ਨਕਸ਼ਾ ਨਵੀਸ ਸ਼ਮਸ਼ੇਰ ਸਿੰਘ ਕੋਟਲੀ ਨੂੰ ਦਿੱਤੀ ਵਿਦਾਇਗੀ ਪਾਰਟੀ

ਐਸ. ਏ. ਐਸ ਨਗਰ, 3 ਅਪ੍ਰੈਲ (ਸ.ਬ.) ਪੰਜਾਬ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਅਥਾਰਟੀ (ਪੁੱਡਾ/ ਗਮਾਡਾ) ਵਿੱਚ ਤੈਨਾਤ ਨਕਸ਼ਾ ਨਵੀਸ ਅਤੇ ਸਮਾਜ ਸੇਵੀ ਸ਼ਮਸ਼ੇਰ ਸਿੰਘ ਕੋਟਲੀ ਦੀ ਰਿਟਾਇਰਮੈਂਟ ਤੇ ਇਕ ਪਾਰਟੀ ਦਾ ਆਯੋਜਨ ਕੀਤਾ ਗਿਆ| ਇਸ ਮੌਕੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਸ੍ਰੀ ਰਵੀ ਭਗਤ, ਵਧੀਕ ਮੁੱਖ ਪ੍ਰਸ਼ਾਸਕ (ਮੁ.ਦ.) ਸ੍ਰੀ ਭੁਪਿੰਦਰ ਸਿੰਘ, ਪੀ. ਏ. ਸ੍ਰੀ ਏ.ਕੇ ਬਾਤਿਸ਼ ਵਲੋਂ ਸ਼ਮਸ਼ੇਰ ਸਿੰਘ ਕੋਟਲੀ ਨੂੰ ਸਪੈਸ਼ਲ ਮੋਮੈਂਟ ਅਤੇ ਬੁੱਕੇ ਦੇ ਕੇ ਸਨਮਾਨਿਤ ਕੀਤਾ ਗਿਆ| ਮੁਲਾਜ਼ਮ ਜਥੇਬੰਦੀ ਦੀ ਪ੍ਰਧਾਨ ਬੀਬਾ ਚਰਨਜੀਤ ਕੌਰ, ਮੈਂਬਰ ਬਲਬੀਰ ਮਸੀਹ, ਮਹਿੰਦਰ ਸਿੰਘ ਮਲੋਆ, ਹਰਕੇਸ਼ ਅਤੇ ਨਿਗਰਾਨ ਇੰਜੀਨੀਅਰ ਸ੍ਰੀ ਦਵਿੰਦਰ ਸਿੰਘ ਨੇ ਇਸ ਮੌਕੇ ਸ਼ਮਸ਼ੇਰ ਸਿੰਘ ਕੋਟਲੀ ਦੀਆਂ ਸਮਾਜ ਅਤੇ ਮਹਿਕਮੇ ਪ੍ਰਤੀ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ| ਲੋਕ ਗਾਇਕ ਅਮਰਜੀਤ ਮੱਟੂ ਨੇ ਸ਼ਾਇਰੋ-ਸ਼ਾਇਰੀ ਅਤੇ ਚੋਣਵੇਂ ਗੀਤ ਪੇਸ਼ ਕੀਤੇ|

Leave a Reply

Your email address will not be published. Required fields are marked *