ਨਗਰ ਕੌਂਸਲ ਖਰੜ ਨੇ ਖੁੱਲੀ ਬੋਲੀ ਰਾਂਹੀ ਕਰਵਾਈ ਪੁਰਾਣੇ ਕੰਡਮ ਸਮਾਨ ਦੀ ਨਿਲਾਮੀ

ਖਰੜ, 1 ਜੁਲਾਈ (ਸ਼ਮਿੰਦਰ ਸਿੰਘ) ਨਗਰ ਕੌਂਸਲ ਖਰੜ ਵਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਿਉਂਸਪਲ ਪਾਰਕ ਖਰੜ ਵਿਖੇ ਪਏ ਪੁਰਾਣੇ ਕੰਡਮ ਸਮਾਨ ਦੀ ਖੁੱਲੀ ਬੋਲੀ ਰਾਹੀ ਨਿਲਾਮੀ ਕਰਵਾਈ ਗਈ, ਜਿਸ ਵਿੱਚ ਵੱਖ-ਵੱਖ ਸ਼ਹਿਰਾਂ ਤੋਂ ਕੁੱਲ 42 ਫਰਮਾਂ ਨੇ ਭਾਗ ਲਿਆ|
ਨਗਰ ਕੌਂਸਲ ਦੇ ਬੁਲਾਰ ੇਨੇ ਦੱਸਿਆ ਕਿ ਇਹ ਬੋਲੀ ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਵਲੋਂ ਭੇਜੇ ਗਏ ਨੁਮਾਂਇੰਦੇ ਸ੍ਰੀ ਪੁਨੀਤ ਬਾਂਸਲ ਨਾਇਬ ਤਹਿਸੀਲਦਾਰ ਖਰੜ, ਉਪ ਮੰਡਲ ਮੈਜਿਟ੍ਰੇਟ ਵਲੋਂ ਭੇਜੇ ਨੁਮਾਇੰਦੇ ਸ੍ਰੀ ਪਿਆਰਾ ਸਿੰਘ, ਡਿਪਟੀ ਡਾਇਰੈਕਟਰ, ਸਥਾਨਕ ਸਰਕਾਰ ਵਿਭਾਗ ਪਟਿਆਲਾ ਵਲੋਂ ਭੇਜੇ ਨੁਮਾਂਇੰਦੇ ਸ੍ਰੀ ਅਨਿਲ ਕੁਮਾਰ (ਇੰਸਪੈਕਟਰ), ਸ੍ਰੀ ਸੰਗੀਤ ਕੁਮਾਰ ਕਾਰਜ ਸਾਧਕ ਅਫਸਰ ਨਗਰ ਕੌਂਸਲ ਖਰੜ, ਸ੍ਰੀ ਹਰਪ੍ਰੀਤ ਸਿੰਘ ਭਿਓਰਾ (ਏ.ਐਮ.ਈ.), ਸ੍ਰੀ ਬਲਵੀਰ ਸਿੰਘ (ਸੈਨੇਟਰੀ ਇੰਸਪੈਕਟਰ), ਸ੍ਰੀ ਰਾਜੇਸ਼ ਕੁਮਾਰ (ਚੀਫ ਸੈਨੇਟਰੀ ਇੰਸਪੈਕਟਰ) ਦੀ ਹਾਜਰੀ ਵਿੱਚ ਕੀਤੀ ਗਈ| ਉਹਨਾਂ ਦੱਸਿਅ.ਾ ਕਿ ਇਸ ਦੌਰਾਨ ਐਮ. ਐਸ.ਕਾਲੜਾ ਵਲੋਂ ਸਭ ਤੋਂ ਵੱਧ ਬੋਲੀ ਦਿੱਤੀ ਗਈ|

Leave a Reply

Your email address will not be published. Required fields are marked *