ਧੁੱਪ ਦੀ ਮਿਲਣੀ ਸਮਾਗਮ 28 ਜਨਵਰੀ ਨੂੰ

ਐਸ. ਏ. ਐਸ. ਨਗਰ 24 ਜਨਵਰੀ (ਸ.ਬ.) ਪੰਜਾਬੀ ਸਾਹਿਤ ਸਭਾ ਮੁਹਾਲੀ ਵਲੋਂ ਨਵਾਂ ਸਾਲ 2017 ਦੀ ਪਹਿਲੀ ‘ਧੁੱਪ ਦੀ ਮਿਲਣੀ’ ਸਮਾਗਮ 28 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਡਾ. ਸੁਰਿੰਦਰ ਗਿੱਲ ਨੇ ਦੱਸਿਆ ਕਿ ਇਹ ਸਮਾਗਮ ਸਾਰੰਗ ਲੋਕ ਫੇਜ਼-11 ਵਿਖੇ ਹੋਵੇਗਾ| ਜਿਸ ਵਿੱਚ ਟ੍ਰਾਈਸਿਟੀ ਦੇ ਸਾਹਿਤਕਾਰ ਤੇ ਰੰਗਕਰਮੀ ਹਿੱਸਾ ਲੈਣਗੇ| ਇਸ ਮੌਕੇ ਸਭਾ ਦੇ ਜਨਰਲ ਸਕੱਤਰ ਡਾ. ਸਵਰਾਜ ਸੰਧੂ, ਪ੍ਰੈਸ ਸਕੱਤਰ ਨਰਿੰਦਰ ਕੌਰ ਨਸਰੀਨ ਵੀ ਮੌਜੂਦ ਸਨ|

Leave a Reply

Your email address will not be published. Required fields are marked *