ਧੋਨੀ ਦੀ ਗੈਰਹਾਜ਼ਰੀ ਦਾ ਫਰਕ ਅਸੀਂ ਸਾਰਿਆਂ ਨੇ ਦੇਖਿਆ : ਰੈਨਾ

ਚੇਨਈ, 2 ਮਈ (ਸ.ਬ.) ਚੇਨਈ ਸੁਪਰ ਕਿੰਗਜ਼ ਦੇ ਬੱਲੇਬਾਜ਼ ਸੁਰੇਸ਼ ਰੈਨਾ ਨੇ ਕਿਹਾ ਕਿ ਐੱਮ. ਐਸ. ਧੋਨੀ ਦੀ ਮੌਜੂਦਗੀ ਨਾਲ ਹੀ ਵਿਰੋਧੀ ਟੀਮ ਤੇ ਦਬਾਅ ਬਣ ਜਾਂਦਾ ਹੈ ਅਤੇ ਧੋਨੀ ਦੇ ਸੰਨਿਆਸ ਲੈਣ ਤੋਂ ਬਾਅਦ ਉਸਦੀ ਕਮੀ ਪੂਰੀ ਕਰਨਾ ਮੁਸ਼ਕਿਲ ਹੋਵੇਗਾ| ਧੋਨੀ ਨੇ ਇਸ ਸੈਸ਼ਨ ਵਿਚ ਬੀਮਾਰ ਹੋਣ ਕਾਰਣ ਚੇਨਈ ਲਈ 2 ਮੈਚ ਨਹੀਂ ਖੇਡੇ| ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਖਿਲਾਫ ਦੋਵੇਂ ਮੈਚਾਂ ਵਿਚ ਚੇਨਈ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ| ਪਿਛਲੇ ਮੈਚ ਵਿਚ ਦਿੱਲੀ ਕੈਪੀਟਲਸ ਖਿਲਾਫ ਧੋਨੀ ਨੇ 22 ਗੇਂਦਾਂ ਵਿੱਚ ਅਜੇਤੂ 44 ਦੌੜਾਂ ਬਣਾਈਆਂ ਜਿਸਦੀ ਮਦਦ ਨਾਲ ਚੇਨਈ ਨੇ 80 ਦੌੜਾਂ ਨਾਲ ਜਿੱਤ ਦਰਜ ਕੀਤੀ|
ਇਹ ਪੁੱਛਣ ਤੇ ਕਿ ਧੋਨੀ ਦੀ ਗੈਰ ਹਾਜ਼ਰੀ ਵਿੱਚ ਕਪਤਾਨੀ ਕਰਨਾ ਕਿੰਨਾ ਮੁਸ਼ਕਿਲ ਸੀ, ਇਸ ਤੇ ਰੈਨਾ ਨੇ ਕਿਹਾ, ”ਧੋਨੀ ਨੂੰ ਬਤੌਰ ਕਪਤਾਨ ਖੋਹਣਾ ਕੋਈ ਸਮੱਸਿਆ ਨਹੀਂ ਪਰ ਬਤੌਰ ਬੱਲੇਬਾਜ਼ ਉਸਦੇ ਨਹੀਂ ਹੋਣ ਨਾਲ ਮੁਸ਼ਕਿਲ ਹੁੰਦੀ ਹੈ| ਹੈਦਰਾਬਾਦ ਅਤੇ ਮੁੰਬਈ ਖਿਲਾਫ ਇਹੀ ਹੋਇਆ|”

Leave a Reply

Your email address will not be published. Required fields are marked *