ਨਗਰ ਨਿਗਮ ਚੋਣਾਂ : ਅੱਧੀ ਦਰਜਨ ਤੋਂ ਵੱਧ ਵਾਰਡਾਂ ਵਿੱਚ ਇੱਕ ਦੂਜੇ ਦੇ ਖਿਲਾਫ ਖੜ੍ਹੇ ਹੋਣਗੇ ਸਾਬਕਾ ਕੌਂਸਲਰ

ਭੁਪਿੰਦਰ ਸਿੰਘ

ਐਸ ਏ ਐਸ ਨਗਰ, 15 ਜਨਵਰੀ

ਨਗਰ ਨਿਗਮ ਚੋਣਾਂ ਲਈ ਮੈਦਾਨ ਭਖਣਾ ੪ੁਰੂ ਹੋ ਗਿਆ ਹੈ ਅਤੇ ਇਸ ਸੰਬੰਧੀ ਚੋਣ ਲੜਣ ਦੇ ਚਾਹਵਾਨ ਉਮੀਦਵਾਰਾਂ ਵਲੋਂ ਆਪਣੀਆਂ ਸਰਗਰਮੀਆਂ ਵੀ ਤੇਜ ਕਰ ਦਿੱਤੀਆਂ ਗਈਆਂ ਹਨ। ਇਸ ਵਾਰ ਹੋਈ ਵਾਰਡਬੰਦੀ ਦੌਰਾਨ ਕਈ ਸਾਬਕਾ ਕੌਂਸਲਰ ਇੱਕ ਦੂਜੇ ਦੇ ਆਹਮੋ ਸਾਮਣੇ ਮੈਦਾਨ ਵਿੱਚ ਹਨ ਆਉਂਦੇ ਦਿਖ ਰਹੇ ਹਨ ਅਤੇ ਉਹਨਾਂ ਵਿਚਾਲੇ ਕਾਫੀ ਜਬਰਦਸਤ ਟੱਕਰ ਹੋਣੀ ਤੈਅ ਲੱਗ ਰਹੀ ਹੈ।

ਇਸ ਵਾਰ ਵਾਰਡ ਨੰਬਰ 2 ਤੋਂ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਸzy ਮਨਜੀਤ ਸਿੰਘ ਸੇਠੀ ਅਤੇ ਅਕਾਲੀ ਦਲ ਦੇ ਸਾਬਕਾ ਕੌਂਸਲਰ ਸzy ਹਰਮਨਪ੍ਰੀਤ ਸਿੰਘ ਪ੍ਰਿੰਸ ਵਿਚਾਲੇ ਸਿੱਧੀ ਟੱਕਰ ਹੁੰਦੀ ਦਿਖ ਰਹੀ ਹੈ। ਸzy ਮਨਜੀਤ ਸਿੰਘ ਸੇਠੀ ਪਿਛਲੀ ਵਾਰ ਵਾਰਡ ਨੰਬਰ 14 ਤੋਂ 838 ਵੋਟਾਂ ਹਾਸਿਲ ਕਰਕੇ ਚੋਣ ਜਿੱਤੇ ਸੀ ਅਤੇ ਉਹਨਾਂ ਦੀ ਜਿੱਤ ਦਾ ਫਰਕ 339 ਵੋਟਾਂ ਦਾ ਸੀ ਜਦੋਂਕਿ ਸzy ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਵਾਰਡ ਨੰਬਰ 15 ਤੋਂ 987 ਵੋਟਾਂ ਹਾਸਿਲ ਕਰਕੇ ਜਿੱਤ ਹਾਸਿਲ ਕੀਤੀ ਸੀ। ਉਹਨਾਂ ਦਾ ਜਿੱਤ ਦਾ ਫਰਕ 521 ਵੋਟਾਂ ਦਾ ਸੀ।

