ਨਕਲੀ ਦੁੱਧ ਮਾਮਲੇ ਵਿੱਚ ਪਟਿਆਲਾ ਪੁਲਿਸ ਵੱਲੋਂ ਵੱਡੇ ਖੁਲਾਸੇ

ਪਟਿਆਲਾ, 18 ਅਗਸਤ (ਸ.ਬ.) ਪਟਿਆਲਾ ਪੁਲੀਸ ਵੱਲੋਂ ਦੇਵੀਗੜ੍ਹ ਸਿੰਗਲਾ ਡੇਅਰੀ ਤੇ ਛਾਪੇਮਾਰੀ ਕਰਕੇ ਨਕਲੀ ਦੁੱਧ, ਪਨੀਰ ਤੇ ਘਿਉ ਬਰਾਮਦ ਕੀਤਾ ਗਿਆ ਸੀ| ਪੁਲੀਸ ਦੇ 2 ਦਿਨ ਰਿਮਾਂਡ ਵਿੱਚ ਕਈ ਵੱਡੇ ਖੁਲਾਸੇ ਹੋਏ ਹਨ, ਜਿਸ ਵਿਚ 15 ਹੋਰ ਦੁਕਾਨਦਾਰਾਂ ਦੇ ਨਾਮ ਸਾਹਮਣੇ ਆਏ ਹਨ ਤੇ ਸਿਹਤ ਵਿਭਾਗ ਦੀ ਮਿਲੀਭੁਗਤ ਦੇ ਨਾਲ ਕੰਮ ਚੱਲ ਰਿਹਾ ਸੀ, ਅੱਜ ਪਟਿਆਲਾ ਦੇ ਪੁਲੀਸ ਲਾਈਨ ਵਿੱਚ ਪੁਲੀਸ ਨੇ ਇਸ ਗੱਲ ਦਾ ਖ਼ੁਲਾਸਾ ਕੀਤਾ ਹੈ ਕਿ ਸਿੰਗਲਾ ਡੇਅਰੀ ਵਾਲਾ ਸਿਹਤ ਵਿਭਾਗ ਨੂੰ ਹਰ ਮਹੀਨੇ 5 ਹਜ਼ਾਰ ਰੁਪਏ ਦਿੰਦਾ ਸੀ| ਪਟਿਆਲਾ ਦੇ ਐਸ.ਐਸ.ਪੀ. ਸਿਟੀ ਕੇਸਰ ਸਿੰਘ ਨੇ ਦੱਸਿਆ ਸਿੰਗਲਾ ਡੇਅਰੀ ਪੰਜਾਬ ਤੇ ਹਰਿਆਣਾ ਦੇ ਕਈ ਸ਼ਹਿਰਾਂ ਵਿਚ ਵੱਡੀ ਮਾਤਰਾ ਵਿੱਚ ਨਕਲੀ ਦੁੱਧ, ਪਨੀਰ, ਘਿਉ ਸਪਲਾਈ ਕਰਦੀ ਸੀ ਤੇ ਸਿਹਤ ਵਿਭਾਗ ਦੇ ਕਈ ਮੁਲਾਜ਼ਮ ਇਸ ਵਾਰਦਾਤ ਵਿਚ ਸ਼ਾਮਲ ਸਨ, ਜੋ ਕੁੱਝ ਪੈਸੇ ਲੈ ਕੇ ਇਨ੍ਹਾਂ ਨੂੰ ਛੱਡ ਰਹੇ ਸਨ ਤੇ ਇਨ੍ਹਾਂ ਦੇ ਸੈਂਪਲ ਫ਼ੇਲ੍ਹ ਜਾਂ ਪਾਸ ਕਰਾਉਣ ਲਈ ਕੰਮ ਕਰਦੇ ਸਨ|

Leave a Reply

Your email address will not be published. Required fields are marked *