ਨਗਰ ਨਿਗਮ ਚੋਣਾਂ : ਕਿਆਸਅਰਾਈਆਂ ਦਾ ਦੌਰ ਜਾਰੀ, ਦੋਵਾਂ ਧੜਿਆਂ ਵਲੋਂ ਮੇਅਰ ਦੀ ਕੁਰਸੀ ਤੇ ਕਾਬਜ ਹੋਣ ਦੇ ਦਾਅਵੇ ਸਿੱਧੂ ਧੜੇ ਨੂੰ 22੍ਰ25 ਅਤੇ ਕੁਲਵੰਤ ਧੜੇ ਨੂੰ 16੍ਰ20 ਸੀਟਾਂ ਤੇ ਜਿੱਤ ਮਿਲਣ ਦੀ ਚਰਚਾ, ਸਾਈਲੈਂਟ ਵੋਟਰ ਵਿਗਾੜਣਗੇ ਉਮੀਦਵਾਰਾਂ ਦੀ ਖੇਡ
ਭੁਪਿੰਦਰ ਸਿੰਘ
ਐਸ ਏ ਐਸ ਨਗਰ : 16 ਫਰਵਰੀ
ਐਸ ਏ ਐਸ ਨਗਰ, 16 ਫਰਵਰੀ (ਸ਼ਬy) ਨਗਰ ਨਿਗਮ ਦੀਆਂ 14 ਫਰਵਰੀ ਨੂੰ ਪੈਣ ਵਾਲੀਆਂ ਵੋਟਾਂ ਦੀ ਗਿਣਤੀ ਦਾ ਸਮਾਂ ਨੇੜੇ ਆ ਗਿਆ ਹੈ ਅਤੇ ਜਿਵੇਂ ਜਿਵੇਂ ਇਹ ਸਮਾਂ ਨੇੜੇ ਆ ਰਿਹਾ ਹੈ ਚੋਣ ਲੜਣ ਵਾਲੇ ਉਮੀਦਵਾਰਾਂ ਦੀ ਬੇਚੈਨੀ ਵੀ ਵੱਧਦੀ ਜਾ ਰਹੀ ਹੈ। ਮੁਹਾਲੀ ਦੇ ਚਾਰ ਪੰਜ ਵਾਰਡਾਂ ਨੂੰ ਛੱਡ ਦਈਏ ਤਾਂ ਜਿਆਦਾਤਰ ਵਾਰਡਾਂ ਵਿੱਚ ਦੋ ਮਜਬੂਤ ਉਮੀਦਵਾਰਾਂ ਵਿੱਚ ਸਿੱਧਾ ਮੁਕਾਬਲਾ ਹੋਣ ਜਾ ਰਿਹਾ ਹੈ ਅਤੇ ਦੋ ਤਿੰਨ ਫੀਸਦੀ ਵੋਟਾਂ ਦਾ ਫਰਕ ਜਿੱਤਦੇ ਲੱਗਦੇ ਉਮੀਦਵਾਰ ਦੀ ਹਾਰ ਦਾ ਕਾਰਨ ਬਣ ਸਕਦਾ ਹੈ।
ਪਿਛਲੀ ਵਾਰ ਹੋਈ ਨਗਰ ਨਿਗਮ ਦੀ ਚੋਣ ਦੌਰਾਨ ਵੀ ਤਿੰਨ ਚਾਰ ਵਾਰਡ ਅਜਿਹੇ ਸਨ ਜਿੱਥੇ ਚੋਣ ਜਿੱਤਣ ਵਾਲੇ ਉਮੀਦਵਾਰਾਂ ਨੂੰ ਆਪਣੇ ਵਿਰੋਧੀ ਉਮੀਦਵਾਰਾਂ ਤੋਂ ਦਸ ਤੋਂ ਵੀ ਘੱਟ ਵੋਟਾਂ ਤੇ ਜਿੱਤ ਹਾਸਿਲ ਹੋਈ ਸੀ ਅਤੇ ਜਿਆਦਾਤਰ ਵਾਰਡਾਂ ਵਿੱਚ ਫਸਵੇਂ ਮੁਕਾਬਲੇ ਹੋਏ ਸੀ। ਇਸ ਵਾਰ ਵੀ ਹਾਲਾਤ ਕਮੋਬੇ੪ ਅਜਿਹੇ ਹੀ ਹਨ ਅਤੇ ਜਿਆਦਾਤਰ ਵਾਰਡਾਂ ਵਿੱਚ ਚੋਣ ਜਿੱਤਣ ਅਤੇ ਹਾਰਣ ਵਾਲੇ ਉਮੀਦਵਾਰਾਂ ਵਿਚਾਲੇ ਵੋਟਾਂ ਦਾ ਫਰਕ ਕਾਫੀ ਘੱਟ ਰਹਿਣ ਦੀ ਸੰਭਾਵਨਾ ਹੈ।
ਹਾਲਾਤ ਇਹ ਹਨ ਕਿ ਜਿੱਥੇ ਆਮ ਲੋਕਾਂ ਵਿੱਚ ਉਮੀਦਵਾਰਾਂ ਦੀ ਜਿੱਤ ਹਾਰ ਨੂੰ ਲੈ ਕੇ ਆਪੋ ਆਪਣੇ ਦਾਅਵੇ ਕੀਤੇ ਜਾ ਰਹੇ ਹਨ ਉੱਥੇ ਚੋਣ ਲੜਣ ਵਾਲੇ ਉਮੀਦਵਾਰਾਂ ਦੀ ਬੈਚੈਨੀ ਵੀ ਲਗਾਤਾਰ ਵੱਧ ਰਹੀ ਹੈ। ਜਿਆਦਾਤਰ ਉਮੀਦਵਾਰ ਭਾਵੇਂ ਆਪਣੀ ਜਿੱਤ ਦਾ ਦਾਅਵਾ ਕਰ ਰਹੇ ਹਨ ਪਰੰਤੂ ਉਹ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਕਿ ਥੋੜ੍ਹੀਆਂ ਜਿਹੀਆਂ ਵੋਟਾਂ ਦਾ ਫਰਕ ਵੀ ਉਹਨਾਂ ਦੀ ਜਿੱਤ ਦੇ ਰਾਹ ਦੀ ਰੁਕਾਵਟ ਬਣ ਸਕਦਾ ਹੈ।
ਇਸ ਦੌਰਾਨ ਜਿੱਥੇ ਕਾਂਗਰਸ ਪਾਰਟੀ ਦੀ ਅਗਵਾਈ ਕਰਨ ਵਾਲੇ ਕੈਬਿਨਟ ਮੰਤਰੀ ਸz ਬਲਬੀਰ ਸਿੰਘ ਸਿੱਧੂ ਕੈਂਪ ਵਲੋਂ ਘੱਟੋ ਘੱਟ 35 ਸੀਟਾਂ ਤੇ ਜਿੱਤ ਹਾਸਿਲ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਉੱਥੇ ਸਾਬਕਾ ਮੇਅਰ ਕੁਲਵੰਤ ਸਿੰਘ ਦੇ ਕੈਂਪ ਵਲੋਂ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੇਅਰ ਉਹਨਾਂ ਦਾ ਹੀ ਬਣੇਗਾ ਅਤੇ ਸਿੱਧੂ ਧੜੇ ਨੂੰ ਮੂੰਹ ਦੀ ਖਾਣੀ ਪਵੇਗੀ। ਇਸ ਸੰਬੰਧੀ ਵੱਖ ਵੱਖ ਵਿਅਕਤੀਆਂ ਵਲੋਂ ਇਹਨਾਂ ਦੋਵਾਂ ਗਰੁੱਪਾਂ ਨੂੰ ਮਿਲਣ ਵਾਲੀਆਂ ਸੀਟਾਂ ਬਾਰੇ ਆਪੋ ਆਪਣੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਜਿਆਦਾਤਰ ਵਲੋਂ ਕਾਂਗਰਸ ਨੂੰ 22 ਤੋਂ 25 ਅਤੇ ਆਜਾਦ ਗਰੁੱਪ ਨੂੰ 16 ਤੋਂ 20 ਸੀਟਾਂ ਮਿਲਣ ਦੀ ਗੱਲ ਕੀਤੀ ਜਾ ਰਹੀ ਹੈ। ਹਾਲਾਂਕਿ ਜਿਆਦਾਤਰ ਵਿਅਕਤੀ ਇਹ ਮੰਨਦੇ ਹਨ ਕਿ ਜੇਕਰ ਕਾਂਗਰਸ ਪਾਰਟੀ ਆਪਣੇ ਬੂਤੇ ਤੇ ਬਹੁਮਤ ਦਾ ਅੰਕੜਾ ਹਾਸਿਲ ਕਰਨ ਵਿੱਚ ਨਾਕਾਮ ਰਹੀ ਤਾਂ ਉਸ ਲਈ ਮੇਅਰ ਦੀ ਕੁਰਸੀ ਤੇ ਕਾਬਿਜ ਹੋਣਾ ਕਾਫੀ ਔਖਾ ਸਾਬਿਤ ਹੋਣਾ ਹੈ ਕਿਉਂਕਿ ਆਜਾਦ ਧੜੇ ਤੋਂ ਇਲਾਵਾ ਜੇਤੂ ਹੋਣ ਵਾਲੇ ਅਕਾਲੀ ਦਲ, ਭਾਜਪਾ ਅਤੇ ਹੋਰ ਅਜਾਦ ਉਮੀਦਵਾਰਾਂ ਦਾ ਝੁਕਾਅ ਸਾਬਕਾ ਮੇਅਰ ਕੁਲਵੰਤ ਸਿੰਘ ਦੇ ਧੜੇ ਵੱਲ ਜਾ ਸਕਦਾ ਹੈ।
ਇਸ ਵਾਰ ਚੋਣ ਦੌਰਾਨ ਜਿੱਥੇ ਪੁਲੀਸ ਅਤੇ ਪz੪ਾ੪ਨ ਉੱਪਰ ਸੂਬੇ ਦੀ ਸੱਤਾਧਾਰੀ ਪਾਰਟੀ ਕਾਂਗਰਸ ਦਾ ਪੱਖ ਪੂਰਨ ਦੇ ਸਿੱਧੇ ਇਲਜਾਮ ਲੱਗੇ ਹਨ ਉੱਥੇ ਵਾਰਡ ਨੰਬਰ 10 ਵਿੱਚ ਪੋਲਿੰਗ ਬੂਥਾਂ ਤੇ ਕਬਜਾ ਕਰਨ ਦੇ ਇਲਜਾਮ ਵੀ ਲਗਾਏ ਗਏ ਸਨ ਅਤੇ ਇਸ ਸੰਬੰਧੀ ਅਜਾਦ ਗਰੁੱਪ ਦੇ ਉਮੀਦਵਾਰ ਸzy ਪਰਮਜੀਤ ਸਿੰਘ ਕਾਹਲੋਂ ਵਲੋਂ ਕਾਂਗਰਸੀ ਉਮੀਦਵਾਰ ਅਤੇ ਕੈਬਿਨਟ ਮੰਤਰੀ ਸz ਬਲਬੀਰ ਸਿੰਘ ਸਿੱਧੂ ਦੇ ਛੋਟੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਖਿਲਾਫ ਕੀਤੀ ੪ਿਕਾਇਤ ਤੋਂ ਬਾਅਦ ਵਾਰਡ ਨੰਬਰ 10 ਦੇ ਦੋ ਬੂਥਾਂ ਦੀ ਚੋਣ ਵੀ ਰੱਦ ਕੀਤੀ ਜਾ ਚੁੱਕੀ ਹੈ।
ਇਸ ਵਾਰ ਨਗਰ ਨਿਗਮ ਦੀ ਕਮਾਨ ਕਿਸ ਧੜੇ ਨੂੰ ਹਾਸਿਲ ਹੋਵੇਗੀ ਅਤੇ ਮੇਅਰ ਦੀ ਕੁਰਸੀ ਤੇ ਕਿਹੜਾ ਉਮੀਦਵਾਰ ਬੈਠਣ ਵਿੱਚ ਕਾਮਯਾਬ ਹੋਵੇਗਾ ਇਸਦਾ ਪਤਾ ਤਾਂ ਇਹਨਾਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੀ ਲੱਗਣਾ ਹੈ ਪਰੰਤੂ ਜਿਸ ਹਿਸਾਬ ਨਾਲ ਉਮੀਦਵਾਰਾਂ ਵਿੱਚ ਬੇਚੈਨੀ ਪਾਈ ਜਾ ਰਹੀ ਹੈ ਉਸ ਨਾਲ ਇਹ ਜਰੂਰ ਕਿਹਾ ਜਾ ਸਕਦਾ ਹੈ ਕਿ ਸਿਆਸਤ ਦੇ ਖਿਡਾਰੀ ਇਸ ਵਾਰ ਆਪੋ ਆਪਣੇ ਹਿਸਾਬ ਵਿੱਚ ਹੀ ਉਲਝ ਕੇ ਰਹਿ ਗਏ ਹਨ ਅਤੇ ਉਹਨਾਂ ਨੂੰ ਖੁਦ ਨੂੰ ਵੀ ਸਮਝ ਨਹੀਂ ਆ ਰਿਹਾ ਕਿ ਅਸਲ ਵਿੱਚ ਵੋਟਰਾਂ ਨੇ ਕਿਸ ਉਮੀਦਵਾਰ ਨੂੰ ਵੱਧ ਵੋਟਾਂ ਪਾਈਆਂ ਹਨ ਅਤੇ ਜਿਵੇਂ ਜਿਵੇਂ ਗਿਣਤੀ ਦਾ ਸਮਾਂ ਨਜਦੀਕ ਆ ਰਿਹਾ ਹੈ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਦੀਆਂ ਦਿਲ ਦੀਆਂ ਧੜਕਣਾ ਵੀ ਤੇਜ ਹੋ ਰਹੀਆਂ ਹਨ।