ਵਾਰਡ ਨੰਬਰ 4 ਤੋਂ ਸਾਬਕਾ ਕੌਂਸਲਰ ਰਜਿੰਦਰ ਸਿੰਘ ਰਾਣਾ ਅਤੇ ਗੁਰਮੁਖ ਸਿੰਘ ਸੋਹਲ ਆਹਮੋ ਸਾਮ੍ਹਣੇ ਹਨ। ਇਹ ਦੋਵੇਂ ਹੀ ਦੋ ਦੋ ਵਾਰ ਕੌਂਸਲਰ ਬਣ ਚੁੱਕੇ ਹਨ ਅਤੇ ਇਹਨਾਂ ਵਿਚਾਲੇ ਫਸਵੀਂ ਟੱਕਰ ਹੋਣ ਦੀ ਸੰਭਾਵਨਾ ਹੈ। ਰਜਿੰਦਰ ਸਿੰਘ ਰਾਣਾ ਪਿਛਲੀ ਵਾਰ ਵਾਰਡ ਨੰਬਰ 12 ਤੋਂ ਫਸਵੀਂ ਟੱਕਰ ਦੌਰਾਨ ਜੇਤੂ ਰਹੇ ਸਨ ਅਤੇ ਉਹਨਾਂ ਦੀ ਜਿੱਤ ਦਾ ਫਰਕ ਸਿਰਫ 17 ਵੋਟਾਂ ਦਾ ਸੀ। ਸzy ਰਾਣਾ ਨੂੰ 634 ਵੋਟਾਂ ਮਿਲੀਆਂ ਸਨ ਜਦੋਂਕਿ ਉਹਨਾਂ ਦੇ ਵਿਰੋਧੀ ਉਮੀਦਵਾਰ ਅਵਤਾਰ ਸਿੰਘ ਵਾਲੀਆ ਨੇ 617 ਵੋਟਾਂ ਹਾਸਿਲ ਕੀਤੀਆਂ ਸਨ। ਗੁਰਮੁਖ ਸਿੰਘ ਸੋਹਲ ਨੇ ਵਾਰਡ ਨੰਬਰ 11 ਤੋਂ 1325 ਵੋਟਾਂ ਹਾਸਿਲ ਕਰਕੇ 912 ਵੋਟਾਂ ਦੇ ਰਿਕਾਰਡ ਫਰਕ ਨਾਲ ਜਿੱਤ ਹਾਸਿਲ ਕੀਤੀ ਸੀ।

ਵਾਰਡ ਨੰਬਰ 12 ਤੋਂ ਸਾਬਕਾ ਕੌਂਸਲਰ ਸਾਹਿਬੀ ਆਨੰਦ ਅਤੇ ਮਨਮੋਹਨ ਸਿੰਘ ਲੰਗ ਆਹਮੋ ਸਾਮ੍ਹਣੇ ਹਨ। ਸzy ਮਨਮੋਹਨ ਸਿੰਘ ਲੰਗ ਪਹਿਲਾ ਕੌਂਸਲਰ ਰਹੇ ਹਨ, ਹਾਲਾਂਕਿ ਪਿਛਲੀ ਵਾਰ ਉਹਨਾਂ ਦੀ ਪਤਨੀ ਹਰਵਿੰਦਰ ਕੌਰ ਲੰਗ ਵਾਰਡ ਨੰਬਰ 19 ਤੋਂ ਕੌਂਸਲਰ ਸੀ। ਉਹਨਾਂ ਨੇ 583 ਵੋਟਾ ਹਾਸਿਲ ਕਰਕੇ 197 ਵੋਟਾਂ ਦੇ ਫਰਕ ਨਾਲ ਜਿੱਤ ਹਾਸਿਲ ਕੀਤੀ ਸੀ ਜਦੋਂਕਿ ਸਾਹਿਬੀ ਆਨੰਦ ਨੇ ਵਾਰਡ ਨੰਬਰ 20 ਤੋਂ 504 ਵੋਟਾਂ ਲੈ ਕੇ 56 ਵੋਟਾਂ ਦੇ ਫਰਕ ਨਾਲ ਜਿੱਤ ਹਾਸਿਲ ਕੀਤੀ ਸੀ।

