ਨਗਰ ਨਿਗਮ ਚੋਣਾਂ ਦੌਰਾਨ ਕਾਂਗਰਸ ਅਤੇ ਆਜਾਦ ਗਰੁੱਪ ਦੇ ਉਮੀਦਵਾਰਾਂ ਵਿੱਚ ਫਸਵੀਂ ਟੱਕਰ ਜਿਆਦਾਤਰ ਵਾਰਡਾਂ ਵਿੱਚ ਸਿੱਧੀ ਟੱਕਰ, ਕੁੱਝ ਵਿੱਚ ਤਿਕੋਣੇ ਮੁਕਾਬਲੇ

ਭੁਪਿੰਦਰ ਸਿੰਘ

ਐਸ ਏ ਐਸ ਨਗਰ, 12 ਫਰਵਰੀ

ਨਗਰ ਨਿਗਮ ਚੋਣਾਂ ਲਈ ਚੋਣ ਪ੍ਰਚਾਰ ਦਾ ਰੌਲਾ ਗੌਲਾ ਅੱਜ ਮੁੱਕ ਗਿਆ ਹੈ ਅਤੇ ਚੋਣ ਲੜਣ ਵਲੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਣ ਦਾ ਦਿਨ ਵੀ ਨੇੜੇ ਆ ਗਿਆ ਹੈ। ਹਾਲਾਂਕਿ ਇਹਨਾਂ ਚੋਣਾਂ ਵਿੱਚ ਕਿਹੜੇ ਉਮੀਦਵਾਰ ਜੇਤੂ ਰਹਿਣਗੇ ਇਸ ਬਾਰੇ ਸਪ੪ਟ ਤੌਰ ਤੇ ਕੁੱਝ ਕਿਹਾ ਨਹੀਂ ਜਾ ਸਕਦਾ। ਇਸਦਾ ਕਾਰਨ ਇਹ ਹੈ ਕਿ 14 ਫਰਵਰੀ ਨੂੰ ਪੈਣ ਵਾਲੀਆਂ ਵੋਟਾਂ ਲਈ ਵੋਟਰਾਂ ਵਲੋਂ ਭਾਵੇਂ ਆਪਣਾਂ ਮਨ ਬਣਾ ਲਿਆ ਗਿਆ ਹੈ ਪਰੰਤੂ ਵੋਟਰਾਂ ਦੇ ਖੁੱਲ ਕੇ ਸਾਮ੍ਹਣੇ ਨਾ ਆਉਣ ਕਾਰਨ ਜਿਆਦਾਤਰ ਵਾਰਡਾਂ ਵਿੱਚ ਹੈਰਾਨੀਜਨਕ ਨਤੀਜੇ ਆਉਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।

ਚੋਣ ਲੜਣ ਵਾਲੇ ਉਮੀਦਵਾਰਾਂ ਵਲੋਂ ਕੀਤੇ ਜਾਂਦੇ ਚੋਣ ਪ੍ਰਚਾਰ ਦੌਰਾਨ ਆਮ ਲੋਕਾਂ ਵਲੋਂ ਉਹਨਾਂ ਨੂੰ ਦਿੱਤੇ ਜਾ ਰਹੇ ਸਮਰਥਨ ਨਾਲ ਇੰਨਾ ਜਰੂਰ ਸਪ੪ਟ ਹੁੰਦਾ ਦਿਖ ਰਿਹਾ ਹੈ ਕਿ ਵੱਖ ਵੱਖ ਵਾਰਡਾਂ ਵਿੱਚ ਕਿਹੜੇ ਉਮੀਦਵਾਰਾਂ ਵਿਚਾਲੇ ਸਿੱਧੀ ਜਾਂ ਤਿਕੋਣੀ ਟੱਕਰ ਹੋਣੀ ਹੈ। ਇਸ ਵਾਰ ਕਿਉਂਕਿ ਚਾਰ ਪ੍ਰਮੁਖ ਪਾਰਟੀਆਂ ਵਲੋਂ ਆਪੋ ਆਪਣੇ ਉਮੀਦਵਾਰ ਉਤਾਰੇ ਗਏ ਹਨ ਅਤੇ ਕੁੱਝ ਆਜਾਦ ਉਮੀਦਵਾਰ ਵੀ ਮੈਦਾਨ ਵਿੱਚ ਹਨ ਇਸ ਲਈ ਉਮੀਦਵਾਰਾਂ ਦੀ ਗਿਣਤੀ ਵੀ ਕਾਫੀ ਜਿਆਦਾ ਹੈ ਇਸ ਲਈ ਵੱਖ ਵੱਖ ਵਾਰਡਾਂ ਵਿੱਚ ਸਥਿਤੀ ਕਾਫੀ ਦਿਲਚਸਪ ਬਣੀ ਹੋਈ ਹੈ।

