਲੇ ਆਪਣੇ ਕਸਟਮਰਜ਼ ਨੂੰ 18 ਨਵੰਬਰ ਜਾਂ ਉਸ ਤੋਂ ਪਹਿਲਾਂ ਟਿਕਟ ਦੁਬਾਰਾ ਬੁੱਕ ਕਰਨ ਲਈ ਕਿਹਾ ਹੈ| ਇਸ ਲਈ ਕੋਈ ਵਾਧੂ ਚਾਰਜ ਨਹੀਂ ਲੱਗੇਗਾ| ਜਿਕਰਯੋਗ ਹੈ ਕਿ ਦਿੱਲੀ ਵਿਚ ਪਿਛਲੀ 7 ਨਵੰਬਰ ਤੋਂ ਜ਼ਹਿਰੀਲੀ ਧੁੰਦ ਬਣੀ ਹੋਈ ਹੈ ਅਤੇ ਜਿੱਥੇ ਇਸ ਨਾਲ ਵਿਜ਼ੀਬਿਲਿਟੀ ਘੱਟ ਬਣੀ ਹੋਈ ਹੈ, ਉਥੇ ਹੀ ਲੋਕਾਂ ਦੀ ਸਿਹਤ ਉੱਤੇ ਵੀ ਅਸਰ ਪਿਆ ਹੈ| ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਇਸ ਨੂੰ ਪਬਲਿਕ ਹੈਲਥ ਐਮਰਜੈਂਸੀ ਦੱਸਿਆ ਹੈ|

Leave a Reply

Your email address will not be published. Required fields are marked *