ਨਗਰ ਕੀਰਤਨ ਮੌਕੇ ਲੋਕਾਂ ਵਲੋਂ ਜਨਤਕ ਤੌਰ ਤੇ ਕੀਤੀ ਜਾਂਦੀ ਸਿਗਰਟਨੋਸ਼ੀ ਨੂੰ ਰੋਕਿਆ ਜਾਵੇ : ਗੁਰਦੇਵ ਸਿੰਘ ਚੌਹਾਨ

ਐਸ ਏ ਐਸ ਨਗਰ, 3 ਨਵੰਬਰ (ਸ.ਬ.) ਕਾਂਗਰਸ ਦੇ ਜਿਲਾ ਮੀਤ ਪ੍ਰਧਾਨ ਸ ਗੁਰਦੇਵ ਸਿੰਘ ਚੌਹਾਨ ਨੇ ਮੰਗ ਕੀਤੀ ਹੈ ਕਿ ਵੱਖ ਵੱਖ ਮੌਕਿਆਂ ਉਪਰ ਸ਼ਹਿਰ ਵਿਚ ਆਯੋਜਿਤ ਨਗਰ ਕੀਰਤਨਾਂ ਦੌਰਾਨ ਜਨਤਕ ਥਾਂਵਾਂ ਉਪਰ ਲੋਕਾਂ ਵਲੋਂ ਕੀਤੀ ਜਾਂਦੀ ਸਿਗਰਟਨੋਸ਼ੀ ਨੂੰ ਸਖਤੀ ਨਾਲ ਰੋਕਿਆ ਜਾਵੇ|
ਅੱਜ ਇਸ ਪੱਤਰਕਾਰ ਨਾਲ ਗਲਬਾਤ ਕਰਦਿਆਂ ਸ੍ਰ. ਚੌਹਾਨ ਨੇ ਕਿਹਾ ਕਿ ਬੀਤੇ ਦਿਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਆਯੋਜਿਤ ਨਗਰ ਕੀਰਤਨ ਦੌਰਾਨ ਦੇਖਣ ਵਿਚ ਆਇਆ ਕਿ ਨਗਰ ਕੀਰਤਨ ਜਿਹੜੇ ਵੀ ਰਸਤੇ ਉਪਰ ਜਾ ਰਿਹਾ ਸੀ ਤਾਂ ਉਹਨਾਂ ਰਸਤਿਆਂ ਵਿਚ ਕੁਝ ਲੋਕਾਂ ਵਲੋਂ ਸਿਗਰਟਨੋਸ਼ੀ ਵੀ ਕੀਤੀ ਜਾ ਰਹੀ ਸੀ| ਉਹਨਾਂ ਕਿਹਾ ਕਿ ਫੇਜ 5, ਫੇਜ 3 ਬੀ 2 ਵਿਚ ਸੜਕਾਂ ਉਪਰ ਬਣੇ ਪੁੱਲਾਂ ਹੇਠਾਂ ਤੋਂ ਜਦੋਂ ਗੁਰੂ ਗਰੰਥ ਸਾਹਿਬ ਜੀ ਦੀ ਸਵਾਰੀ ਨਿਕਲ ਰਹੀ ਸੀ ਤਾਂ ਇਹਨਾ ਪੁੱਲਾਂ ਉਪਰ ਮੌਜੂਦ ਕੁਝ ਲੋਕ ਬੀੜੀ ਸਿਗਰਟ ਪੀ ਰਹੇ ਸਨ|  ਉਹਨਾਂ ਕਿਹਾ ਕਿ ਇਸ ਤਰਾਂ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ| ਉਹਨਾਂ ਪੁਲੀਸ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਗਰ ਕੀਰਤਨ ਦੇ ਆਯੋਜਨ ਮੌਕੇ ਲੋਕਾਂ ਵਲੋਂ ਕੀਤੀ ਜਾਂਦੀ ਸਿਗਰਟਨੋਸ਼ੀ ਨੂੰ ਸਖਤੀ ਨਾਲ ਰੋਕਿਆ ਜਾਵੇ|

Leave a Reply

Your email address will not be published. Required fields are marked *