ਨਕਸਲੀਆਂ ਨੇ ਮਾਂ-ਬੇਟੇ ਸਮੇਤ ਤਿੰਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਜਮੁਈ, 14 ਜੁਲਾਈ (ਸ.ਬ.)  ਬਿਹਾਰ ਵਿੱਚ ਅੱਤਵਾਦ ਪ੍ਰਭਾਵਿਤ ਜਮੁਈ ਜ਼ਿਲੇ ਦੇ ਬਰਹਟ ਥਾਣਾ ਖੇਤਰ ਵਿੱਚ ਭਾਰਤ ਦੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੇ ਨਕਸਲੀਆਂ ਨੇ ਪੁਲੀਸ ਮੁਖਬਰੀ ਨੂੰ ਲੈ ਕੇ ਬੀਤੀ ਰਾਤ ਦੇਰ ਰਾਤ ਮਾਂ-ਬੇਟੇ ਸਮੇਤ ਤਿੰਨ ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ| ਪੁਲੀਸ ਸੂਤਰਾਂ ਨੇ ਦੱਸਿਆ ਕਿ ਭਾਕਪਾ ਮਾਓਵਾਦੀ ਦੇ 15-20 ਹਥਿਆਰਬੰਦ ਨਕਸਲੀਆਂ ਨੇ ਕੁਮਹਰਾਟਾਰੀ ਪਿੰਡ ਵਿੱਚ ਰਾਤ ਕਰੀਬ 2 ਵਜੇ ਹਮਲਾ ਕੀਤਾ ਅਤੇ ਮੀਨਾ ਦੇਵੀ (54), ਉਸ ਦੇ ਬੇਟੇ ਬਜਰੰਗੀ ਕੋੜਾ (34) ਅਤੇ ਬਜਰੰਗੀ ਦੇ ਚਚੇਰੇ ਭਰਾ ਸ਼ਿਵ ਕੋੜਾ (46) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ| ਮ੍ਰਿਤਕ ਅਜੇ ਆਦਿਵਾਸੀ ਹਨ|
ਸੂਤਰਾਂ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਪੁਲੀਸ ਮੁਖਬਰੀ ਨੂੰ ਲੈ ਕੇ ਨਕਸਲੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ| ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਕਮਿਸ਼ਨਰ ਜਯੰਤਕਾਂਤ ਮੌਕੇ ਤੇ ਪੁੱਜ ਕੇ ਜਾਂਚ ਕਰ ਰਹੇ ਹਨ| ਲਾਸ਼ਾਂ ਨੂੰ ਪੋਸਟਮਾਰਟਮ ਲਈ ਜਮੁਈ ਸਦਰ ਹਸਪਤਾਲ ਭੇਜ ਦਿੱਤਾ ਗਿਆ ਹੈ|

Leave a Reply

Your email address will not be published. Required fields are marked *