ਵਾਰਡ ਨੰਬਰ 29 ਵਿੱਚ ਸਾਬਕਾ ਕੌਂਸਲਰ ਰਜਿੰਦਰ ਕੌਰ ਕੁੰਭੜਾ ਅਤੇ ਸਤਵੀਰ ਸਿੰਘ ਧਨੋਆ ਆਹਮੋ ਸਾਮ੍ਹਣੇ ਹਨ। ਇਹ ਵਾਰਡ ਮਹਿਲਾਵਾਂ ਲਈ ਰਾਖਵਾਂ ਹੋਣ ਕਾਰਨ ਸzy ਧਨੋਆ ਦੀ ਪਤਨੀ ਕੁਲਦੀਪ ਕੌਰ ਧਨੋਆ ਮੈਦਾਨ ਵਿੱਚ ਹਨ। ਪਿਛਲੀ ਵਾਰ ਸ਼ ਧਨੋਆ ਨੇ ਵਰਡ ਨੰਬਰ 23 ਤੋਂ 855 ਵੋਟਾਂ ਲੈ ਕੇ 390 ਵੋਟਾਂ ਦੇ ਫਰਕ ਨਾਲ ਚੋਣ ਜਿੱਤੀ ਸੀ ਜਦੋਂਕਿ ਸ੍ਰੀਮਤੀ ਰਜਿੰਦਰ ਕੌਰ ਕੁੰਭੜਾ ਨੇ ਵਾਰਡ ਨੰਬਰ 46 ਤੋਂ 725 ਵੋਟਾਂ ਲੈ ਕੇ 332 ਵੋਟਾਂ ਦੇ ਫਰਕ ਨਾਲ ਚੋਣ ਜਿੱਤੀ ਸੀ।

ਵਾਰਡ ਨੰਬਰ 34 ਵਿੱਚ ਸਾਬਕਾ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਅਤੇ ਸੁਰਿੰਦਰ ਸਿੰਘ ਰਾਜਪੂਤ ਆਹਮੋ ਸਾਮ੍ਹਣੇ ਹਨ। ਸੁਖਦੇਵ ਸਿੰਘ ਪਟਵਾਰੀ ਨੇ ਪਿਛਲੀ ਵਾਰ ਵਾਰਡ ਨੰਬਰ 47 ਤੋਂ 852 ਵੋਟਾਂ ਹਾਸਿਲ ਕਰਕੇ 561 ਵੋਟਾਂ ਦੇ ਫਰਕ ਨਾਲ ਜਿੱਤ ਹਾਸਿਲ ਕੀਤੀ ਸੀ ਜਦੋਂਕਿ ਸੁਰਿੰਦਰ ਸਿੰਘ ਰਾਜਪੂਤ ਨੇ ਵਾਰਡ ਨੰਬਰ 43 ਵਿੱਚ 538 ਵੋਟਾਂ ਲੈ ਕੇ 47 ਵੋਟਾਂ ਦੇ ਫਰਕ ਨਾਲ ਚੋਣ ਜਿੱਤੀ ਸੀ।

ਵਰਡ ਨੰਬਰ 48 ਵਿੱਚ ਸਾਬਕਾ ਕੌਂਸਲਰ ਆਰ ਪੀ ੪ਰਮਾ ਅਤੇ ਨਰੈਣ ਸਿੱਧੂ ਵਿਚਾਲੇ ਸਿੱਧੀ ਟੱਕਰ ਹੁੰਦੀ ਦਿਖ ਰਹੀ ਹੈ। ਆਰ ਪੀ ੪ਰਪਾ ਪਿਛਲੀ ਵਾਰ ਵਾਰਡ ਨੰਬਰ 1 ਤੋਂ 1047 ਵੋਟਾਂ ਲੈ ਕੇ 702 ਵੋਟਾਂ ਦੇ ਫਰਕ ਨਾਲ ਚੋਣ ਜਿੱਤੇ ਸੀ ਜਦੋਂਕਿ ਨਰੈਣ ਸਿੰਘ ਸਿੱਧੂ ਵਾਰਡ ਨੰਬਰ 2 ਤੋਂ 360 ਵੋਟਾਂ ਲੈ ਕੇ 52 ਵੋਟਾਂ ਦੇ ਫਰਕ ਨਾਲ ਚੋਣ ਜਿੱਤੇ ਸੀ।

