ਧੋਖੇ ਨਾਲ ਬੈਂਕ ਵਿਚੋਂ ਸਵਾ ਲੱਖ ਰੁਪਏ ਕਢਵਾਉਣ ਦਾ ਦੋਸ਼

ਚੰਡੀਗੜ੍ਹ, 14 ਮਈ (ਸ.ਬ.) ਚੰਡੀਗੜ੍ਹ ਦੇ ਸੈਕਟਰ 52 ਦੇ ਮਕਾਨ ਨੰਬਰ 1852 ਦੇ ਵਸਨੀਕ ਸਤਿਅਮ ਕੁਮਾਰ ਨੇ ਦੋਸ਼ ਲਗਾਇਆ ਹੈ ਕਿ ਉਸਦੇ ਪਿਤਾ ਸੁਰੇਸ਼ ਕੁਮਾਰ ਦੇ ਬੈਂਕ ਖਾਤੇ ਵਿਚੋਂ ਕਿਸੇ ਅਣਪਛਾਤੇ ਵਿਅਕਤੀ ਨੇ 27 ਅਪ੍ਰੈਲ ਨੂੰ ਸਵਾ ਲੱਖ ਰੁਪਏ ਕਢਵਾ ਲਏ ਹਨ|
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਤਿਆਮ ਕੁਮਾਰ ਨੇ ਦੱਸਿਆ ਕਿ ਉਸਦੇ ਪਿਤਾ ਨੇ ਕੁਝ ਦਿਨ ਪਹਿਲਾਂ ਜਦੋਂ ਬੈਂਕ ਵਿਚੋਂ ਆਪਣੀ ਸਟੇਟਮੈਂਟ ਕਢਵਾਈ ਤਾਂ ਪਤਾ ਚੱਲਿਆ ਕਿ ਉਸਦੇ ਖਾਤੇ ਵਿਚੋਂ ਸਵਾ ਲੱਖ ਰੁਪਏ 27 ਅਪ੍ਰੈਲ ਨੂੰ ਕਢਵਾਏ ਗਏ ਹਨ, ਜਦੋਂਕਿ ਉਸਦੇ ਪਿਤਾ ਨੇ ਕੋਈ ਵੀ ਪੈਸਾ ਨਹੀਂ ਸੀ ਕਢਵਾਇਆ|
ਉਹਨਾਂ ਕਿਹਾ ਕਿ ਮੁਢਲੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਉਹਨਾਂ ਦੇ ਪਿਤਾ ਦੇ ਖਾਤੇ ਵਿਚੋਂ ਬਿਹਾਰ ਦੇ ਪਟਨਾ ਸ਼ਹਿਰ ਵਿੱਚ ਕਿਸੇ ਵਿਅਕਤੀ ਨੇ ਪੈਸੇ ਕਢਵਾਏ ਹਨ ਜਦੋਂ ਕਿ ਉਸਦੇ ਪਿਤਾ ਬਿਹਾਰ ਗਏ ਹੀ ਨਹੀਂ| ਉਹਨਾਂ ਕਿਹਾ ਕਿ ਉਹਨਾਂ ਨੇ ਇਸ ਧੋਖਾਧੜੀ ਦੀ ਸੂਚਨਾ ਚੰਡੀਗੜ੍ਹ ਪੁਲੀਸ ਨੂੰ ਦੇ ਦਿਤੀ ਹੈ|

Leave a Reply

Your email address will not be published. Required fields are marked *