ਇਸ ਸੰਬੰਧੀ ਸਕਾਈ ਹਾਕ ਟਾਈਮ੭ ਵਲੋਂ ਕੀਤੇ ਗਏ ਆਕਲਨ ਅਨੁਸਾਰ ਜਿਆਦਾਤਰ ਵਾਰਡਾਂ ਵਿੱਚ ਦੋ ਪ੍ਰਮੁਖ ਉਮੀਦਵਾਰਾਂ ਵਿਚਾਲੇ ਹੀ ਟੱਕਰ ਬਣੀ ਹੋਈ ਹੈ ਅਤੇ ਕੁੱਝ ਵਾਰਡਾਂ ਵਿਚ ਤਿਕੋਣੇ ਜਾਂ ਬਹੁਕੋਨੇ ਮੁਕਾਬਲੇ ਹੋਣ ਦੀ ਸੰਭਾਵਨਾ ਹੈ।

ਵਾਰਡ ਨੰਬਰ 1 : ਇਸ ਵਾਰਡ ਵਿੱਚ 3 ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਕਾਂਗਰਸ ਪਾਰਟੀ ਦੀ ਉਮੀਦਵਾਰ ਜਸਪ੍ਰੀਤ ਕੌਰ ਮੁਹਾਲੀ ਅਤੇ ਆਜਾਦ ਉਮੀਦਵਾਰ ਹਰਮਨਦੀਪ ਕੌਰ ਵਾਲੀਆ ਵਿਚਾਲੇ ਸਿੱਧੀ ਟੱਕਰ ਹੈ।

ਵਾਰਡ ਨੰਬਰ 2 : ਇਸ ਵਾਰਡ ਵਿੱਚ ਕੁਲ 6 ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਅਕਾਲੀ ਦਲ ਦੇ ਉਮੀਦਵਾਰ ਸਾਬਕਾ ਕੌਂਸਲਰ ਸzy ਹਰਮਨਪ੍ਰੀਤ ਸਿੰਘ ਪ੍ਰਿੰਸ ਅਤੇ ਆਜਾਦ ਉਮੀਦਵਾਰ ਅਤੇ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਸzy ਮਨਜੀਤ ਸਿੰਘ ਵਿਚਾਲੇ ਸਖਤ ਟੱਕਰ ਹੈ।

ਵਾਰਡ ਨੰਬਰ 3 : ਇਸ ਵਾਰਡ ਵਿੱਚ ਕੁਲ ਤਿੰਨ ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਬੀਬੀ ਸਤਨਾਮ ਕੌਰ ਸੋਹਲ ਅਤੇ ਬੀਬੀ ਦਵਿੰਦਰ ਕੌਰ ਵਾਲੀਆ ਵਿਚਾਲੇ ਫਸਵੀਂ ਟੱਕਰ ਹੈ।

ਵਾਰਡ ਨੰਬਰ 4 : ਇਸ ਵਾਰਡ ਵਿੱਚ ਕੁਲ ਛੇ ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਿੰਦਰ ਸਿੰਘ ਰਾਣਾ, ਆਜਾਦ ਉਮੀਦਵਾਰ ਗੁਰਦੀਪ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਅਤੁਲ ੪ਰਮਾ ਵਿਚਾਲੇ ਤਿਕੋਣਾ ਮੁਕਾਬਲਾ ਹੈ।

ਵਾਰਡ ਨੰਬਰ 5 : ਇਸ ਵਾਰਡ ਵਿੱਚ ਤਿੰਨ ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਸਾਬਕਾ ਕੌਂਸਲਰ ਕੁਲਦੀਪ ਕੌਰ ਕੰਗ ਅਤੇ ਕਾਂਗਰਸੀ ਉਮੀਦਵਾਰ ਰੁਪਿੰਦਰ ਕੌਰ ਵਿਚਾਲੇ ਮੁਕਾਬਲਾ ਹੈ।

