ਨਗਰ ਕੌਂਸਲ ਨੇ ਨਾਜਾਇਜ ਕਬਜਿਆਂ ਤੇ ਚਲਾਇਆ ਪੀਲਾ ਪੰਜਾ


ਖਰੜ, 6 ਅਕਤੂਬਰ (ਸ਼ਮਿੰਦਰ ਸਿੰਘ) ਨਗਰ ਕੌਂਸਲ ਖਰੜ ਵਲੋਂ ਅੱਜ ਨਾਜਾਇਜ ਕਬਜਿਆਂ ਦੇ ਖਿਲਾਫ ਕਾਰਵਾਈ ਕਰਦਿਆਂ ਜੇ ਸੀ ਬੀ ਮਸ਼ੀਨ ਦੀ ਮਦਦ ਨਾਲ ਇਹ ਕਬਜੇ ਦੂਰ ਕਰਵਾਏ ਗਏ| 
ਇੱਥੇ ਜਿਕਰਯੋਗ ਹੈ ਕਿ ਖਰੜ-ਬੱਸੀ ਰੋਡ ਤੇ ਨਗਰ ਕੌਂਸਲ ਖਰੜ ਦੀ ਹਦੂਦ ਅੰਦਰ ਪੈਂਦੇ ਖੇਤਰ ਦੀ ਸੜਕ ਦਾ ਕੰਮ ਭਲਕੇ ਸ਼ੁਰੂ ਕੀਤਾ ਜਾਣਾ ਹੈ ਅਤੇ ਨਗਰ ਕੌਂਸਲ ਖਰੜ ਦੇ ਅਧਿਕਾਰੀਆਂ ਵਲੋਂ ਕਾਰਵਾਈ ਕਰਦਿਆਂ ਇਸ ਸੜਕ ਦੇ ਦੋਵੇਂ ਪਾਸੇ ਹੋਈਆਂ ਨਾਜਾਇਜ ਉਸਾਰੀਆ ਅਤੇ ਹੋਰਨਾਂ ਕਬਜਿਆਂ ਨੂੰ ਹਟਾ ਦਿੱਤਾ ਗਿਆ| 
ਖਰੜ ਕੌਂਸਲ ਦੇ ਇੱਕ ਅਧਿਕਾਰੀ ਅਨੁਸਾਰ ਕੌਂਸਲ ਵਲੋਂ ਇਕ ਹਫਤਾ ਪਹਿਲਾਂ ਬਡਾਲਾ ਰੋਡ ਦੇ ਸਮੂਹ ਦੁਕਾਨਦਾਰਾਂ ਨੂੰ ਨੋਟਿਸ ਜਾਰੀ ਕਰ ਦਿਤੇ ਗਏ ਸੀ ਅਤੇ ਨਗਰ ਕੌਂਸਿਲ ਦੀ ਕਾਰਵਾਈ ਦੌਰਾਨ ਦੁਕਾਨ ਦਾਰਾਂ ਵਲੋਂ ਕੋਈ ਵਿਰੋਧ ਨਹੀਂ ਹੋਇਆ| 
ਇਸ ਮੌਕੇ ਨਗਰ ਕੌਸਲ ਖਰੜ ਦੇ ਅਧਿਕਾਰੀ  ਸ੍ਰੀ ਹਰਪ੍ਰੀਤ ਸਿੰਘ ਭਿਓਰਾ, ਏ ਐਮ ਈ ਸ੍ਰੀ ਰਾਜੇਸ਼ ਕੁਮਾਰ, ਤੋਂ ਇਲਾਵਾ ਸ੍ਰੀ ਅਨਿਲ ਕੁਮਾਰ, ਸ੍ਰੀ ਜੰਗ ਬਹਾਦਰ ਸਿੰਘ,  ਸ੍ਰੀ ਸਵਨੀਤ ਸਿੰਘ (ਸਾਰੇ ਜੇ ਈ), ਸੈਨੇਟਰੀ ਇੰਸਪੈਕਟਰ ਸ੍ਰੀ ਬਲਬੀਰ ਸਿੰਘ ਢਾਕਾ, ਸੁਪਰਵਾਈਜਰ ਸ੍ਰੀ ਗੁਰਜਿੰਦਰ ਮੋਹਨ ਸਿੰਘ ਅਤੇ ਹੋਰ ਕਰਮਚਾਰੀ ਹਾਜਰ ਸਨ|

Leave a Reply

Your email address will not be published. Required fields are marked *