ਨਕਲੀ ਪੈਰ ਦੇ ਸਹਾਰੇ ਅੰਟਾਰਕਟਿਕਾ ਦੀ ਉੱਚੀ ਚੋਟੀ ਤੇ ਪਹੁੰਚੀ ਅਰੁਣਿਮਾ

ਲਖਨਊ, 5 ਜਨਵਰੀ (ਸ.ਬ.) ਉੱਤਰ ਪ੍ਰਦੇਸ਼ ਦੀ ਬੇਟੀ ਡਾਕਟਰ ਅਰੁਣਿਮਾ ਸਿਨਹਾ ਨੇ ਨਕਲੀ ਪੈਰ ਦੇ ਸਹਾਰੇ ਅੰਟਾਰਕਟਿਕਾ ਦੇ ਸਭ ਤੋਂ ਉੱਚੇ ਸ਼ਿਖਰ ਮਾਊਂਟ ਵਿਨਸਨ ਤੇ ਤਿੰਰਗਾ ਲਹਿਰਾ ਦਿੱਤਾ ਹੈ| ਅਰੁਣਿਮਾ ਦੇ ਟਵਿੱਟਰ ਅਕਾਊਂਟ ਤੋਂ ਮਿਲੀ ਜਾਣਕਾਰੀ ਅਨੁਸਾਰ 12.27 ਵਜੇ ਉਸ ਨੇ ਅੰਟਾਰਕਟਿਕਾ ਦੇ ਸਭ ਤੋਂ ਉੱਚੇ ਸ਼ਿਖਰ ਮਾਊਂਟ ਵਿਨਸਨ ਦਾ ਮੱਥਾ ਚੁੰਮ ਲਿਆ ਹੈ ਅਤੇ ਅਜਿਹਾ ਕਾਰਨਾਮਾ ਕਰਨ ਵਾਲੀ ਉਹ ਦੁਨੀਆ ਦੀ ਪਹਿਲੀ ਮਹਿਲਾ ਅਪਾਹਜ ਪਰਬਤਰੋਹੀ ਬਣ ਗਈ ਹੈ|
ਪੀ.ਐਮ. ਮੋਦੀ ਨੇ ਅਰੁਣਿਆ ਨੂੰ ਵਧਾਈ ਦਿੰਦੇ ਹੋਏ ਟਵੀਟ ਕੀਤਾ,”ਅਰੁਣਿਮਾ ਸਿਨਹਾ ਨੂੰ ਸਫਲਤਾ ਦਾ ਨਵਾਂ ਸ਼ਿਖਰ ਛੂਹਣ ਲਈ ਵਧਾਈ| ਉਹ ਭਾਰਤ ਦਾ ਮਾਣ ਹੈ, ਜਿਸ ਨੇ ਆਪਣੀ ਸਖਤ ਮਿਹਨਤ ਅਤੇ ਦ੍ਰਿੜਤਾ ਨਾਲ ਇਹ ਮੁਕਾਮ ਹਾਸਿਲ ਕੀਤਾ ਹੈ| ਭਵਿੱਖ ਵਿੱਚ ਉਸ ਦੀਆਂ ਕੋਸ਼ਿਸ਼ਾਂ ਲਈ ਮੈਂ ਸ਼ੁੱਭਕਾਮਨਾਵਾਂ ਦਿੰਦਾ ਹਾਂ|”
ਅਰੁਣਿਮਾ ਨੇ ਇਸ ਉਪਲੱਬਧੀ ਨੂੰ ਹਾਸਲ ਕਰਨ ਤੋਂ ਬਾਅਦ ਲਿਖਿਆ,”ਇੰਤਜ਼ਾਰ ਖਤਮ ਹੋਇਆ| ਸਾਨੂੰ ਤੁਹਾਨੂੰ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਵਿਸ਼ਵ ਰਿਕਾਰਡ ਬਣ ਚੁੱਕਿਆ ਹੈ|” ਅਰੁਣਿਆ ਇਸ ਤੋਂ ਪਹਿਲਾਂ ਵੀ ਨਕਲੀ ਪੈਰ ਦੇ ਸਹਾਰੇ 21 ਮਈ 2013 ਨੂੰ ਐਵਰੈਸਟ ਫਤਿਹ ਕਰਨ ਵਾਲੀ ਦੁਨੀਆ ਦੀ ਇਕਮਾਤਰ ਔਰਤ ਹੈ| ਇਹੀ ਨਹੀਂ ਉਹ ਕਿਲੀਮੰਜਾਰੋ (ਅਫਰੀਕਾ), ਏਲਬਰੂਸ (ਰੂਸ),ਕਾਸਟੇਨ ਪਿਰਾਮਿਡ (ਇੰਡੋਨੇਸ਼ੀਆ), ਕਿਜਾਸ਼ਕੋ ਆਦਿ ਤੇ ਵੀ ਜਾ ਚੁਕੀ ਹੈ| ਅਰੁਣਿਮਾ ਨੇ ਪੀ.ਐਮ. ਵੱਲੋਂ ਮਿਲੇ ਉਤਸ਼ਾਹ ਲਈ ਧੰਨਵਾਦ ਜ਼ਾਹਰ ਕਰਦੇ ਹੋਏ ਟਵੀਟ ਵਿੱਚ ਲਿਖਿਆ,”ਜਦੋਂ ਦੇਸ਼ ਦੇ ਪ੍ਰਧਾਨ ਸੇਵਕ ਇੰਨੇ ਸਮਰਪਿਤ ਹਨ ਤਾਂ ਬਤੌਰ ਨਾਗਰਿਕ ਸਾਨੂੰ ਵੀ ਆਪਣੇ-ਆਪਣੇ ਖੇਤਰਾਂ ਵਿੱਚ ਦੇਸ਼ ਦਾ ਨਾਂ ਨਵੀਂ ਉੱਚਾਈ ਤੇ ਲਿਜਾਉਣ ਦਾ ਸੁਪਨਾ ਦੇਖਣਾ ਚਾਹੀਦਾ| ਭਾਰਤੀ ਖਿਡਾਰੀਆਂ ਵੱਲੋਂ ਅਸੀਂ ਉਨ੍ਹਾਂ ਲਈ ਬਣਾਈਆਂ ਜਾਣ ਵਾਲੀਆਂ ਨੀਤੀਆਂ ਅਤੇ ਸਨਮਾਨ ਲਈ ਆਭਾਰ ਜ਼ਾਹਰ ਕਰਦੇ ਹਾਂ| ਜੈ ਹਿੰਦ|”

Leave a Reply

Your email address will not be published. Required fields are marked *