ਵਾਰਡ ਨੰਬਰ 6 : ਵਾਰਡ ਨੰਬਰ 6 ਵਿੱਚ ਚਾਰ ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਕਾਂਗਰਸੀ ਉਮੀਦਵਾਰ ਜਸਪ੍ਰੀਤ ਸਿੰਘ ਗਿੱਲ ਅਤੇ ਅਕਾਲੀ ਦਲ ਦੀ ਉਮੀਦਵਾਰ ਇੰਦਰਪ੍ਰੀਤ ਕੌਰ ਪ੍ਰਿੰਸ ਵਿਚਾਲੇ ਮੁਕਾਬਲਾ ਹੈ।

ਵਾਰਡ ਨੰਬਰ 7 : ਇਸ ਵਾਰਡ ਵਿੱਚ 4 ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਬਹੁਕੋਨਾ ਮੁਕਾਬਲਾ ਹੈ ਅਤੇ ਕਾਂਗਰਸ ਉਮੀਦਵਾਰ ਬਲਜੀਤ ਕੌਰ ਦੀ ਸਥਿਤੀ ਮਜਬੂਤ ਲੱਗ ਰਹੀ ਹੈ।

ਵਾਰਡ ਨੰਬਰ 8 : ਇਸ ਵਾਰਡ ਵਿੱਚ ਕੁਲ 5 ਉਮੀਦਵਾਰ ਮੈਦਾਨ ਵਿੱਚ ਹਨ ਅਤੇ ਵਾਰਡ ਵਿੱਚ ਬਹੁਕੋਨਾ ਮੁਕਾਬਲਾ ਹੈ। ਇਸ ਵਾਰਡ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਕੌਂਸਲਰ ਸzy ਕੁਲਜੀਤ ਸਿੰਘ ਬੇਦੀ ਦੀ ਸਥਿਤੀ ਮਜਬੂਤ ਦਿਖ ਰਹੀ ਹੈ।

ਵਾਰਡ ਨੰਬਰ 9 : ਇਸ ਵਾਰਡ ਵਿੱਚ ਚਾਰ ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਕਾਂਗਰਸ ਪਾਰਟੀ ਦੀ ਉਮੀਵਾਰ ਬਲਰਾਜ ਕੌਰ ਧਾਲੀਵਾਲ ਅਤੇ ਆਜਾਦ ਗਰੁੱਪ ਦੀ ਉਮੀਦਵਾਰ ਸਰਬਜੀਤ ਕੌਰ ਮਾਨ ਵਿਚਾਲੇ ਸਿੱਧੀ ਟੱਕਰ ਹੈ।

ਵਾਰਡ ਨੰਬਰ 10 : ਇਸ ਵਾਰਡ ਵਿੱਚ ਸਭਤੋਂ ਵੱਧ 10 ਉਮੀਦਵਾਰ ਮੌਦਾਨ ਵਿੱਚ ਹਨ। ਇਸ ਵਾਰਡ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਸzy ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਆਜਾਦ ਗਰੁੱਪ ਦੇ ਉਮੀਦਵਾਰ ਪਰਮਜੀਤ ਸਿੰਘ ਕਾਹਲੋਂ ਵਿਚਾਲੇ ਸਿੱਧੀ ਟੱਕਰ ਹੈ।

ਵਾਰਡ ਨੰਬਰ 11 : ਇਸ ਵਾਰਡ ਵਿੱਚ 4 ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਆਜਾਦ ਗਰੁੱਪ ਦੀ ਉਮੀਦਵਾਰ ਭੁਪਿੰਦਰ ਪਾਲ ਕੌਰ ਅਤੇ ਕਾਂਗਰਸੀ ਉਮੀਦਵਾਰ ਅਨੁਰਾਧਾ ਆਨੰਦ ਵਿਚਾਲੇ ਫਸਵੀਂ ਟੱਕਰ ਹੈ।

