ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ


ਖਰੜ,13 ਨਵੰਬਰ (ਸ਼ਮਿੰਦਰ ਸਿੰਘ) ਖਰੜ ਦੇ ਵਾਰਡ ਨੰਬਰ 6 ਤੋਂ ਸਾਬਕਾ ਕੌਂਸਲਰ ਨੰਬਰਦਾਰ ਰਾਜਿੰਦਰ ਸਿੰਘ ਵੱਲੋ ਦਿਵਾਲੀ ਦੇ ਤਿਉਹਾਰ ਮੌਕੇ  ਮਿਉਂਸਪਲ ਕਮੇਟੀ ਦੇ ਟਿਊਬਵੈਲ ਓਪਰੇਟਰ, ਸੀਵਰੇਜ ਟੀਮ, ਸਟਰੀਟ ਇਲੈਕਟਰੀਸ਼ਨ, ਵਾਟਰ ਸਪਲਾਈ ਟੀਮ, ਫੋਗਿੰਗ ਟੀਮ, ਸਫਾਈ ਸੇਵਕਾਂ ਅਤੇ ਬਿਜਲੀ ਮਹਿਕਮੇ ਦੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਮਿਠਾਈ ਵੰਡੀ| ਇਸ ਮੌਕੇ ਉਹਨਾਂ ਕਿਹਾ ਕਿ ਇਹ ਸਾਰੇ ਕਰਮਚਾਰੀ ਲੋਕਾਂ ਨੂੰ ਬੁਨਿਆਦੀ ਸੁਵਿਧਾਵਾਂ ਮੁਹਈਆ ਕਰਵਾਉਣ ਲਈ ਦਿਨ ਰਾਤ ਕੰਮ ਕਰਦੇ ਹਨ ਅਤੇ ਸਾਡਾ ਵੀ ਫਰਜ ਬਣਦਾ ਹੈ ਕਿ ਇਹਨਾਂ ਦਾ ਰਸਮੀ ਧੰਨਵਾਦ ਕਰੀਏ| 
ਉਹਨਾਂ ਕਿਹਾ ਕਿ ਟਿਊਬਵੈਲ ਉਪਰੇਟਰਾਂ ਕਰਕੇ ਸਾਰੇ ਘਰਾਂ ਵਿੱਚ ਬਿੰਨਾ ਰੁਕਾਵਟ ਪਾਣੀ ਆ ਰਿਹਾ ਹੈ ਜਦੋਂਕਿ  ਸਫਾਈ ਸੇਵਕਾਂ ਵੱਲੋਂ ਸਾਰੇ ਵਾਰਡ ਵਿੱਚ ਲਗਾਤਾਰ ਸਫਾਈ ਹੋ ਰਹੀ ਹੈ| ਇਸੇ ਤਰ੍ਹਾਂ ਸੀਵਰਮੈਨਾਂ ਦੀ ਮਿਹਨਤ ਨਾਲ ਵਾਰਡ ਵਿੱਚ ਸਾਨੂੰ ਕਦੀ ਸੀਵਰੇਜ ਬਾਬਤ ਕੋਈ ਦਿੱਕਤ ਪੇਸ਼ ਨਹੀ ਆਈ, ਨਿਗਮ ਦੇ ਬਿਜਲੀ ਅਤੇ ਵਾਟਰ ਸਪਲਾਈ ਦੇ ਕਰਮਚਾਰੀ ਵੀ ਬਹੁਤ ਵਧੀਆ ਕੰਮ ਕਰ ਰਹੇ ਹਨ| ਉਹਨਾਂ ਕਿਹਾ ਕਿ ਇਹ ਕਰਮਚਾਰੀ ਹੀ ਸਾਡੇ ਅਸਲ ਹੀਰੋ ਹਨ| 

Leave a Reply

Your email address will not be published. Required fields are marked *