ਧੋਖਾਧੜੀ ਦੇ ਮਾਮਲੇ ਵਿੱਚ ਦੋ ਵਿਅਕਤੀ ਕਾਬੂ

ਐਸ ਏ ਐਸ ਨਗਰ, 25 ਜਨਵਰੀ (ਸ.ਬ.) ਬਲੌਂਗੀ ਪੁਲੀਸ ਨੇ ਧੋਖਾਧੜੀ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ| ਇਸ ਸੰਬੰਧੀ ਸੁਖਦੇਵ ਸਿੰਘ, ਪ੍ਰਿਤਪਾਲ ਸਿੰਘ ਅਤੇ ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੇ ਪ੍ਰਬੰਧਕਾਂ ਨੇ ਉਕਤ ਵਿਅਕਤੀਆਂ ਦੇ ਖਿਲਾਫ ਸ਼ਿਕਾਇਤ ਦਿੱਤੀ ਸੀ ਜਿਸ ਅਨੁਸਾਰ ਸਰਕਾਰ ਵਲੋਂ ਬਲੌਂਗੀ ਵਿਖੇ ਸੜਕ ਚੌੜੀ ਕਰਨ ਲਈ ਜਿਹੜੀ ਜਮੀਨ ਅਕਵਾਇਰ ਕੀਤੀ ਗਈ ਸੀ ਉਸਦੇ ਮੁਸਤਰਕਾ ਖਾਤੇ ਵਿੱਚ ਪੈਸੇ ਜਾਰੀ ਕੀਤੇ ਗਏ ਸਨ| ਇਸ ਦੌਰਾਨ ਉਕਤ ਵਿਅਕਤੀਆਂ ਚਰਨਜੀਤ ਸਿੰਘ ਅਤੇ ਹਰਮਿੰਦਰ ਸਿੰਘ (ਜੋ ਇੱਥੇ ਫੈਕਟੀ੍ਰ ਚਲਾਉਂਦੇ ਹਨ) ਨੂੰ ਸਾਢੇ 11 ਲੱਖ ਰੁਪਏ ਦੇ ਕਰੀਬ ਰਕਮ ਜਾਰੀ ਹੋਈ ਸੀ ਜਦੋਂਕਿ ਉਕਤ ਵਿਅਕਤੀਆਂ ਦੀ ਫੈਕਟੀ ਦੇ ਸਾਮ੍ਹਣੇ ਵਾਲੀ ਜਮੀਨ ਅਕਵਾਇਅਰ ਨਹੀਂ ਹੋਈ ਸੀ ਅਤੇ ਮਾਤਾ ਸਾਹਿਬ ਕੌਰ ਨਰਸਿੰਗ ਕਾਲਜ, ਸੁਖਦੇਵ ਸਿੰਘ, ਪ੍ਰਿਤਪਾਲ ਸਿੰਘ ਆਦਿ ਦੀਆਂ ਦੁਕਾਨਾਂ ਸਾਮ੍ਹਣੇ ਦੀ ਜਮੀਨ ਅਕਵਾਇਰ ਹੋਈ ਸੀ| ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਇਹਨਾਂ ਦੋਵਾਂ ਵਿਅਕਤੀਆਂ ਨੇ ਲਿਖਤੀ ਐਫੀਡੇਵਿਟ ਦਿੱਤਾ ਸੀ ਕਿ ਉਹ ਮੁਸ਼ਤਰਕਾ ਖਾਤੇ ਦੇ ਪੈਸੇ ਵਸੂਲ ਨਹੀਂ ਕਰਣਗੇ ਪਰ ਉਹਨਾਂ ਨੇ ਬਾਅਦ ਵਿੱਚ ਇਹ ਪੈਸੇ ਕਢਵਾ ਲਏ|
ਇਸ ਸ਼ਿਕਾਇਤ ਦੀ ਜਾਂਚ ਈ ਓ ਵਿੰਗ ਵਲੋਂ ਕੀਤੀ ਗਈ ਸੀ ਜਿਸ ਤੋਂ ਬਾਅਦ ਬਲਂੌਗੀ ਥਾਣੇ ਵਿੱਚ ਹਰਮਿੰਦਰ ਸਿੰਘ ਅਤੇ ਚਰਨਜੀਤ ਸਿੰਘ ਖਿਲਾਫ ਧਾਰਾ 406,420,120 ਬੀ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ| ਪੁਲੀਸ ਵਲੋਂ ਦੋਵਾਂ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ|

Leave a Reply

Your email address will not be published. Required fields are marked *