ਵਾਰਡ ਨੰਬਰ 12 : ਇਸ ਵਾਰਡ ਵਿੱਚ 4 ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਪਰਮਜੀਤ ਸਿੰਘ ਹੈਪੀ ਅਤੇ ਆਜਾਦ ਉਮੀਦਵਾਰ ਮਨਮੋਹਨ ਸਿੰਘ ਲੰਗ ਵਿਚਾਲੇ ਫਸਵਾਂ ਮੁਕਾਬਲਾ ਹੈ। ਇਸ ਦੌਰਾਨ ਸੁਪਰੀਮ ਕੋਰਟ ਵੱਲੋਂ ਭਾਜਪਾ ਉਮੀਦਵਾਰ ਸਾਹਿਬੀ ਆਨੰਦ ਨੂੰ ਚੋਣ ਲੜਣ ਦੀ ਇਜਾਜਤ ਦਿੱਤੇ ਜਾਣ ਤੋਂ ਬਾਅਦ ਤਿਕੋਣੀ ਟੱਕਰ ਹੋ ਗਈ ਹੈ।

ਵਾਰਡ ਨੰਬਰ 13 : ਇਸ ਵਾਰਡ ਵਿੱਚ 4 ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਸਾਬਕਾ ਕੌਂਸਲਰ ਅਤੇ ਭਾਜਪਾ ਉਮੀਦਵਾਰ ਪ੍ਰਕਾ੪ਵਤੀ ਅਤੇ ਕਾਂਗਰਸੀ ਉਮੀਦਵਾਰ ਨਮਰਤਾ ਸਿੰਘ ਵਿਚਾਲੇ ਸਿੱਧੀ ਟੱਕਰ ਹੈ। ਕਾਂਗਰਸ ਪਾਰਟੀ ਤੋਂ ਬਾਗੀ ਹੋ ਕੇ ਆਜਾਦ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਰੀ ਅਨੁਰਾਧਾ ਸੈਣੀ ਦਾ ਨੁਕਸਾਨ ਕਾਂਗਰਸ ਨੂੰ ਹੋ ਰਿਹਾ ਹੈ।

ਵਾਰਡ ਨੰਬਰ 14 : ਇਸ ਵਾਰਡ ਵਿੱਚ 9 ਉਮੀਦਵਾਰ ਮੈਦਾਨ ਵਿਚ ਹਨ। ਇਸ ਵਾਰਡ ਵਿੱਚ ਕਾਂਗਰਸੀ ਉਮੀਦਵਾਰ ਕਮਲਪ੍ਰੀਤ ਸਿੰਘ, ਆਜਾਦ ਗਰੁੱਪ ਦੇ ਉਮੀਦਵਾਰ ਜਗਤਾਰ ਸਿੰਘ ਕੁੰਭੜਾ ਅਤੇ ਅਕਾਲੀ ਦਲ ਦੇ ਉਮੀਦਵਾਰ ਕਮਲਜੀਤ ਸਿੰਘ ਰੂਬੀ ਵਿਚਾਲੇ ਤਿਕੋਣੀ ਟੱਕਰ ਹੈ।

ਵਾਰਡ ਨੰਬਰ 15 : ਇਸ ਵਾਰਡ ਵਿੱਚ 6 ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਚਾਰ ਕੋਨਾ ਮੁਕਾਬਲਾ ਹੈ ਅਤੇ ਸਥਿਤੀ ਕਾਫੀ ਹੱਦ ਤਕ ਅਸਪ੪ਟ ਹੈ।

ਵਾਰਡ ਨੰਬਰ 16 : ਇਸ ਵਾਰਡ ਵਿੱਚ ਵੀ 6 ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਬਹੁਕੋਨਾ ਮੁਕਾਬਲਾ ਹੈ ਪਰੰਤੂ ਮੁੱਖ ਟੱਕਰ ਕਾਂਗਰਸੀ ਉਮੀਦਵਾਰ ਨਰਪਿੰਦਰ ਸਿੰਘ ਰੰਗੀ ਅਤੇ ਆਜਾਦ ਗਰੁੱਪ ਦੇ ਉਮੀਦਵਾਰ ਬੀ ਐਨ ਕੋਟਨਾਲਾ ਵਿਚਾਲੇ ਲੱਗ ਰਹੀ ਹੈ।

ਵਾਰਡ ਨੰਬਰ 17 : ਇਸ ਵਾਰਡ ਵਿੱਚ ਚਾਰ ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਕਾਂਗਰਸ ਪਾਰਟੀ ਦੀ ਉਮੀਦਵਾਰ ਬਬੀਤਾ ੪ਰਮਾ ਅਤੇ ਆਜਾਦ ਉਮੀਦਵਾਰਾਂ ਰਾਜਵੀਰ ਕੌਰ ਗਿਲ ਅਤੇ ਹਰਵਿੰਦਰ ਕੌਰ ਵਿਚਾਲੇ ਤਿਕੋਣੀ ਟੱਕਰ ਹੈ।

