ਨਗਰ ਕੌਂਸਲ ਜੀਰਕਪੁਰ ਕਰਮਚਾਰੀ ਯੂਨੀਅਨ ਦੀ ਮੀਟਿੰਗ ਵਿੱਚ ਮਸਲੇ ਵਿਚਾਰੇ

ਜੀਰਕਪੁਰ, 21 ਅਗਸਤ (ਪਵਨ ਰਾਵਤ) ਨਗਰ ਕੌਂਸਲ ਇੰਪਲਾਇਜ ਯੂਨੀਅਨ ਸਫਾਈ ਕਰਮਚਾਰੀ ਯੂਨੀਅਨ ਏਟਕ ਜੀਰਕਪੁਰ ਮੁਹਾਲੀ ਦੀ ਇੱਕ ਵਿਸ਼ੇਸ਼ ਮੀਟਿੰਗ ਜੀਰਕਪੁਰ  ਦੇ ਨਗਰ ਕੌਂਸਲ ਦਫਤਰ ਵਿੱਚ  ਸਫਾਈ ਸੈਨਿਕਾਂ  ਦੇ ਪ੍ਰਧਾਨ ਸ਼੍ਰੀ ਪ੍ਰਦੀਪ ਕੁਮਾਰ  ਸੂਦ ਅਤੇ ਦਫ਼ਤਰ  ਪ੍ਰਧਾਨ ਸ਼੍ਰੀ ਰਵਿੰਦਰ ਪਾਲ  ਸਿੰਘ  ਦੀ ਪ੍ਰਧਾਨਗੀ ਹੇਠ ਹੋਈ|
ਮੀਟਿੰਗ ਦੌਰਾਨ  ਠੇਕੇਦਾਰੀ ਪ੍ਰਥਾ ਖਤਮ ਕਰਨ ਸਬੰਧੀ ਚਰਚਾ ਹੋਈ| ਇਸ ਮੌਕੇ ਏਟਕ ਯੂਨੀਅਨ  ਦੇ ਅਹੁਦੇਦਾਰਾਂ ਨੇ ਕੇਂਦਰ ਅਤੇ ਰਾਜ ਸਰਕਾਰ ਤੋਂ ਮੰਗ ਕੀਤੀ ਕਿ ਬਰਾਬਰ ਕੰਮ ਬਰਾਬਰ ਤਨਖਾਹ ਦਾ ਸਿਧਾਂਤ ਲਾਗੂ ਕੀਤਾ ਜਾਵੇ ਅਤੇ ਕੱਚੇ ਕਰਮਚਾਰੀਆਂ ਨੂੰ ਸਥਾਈ ਰੂਪ ਨਾਲ ਪੱਕੇ ਕਰਨ ਦਾ  ਫੈਸਲਾ ਛੇਤੀ ਤੋਂ ਛੇਤੀ ਲਾਗੂ ਕੀਤਾ ਜਾਵੇ| 
ਮੀਟਿੰਗ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਤਕਰੀਬਨ ਸਾਲ ਭਰ ਪਹਿਲਾਂ ਵੀ ਯੂਨੀਅਨ ਵੱਲੋਂ ਲਿਖਤੀ ਪੱਤਰ ਅਤੇ ਜ਼ੁਬਾਨੀ ਤੌਰ ਤੇ ਵੀ ਨਗਰ ਕੌਂਸਲ  ਦੇ ਅਹੁਦੇਦਾਰਾਂ ਨੂੰ ਕਰਮਚਾਰੀਆਂ  ਦੀਆਂ ਮੰਗਾਂ ਤੋਂ ਜਾਣੂ ਕਰਾਇਆ ਗਿਆ ਸੀ| ਕਰਮਚਾਰੀਆਂ  ਨਾਲ ਸਬੰਧਿਤ ਮੰਗਾਂ ਯੂਨੀਅਨ ਕਈ ਵਾਰ ਉਠਾ ਚੁੱਕੀ ਹੈ ਪਰ ਹਰ ਵਾਰ ਦੀ ਤਰ੍ਹਾਂ ਯੂਨੀਅਨ ਨੂੰ ਨਿਰਾਸ਼ਾ ਹੀ ਹੱਥ ਆਈ ਹੈ| 
ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਯੂਨੀਅਨ ਵੱਲੋਂ ਛੇਤੀ ਹੀ ਕਰਮਚਾਰੀਆਂ  ਦੇ ਹਿੱਤਾਂ ਦੀ ਪੂਰਤੀ ਕਰਵਾਉਣ ਲਈ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ  ਕੇਸ ਲਗਾਇਆ ਜਾਵੇਗਾ|
ਇਸ ਮੌਕੇ ਯੂਨੀਅਨ  ਦੇ ਸਕੱਤਰ ਸ਼੍ਰੀ ਸਤੀਸ਼ ਭਾਟਲੀ ਅਤੇ ਸ਼੍ਰੀ ਭਾਰਤ ਭੂਸ਼ਣ, ਮੀਤ ਪ੍ਰਧਾਨ ਸ਼੍ਰੀ ਅਨਿਲ ਅਤੇ ਰਾਕੇਸ਼ ਕੁਮਾਰ  ਬਲਟਾਨਾ, ਪ੍ਰੈਸ ਸਕੱਤਰ ਰਾਜ ਮਹਿਰਾ, ਏਜੇਂਡਾ ਸੈਕਟਰੀ ਰਵੀ ਕੁਮਾਰ, ਤਰਸੇਮ ਸਿੰਘ  ਸਲਾਹਕਾਰ, ਪ੍ਰਦੀਪ ਦੀਪੂ ਕੈਸ਼ੀਅਰ, ਸ਼ਫੀ ਅਲੀ, ਵਿਨੋਦ, ਅਮਿਤ ਹਾਜਿਰ ਸਨ|

Leave a Reply

Your email address will not be published. Required fields are marked *