ਨਗਰ ਕਂੌਸਲ ਜੀਰਕਪੁਰ ਦੀ ਇੰਪਲਾਈਜ ਯੂਨੀਅਨ (ਏਟਕ) ਦੀ ਮੀਟਿੰਗ ਵਿੱਚ ਮਸਲੇ ਵਿਚਾਰੇ

ਜੀਰਕਪੁਰ, 21 ਅਗਸਤ (ਪਵਨ) ਨਗਰ ਕਂੌਸਲ ਇੰਪਲਾਈਜ ਯੂਨੀਅਨ, ਜੀਰਕਪੁਰ (ਏਟਕ) ਦੇ ਉਹਨਾਂ 22 ਕਰਮਚਾਰੀਆਂ (ਜਿਹਨਾਂ ਦਾ ਰਿਕਾਰਡ ਪਿਛਲੀ ਸਰਕਾਰ ਵੇਲੇ ਨਸ਼ਟ ਕਰ ਦਿੱਤਾ ਗਿਆ ਸੀ) ਦੀ ਮੀਟਿੰਗ ਪ੍ਰਧਾਨ ਰਵਿੰਦਰ ਪਾਲ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ| ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ 22 ਕਰਮਚਾਰੀਆਂ ਦਾ ਸਾਲ 2000 ਤੋਂ 2012 ਤੱਕ ਦਾ ਨਸ਼ਟ ਕੀਤਾ ਰਿਕਾਰਡ ਬਰਾਮਦ ਕਰਵਾਇਆ ਜਾਵੇ, ਰਿਕਾਰਡ ਨਸ਼ਟ ਕਰਨ ਵਾਲੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ, ਸਾਲ 2014 ਵਿੱਚ ਕੀਤਾ ਗਿਆ ਸਮਝੌਤਾ ਤੁੰਰਤ ਲਾਗੂ ਕੀਤਾ ਜਾਵੇ, ਅਨਫੇਅਰ ਲੇਬਰ ਪ੍ਰੈਕਟਿਸ ਬੰਦ ਕੀਤੀ ਜਾਵੇ ਅਤੇ ਕਿਰਤ ਕਾਨੂੰਨ ਲਾਗੂ ਕੀਤੇ ਜਾਣ|
ਉਹਨਾਂ ਚਿਤਾਵਨੀ ਦਿੱਤੀ ਕਿ ਜੇ ਉਹਨਾ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਭੁੱਖ ਹੜਤਾਲ ਕੀਤੀ ਜਾਵੇਗੀ| ਇਸ ਮੌਕੇ ਯੁਨੀਅਨ ਆਗੂ ਰਾਮ ਸ਼ਰਨ, ਨਛੱਤਰ ਸਿੰਘ, ਭਾਰਤ ਭੂਸ਼ਣ, ਤਰਸੇਮ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *