ਧੋਖੇ ਨਾਲ ਬੈਂਕ ਖਾਤੇ ਵਿੱਚੋਂ 45 ਹਜ਼ਾਰ ਰੁਪਏ ਕਢਵਾਏ

ਐਸ ਏ ਐਸ ਨਗਰ, 8 ਜੁਲਾਈ (ਸ.ਬ.) ਪਿੰਡ ਕੰਬਾਲਾ ਦੇ ਵਸਨੀਕ ਕਰਨੈਲ ਸਿੰਘ ਨੇ ਦੋਸ਼ ਲਗਾਇਆ ਹੈ ਕਿ ਕਿਸੇ ਵਿਅਕਤੀ ਨੇ ਉਸਦੇ ਬੈਂਕ ਖਾਤੇ ਵਿੱਚੋਂ 45 ਹਜ਼ਾਰ ਰੁਪਏ ਕਢਾ ਲਏ ਹਨ|
ਪੁਲੀਸ ਨੂੰ ਦਿਤੀ ਸ਼ਿਕਾਇਤ ਵਿੱਚ ਕਰਨੈਲ ਸਿੰਘ ਨੇ ਕਿਹਾ ਕਿ ਕਿਸੇ ਵਿਅਕਤੀ ਨੇ ਉਸਨੂੰ ਫੋਨ ਕਰਕੇ ਕਿਹਾ ਕਿ ਉਹ ਆਰ ਬੀ ਆਈ ਤੋਂ ਬੋਲ ਰਿਹਾ ਹੈ ਅਤੇ ਬੈਂਕ ਵਿੱਚ ਉਸਦਾ ਅਧਾਰ ਕਾਰਡ  ਜਮਾ ਨਾ ਹੋਣ ਕਾਰਨ ਉਸਦਾ ਖਾਤਾ ਬੰਦ ਹੋ ਗਿਆ ਹੈ| ਉਸ ਵਿਅਕਤੀ ਨੇ ਉਸ ਤੋਂ ਆਧਾਰ ਕਾਰਡ ਅਤੇ ਏ ਟੀ ਐਮ ਨੰਬਰ ਲੈ ਲਏ| ਜਦੋਂ ਉਹ ਇਸ ਸਬੰਧੀ ਬੈਂਕ ਗਏ ਤਾਂ ਪਤਾ ਚਲਿਆ ਕਿ ਉਸ ਵਿਅਕਤੀ ਨੇ ਧੋਖੇ ਨਾਲ ਉਹਨਾਂ ਦੇ ਖਾਤੇ ਵਿੱਚੋਂ 45 ਹਜ਼ਾਰ ਰੁਪਏ ਕਢਾ ਲਏ ਹਨ|
ਉਹਨਾਂ ਮੰਗ ਕੀਤੀ ਕਿ ਉਹਨਾਂ ਦੇ ਬੈਂਕ ਖਾਤੇ ਵਿੱਚੋਂ 45 ਹਜ਼ਾਰ ਰੁਪਏ ਕਢਵਾਉਣ ਵਾਲੇ ਵਿਅਕਤੀ ਵਿਰੁੱਧ ਕਾਰਵਾਈ ਕੀਤੀ  ਜਾਵੇ|

Leave a Reply

Your email address will not be published. Required fields are marked *