ਨਗਦੀ ਅਤੇ 3 ਕਿੱਲੋ ਸੋਨਾ ਲੁੱਟ ਕੇ ਫ਼ਰਾਰ ਹੋਏ ਲੁਟੇਰੇ, ਪੁਲੀਸ ਵੱਲੋਂ ਕੀਤੀ ਜਾ ਰਹੀ ਛਾਪੇਮਾਰੀ

ਅੰਮ੍ਰਿਤਸਰ, 8 ਸਤੰਬਰ (ਸ.ਬ.) ਅੰਮ੍ਰਿਤਸਰ ਵਿੱਚ ਇਕ ਘਰ ਵਿਚ ਲੁਟੇਰਿਆ ਦੇ ਦਾਖਲ ਹੋਣ ਦੀ ਖ਼ਬਰ ਮਿਲੀ ਹੈ ਜਿਨ੍ਹਾਂ ਦੀ ਭਾਲ ਲਈ ਪੁਲੀਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ| ਜਾਣਕਾਰੀ ਲਈ ਦੱਸ ਦੇਈਏ ਕਿ ਇਹ ਘਟਨਾ ਰਾਣੀ ਕਾ ਬਾਗ ਦੇ ਪਾਸ਼ ਇਲਾਕੇ ਦੀ ਹੈ ਜਿੱਥੇ ਤਿੰਨ ਲੁਟੇਰੇ ਜਿਨ੍ਹਾਂ ਕੋਲ ਪਿਸਤੌਲ ਸੀ ਪਹਿਲਾਂ ਇਕ ਨੇਪਾਲੀਂ ਪਰਿਵਾਰ ਦੇ ਘਰ ਵਿੱਚ ਦਾਖਲ ਹੋਏ ਅਤੇ ਫਿਰ ਇਨ੍ਹਾਂ ਲੁਟੇਰਿਆ ਨੇ ਇਸ ਪਰਿਵਾਰ ਕੋਲੋਂ 30 ਹਜਾਰ ਨਗਦੀ, 3 ਕਿੱਲੋ ਸੋਨਾ ਅਤੇ ਕੰਨਾਂ ਦੀਆਂ ਵਾਲੀਆਂ ਲੈ ਕੇ ਫ਼ਰਾਰ ਹੋ ਗਏ| ਇਸ ਸੰਬੰਧੀ ਆਮ ਲੋਕਾਂ ਦਾ ਕਹਿਣਾ ਹੈ ਕਿ ਇਹ ਲੁਟੇਰੇ ਕਾਲੋਨੀ ਵਿੱਚ ਹੀ ਲੁਕੇ ਹੋਏ ਹਨ ਜਿਨ੍ਹਾਂ ਬਾਰੇ ਐਸ.ਐਚ.ਓ. ਅਤੇ ਪੁਲੀਸ ਪਾਰਟੀਆਂ ਵੱਲੋਂ ਲੁਟੇਰਿਆ ਦੀ ਭਾਲ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *