ਨਗਰ ਕੌਂਸਲ ਜੀਰਕਪੁਰ ਦੇ ਮੁਲਾਜਮਾਂ ਦੇ ਮਸਲੇ ਹੱਲ ਕਰਨ ਦੀ ਮੰਗ

ਜੀਰਕਪੁਰ, 14 ਅਗਸਤ (ਪਵਨ) ਨਗਰ ਕੌਂਸਲ ਇੰਮਪਾਲਇਜ਼ ਯੂਨੀਅਨ (ਏਕਟ) ਜੀਰਕਪੁਰ ਦੀ ਮੀਟਿੰਗ ਪ੍ਰਧਾਨ ਰਵਿੰਦਰ ਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਯੂਨੀਅਨ ਦੇ ਸਾਰੇ ਮੈਂਬਰ ਸ਼ਾਮਿਲ ਹੋਏ| ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਰਵਿੰਦਰ ਪਾਲ ਸਿੰਘ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਏ 71 ਸਾਲ ਬੀਤ ਚੁੱਕੇ ਹਨ ਪਰ ਕਰਮਚਾਰੀਆਂ ਦੀ ਹਾਲਤ ਅੱਜ ਵੀ ਗੁਲਾਮਾਂ ਵਰਗੀ ਹੈ| ਪਿਛਲੇ ਸਮੇਂ ਦੀਆਂ ਸਰਕਾਰਾਂ ਅਤੇ ਮੌਜੂਦਾਂ ਸਰਕਾਰਾਂ ਨੂੰ ਕਈ ਵਾਰ ਮਜ਼ਦੂਰਾਂ ਦੇ ਹੱਕ ਸਬੰਧੀ ਜਾਣੂ ਕਰਵਾਇਆ ਅਤੇ ਕਈ ਵਾਰ ਆਪ ਜਾ ਕੇ ਮਿਲੇ ਪਰੰਤੂ ਅਜੇ ਤੱਕ ਕਿਸੇ ਨੇ ਵੀ ਮਜ਼ਦੂਰਾਂ ਦੀ ਸਾਰ ਨਹੀਂ ਲਈ ਅਤੇ ਅਫਸਰ ਅੱਜ ਵੀ ਮਨਮਾਨੀਆਂ ਕਰਦੇ ਰਹੇ ਹਨ| ਨਗਰ ਕੌਂਸਲ ਜੀਰਕਪੁਰ ਵਿਖੇ ਮਜ਼ਦੂਰ ਪਿਛਲੇ 18 ਸਾਲਾਂ ਤੋਂ ਲਗਾਤਾਰ ਕੰਮ ਕਰਦੇ ਆ ਰਹੇ ਹਨ| ਅਧਿਕਾਰੀਆਂ ਵਲੋਂ ਇਨ੍ਹਾਂ ਗਰੀਬ ਮਜ਼ਦੂਰਾਂ ਦਾ 2012 ਤੋਂ ਪਹਿਲਾਂ ਦਾ ਸਰਵਿਸ ਰਿਕਾਰਡ ਖਤਮ ਕਰ ਦਿੱਤਾ ਗਿਆ ਅਤੇ 2012 ਤੇ ਗੈਰ ਕਾਨੂੰਨੀ ਤਰੀਕੇ ਨਾਲ ਠੇਕੇਦਾਰ ਕੋਲ ਦਿਖਾਣਾ ਸ਼ੁਰੂ ਕਰ ਦਿੱਤਾ ਗਿਆ, ਜਿਹੜਾ ਕੰਮ ਹੈ ਉਹ ਲਗਾਤਾਰ ਚੱਲਣ ਵਾਲਾ ਹੈ ਅਤੇ ਇਸ ਨੂੰ ਠੇਕੇ ਤੇ ਨਹੀਂ ਦਿੱਤਾ ਜਾ ਸਕਦਾ ਹੈ| ਇਹ ਅਫਸਰ ਸ਼ਰੇਆਮ ਕਿਰਤ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ| ਮਜ਼ਦੂਰਾਂ ਨੇ ਫੈਸਲਾ ਲਿਆ ਹੈ ਕਿ ਅੱਜ ਇਹ ਦੇਸ਼ ਆਜ਼ਾਦ ਨਹੀਂ ਹੋਇਆ ਬਲਕਿ ਉਸ ਤੋਂ ਜਿਆਦਾ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜ ਕੇ ਰਹਿ ਗਿਆ ਹੈ| ਉਨ੍ਹਾਂ ਮੰਗ ਕੀਤੀ ਕਿ ਜਿਹੜਾ ਗਰੀਬ ਮਜ਼ਦੂਰਾਂ ਦਾ ਸਰਵਿਸ ਰਿਕਾਰਡ ਖਤਮ ਕੀਤਾ ਹੈ| ਉਸ ਸਬੰਧੀ ਵਿੱਚ ਅਫਸਰਾਂ ਉਪਰ ਕਾਨੂੰਨੀ ਕਾਰਵਾਈ ਕਰਕੇ ਪਰਚੇ ਦਰਜ ਕੀਤੇ ਜਾਣ| ਜੇ ਇਨ੍ਹਾਂ ਅਫਸਰਾਂ ਖਿਲਾਫ ਕਾਰਵਾਈ ਨਹੀਂ ਕੀਤੀ ਗਈ ਤਾਂ ਮਜ਼ਦੂਰ ਆਪਣਾ ਸੰਘਰਸ਼ ਹੋਰ ਤਿੱਖਾ ਕਰਨਗੇ ਅਤੇ ਇਸ ਆਜ਼ਾਦੀ ਦਿਵਸ ਤੇ ਇੱਕ ਗੁਲਾਮੀ ਭਰੀ ਜ਼ਿੰਦਗੀ ਬਾਰੇ ਹੋਰ ਲੋਕਾਂ ਨੂੰ ਜਾਗਰੂਕ ਕਰਨਗੇ|
ਇਸ ਮੌਕੇ ਉਪ-ਪ੍ਰਧਾਨ ਰਾਮ ਸ਼ਰਨ, ਜਨਰਲ ਸਕੱਤਰ ਨਛੱਤਰ ਸਿੰਘ, ਖਜਾਨਚੀ ਭਰਤ ਭੂਸ਼ਨ, ਅਡੀਟਰ ਵਿਨੋਦ ਕੁਮਾਰ, ਸਲਾਹਕਾਰ ਤਰਸੇਮ ਸਿੰਘ, ਪ੍ਰਧਾਨ ਜੋਨ ਜੀਰਕਪੁਰ ਪ੍ਰਦੀਪ ਸੂਦ, ਪ੍ਰਧਾਨ ਜੌਨ ਢਕੌਲੀ ਬ੍ਰਿਜ ਪਾਲ, ਪ੍ਰਧਾਨ ਜੌਨ ਬਲਟਾਣਾ ਰਾਕੇਸ਼, ਅਨਿਲ, ਸਤਨਾਮ, ਮਨਿੰਦਰ, ਕੁਲਵਿੰਦਰ ਕੌਰ ਆਦਿ ਮੈਂਬਰਾਂ ਨੇ ਵੀ ਆਪਣੇ ਆਪਣੇ ਵਿਚਾਰ ਪੇਸ਼ ਕੀਤੇ|

Leave a Reply

Your email address will not be published. Required fields are marked *