ਵਾਰਡ ਨੰਬਰ 50 ਵਿੱਚ ਸਾਬਕਾ ਕੌਂਸਲਰ ਬੀ ਬੀ ਮੈਣੀ ਅਤੇ ਗੁਰਮੀਤ ਕੌਰ ਇੱਕ ਦੂਜੇ ਦੇ ਮੁਕਾਬਲੇ ਤੇ ਹਨ। ਗੁਰਮੀਤ ਕੌਰ ਨੇ ਪਿਛਲੀ ਵਾਰ ਵਾਰਡ ਨੰਬਰ 4 ਤੋਂ 615 ਵੋਟਾਂ ਲੈ ਕੇ 6 ਵੋਟਾਂ ਦੇ ਫਰਕ ਨਾਲ ਜਿੱਤ ਹਾਸਿਲ ਕੀਤੀ ਸੀ ਜਦੋਂਕਿ ਬੀ ਬੀ ਮੈਣੀ ਨੇ ਵਾਰਡ ਨੰਬਰ 5 ਤੋਂ 518 ਵੋਟਾਂ ਹਾਸਿਲ ਕਰਕੇ 184 ਵੋਟਾਂ ਦੇ ਫਰਕ ਨਾਲ ਚੋਣ ਜਿੱਤੀ ਸੀ।

ਇੰਨੀ ਵੱਡੀ ਗਿਣਤੀ ਵਿੱਚ ਸਾਬਕਾ ਕੌਂਸਲਰ ਦੇ ਇੱਕ ਦੂਜੇ ਦੇ ਸਾਮ੍ਹਣੇ ਚੋਣ ਲੜਣ ਕਾਰਨ ਅਗਲੀ ਵਾਰ ਨਿਗਮ ਵਿੱਚ ਕਈ ਨਵੇਂ ਚਿਹਰੇ ਵੇਖਣ ਵਿੱਚ ਮਿਲਣੇ ਹਨ ਅਤੇ ਵੇਖਣਾ ਇਹ ਹੈ ਕਿ ਇੱਕ ਦੂਜੇ ਨਾਲ ਮੁਕਾਬਲਾ ਕਰਨ ਵਾਲੇ ਇਹਨਾਂ ਕੌਂਸਲਰਾਂ ਵਿੱਚੋਂ ਕੌਣ ਕੌਣ ਜਿੱਤ ਕੇ ਦੁਬਾਰਾ ਕੌਂਸਲਰ ਬਣਨ ਵਿੱਚ ਕਾਮਯਾਬ ਹੁੰਦਾ ਹੈ।

ਸਾਬਕਾ ਮੇਅਰ ਕੁਲਵੰਤ ਸਿੰਘ ਅਤੇ ਅਮਰੀਕ ਸਿੰਘ ਸੋਮਲ ਵਿਚਾਲੇ ਹੋਵੇਗੀ ਟੱਕਰ

ਵਾਰਡ ਨੰਬਰ 42 ਵਿੱਚ ਸਾਬਕਾ ਮੇਅਰ ਕੁਲਵੰਤ ਸਿੰਘ ਅਤੇ ਸਾਬਕਾ ਕੌਂਸਲਰ ਅਮਰੀਕ ਸਿੰਘ ਸੋਮਲ ਵਿਚਾਲੇ ਟੱਕਰ ਹੋਣ ਜਾ ਰਹੀ ਹੈ। ਕੁਲਵੰਤ ਸਿੰਘ ਪਿਛਲੀ ਵਾਰ ਵਾਰਡ ਨੰਬਰ 49 ਤੋਂ 859 ਵੋਟਾਂ ਲੈ ਕੇ 687 ਵੋਟਾਂ ਦੇ ਫਰਕ ਨਾਲ ਜੋਤੂ ਰਹੇ ਸੀ ਜਦੋਂਕਿ ਅਮਰੀਕ ਸਿੰਘ ਸੋਮਲ ਵਾਰਡ ਨੰਬਰ 44 ਤੋਂ 1280 ਵੋਟਾਂ ਲੈ ਕੇ 845 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਸੀ।

Leave a Reply

Your email address will not be published. Required fields are marked *