ਵਾਰਡ ਨੰਬਰ 18 : ਇਸ ਵਾਰਡ ਵਿੱਚ 4 ਉਮੀਦਵਾਰ ਕਿਸਮਤ ਅਜਮਾ ਰਹੇ ਹਨ। ਇਸ ਵਾਰਡ ਵਿੱਚ ਕਾਂਗਰਸੀ ਉਮੀਦਵਾਰ ਕੁਲਵੰਤ ਸਿੰਘ ਕਲੇਰ, ਆਜਾਦ ਗਰੁੱਪ ਦੀ ਉਮੀਦਵਾਰ ਉਪਿੰਦਰ ਪ੍ਰੀਤ ਕੌਰ ਅਤੇ ਅਕਾਲੀ ਦਲ ਦੀ ਉਮੀਦਵਾਰ ਡਾy ਤਨਮੀਤ ਕੌਰ ਸਾਹੀਵਾਲ ਵਿਚਾਲੇ ਤਿਕੋਣੀ ਟੱਕਰ ਹੈ।

ਵਾਰਡ ਨੰਬਰ 19 : ਇਸ ਵਾਰਡ ਵਿੱਚ 3 ਉਮੀਦਵਾਰ ਮੈਦਾਨ ਵਿੱਚ ਹਨ । ਇਸ ਵਾਰਡ ਵਿੱਚ ਕਾਂਗਰਸੀ ਉਮੀਦਵਾਰ ਰਾਜ ਰਾਨੀ ਜੈਨ ਅਤੇ ਆਜਾਦ ਗਰੁੱਪ ਦੀ ਉਮੀਦਵਾਰ ਮਨਪ੍ਰੀਤ ਕੌਰ ਵਿਚਾਲੇ ਟੱਕਰ ਹੈ।

ਵਾਰਡ ਨੰਬਰ 20 : ਇਸ ਵਾਰਡ ਵਿੱਚ 4 ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਨਗਰ ਨਿਗਮ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਰਿ੪ਵ ਜੈਨ ਦੀ ਪੁਜੀ੪ਨ ਕਾਫੀ ਮਜਬੂਤ ਹੈ।

ਵਾਰਡ ਨੰਬਰ 21 : ਇਸ ਵਾਰਡ ਵਿੱਚ 5 ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਆਜਾਦ ਗਰੁੱਪ ਦੀ ਉਮੀਦਵਾਰ ਅੰਜਲੀ ਸਿੰਘ, ਕਾਂਗਰਸੀ ਉਮੀਦਵਾਰ ਹਰ੪ਪ੍ਰੀਤ ਕੌਰ ਭਮਰਾ ਅਤੇ ਆਜਾਦ ਉਮੀਦਵਾਰ ਅਨਿਲਜੀਤ ਕੌਰ ਵਿਚਾਲੇ ਤਿਕੋਣੀ ਟੱਕਰ ਨਜਾਰ ਆ ਰਹੀ ਹੈ।

ਵਾਰਡ ਨੰਬਰ 22 : ਇਸ ਵਾਰਡ ਵਿੱਚ 6 ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਸਾਬਕਾ ਕੌਂਸਲਰ ਅਤੇ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਮਣਕੂ, ਆਜਾਦ ਉਮੀਦਵਾਰ ਇੰਦਰਜੀਤ ਕੌਰ ਅਤੇ ਆਜਾਦ ਗਰੁੱਪ ਦੇ ਉਮੀਦਵਾਰ ਤਰਨਜੀਤ ਸਿੰਘ ਵਿਚਾਲੇ ਤਿਕੋਨੀ ਟੱਕਰ ਹੈ।

ਵਾਰਡ ਨੰਬਰ 23 : ਇਸ ਵਾਰਡ ਵਿੱਚ 3 ਉਮੀਦਵਾਰ ਮੈਦਾਨ ਵਿੱਚ ਹਨ। ਵਾਰਡ ਵਿੱਚ ਆਜਾਦ ਗਰੁੱਪ ਦੀ ਉਮੀਦਵਾਰ ਦਿਲਪ੍ਰੀਤ ਕੌਰ ਵਾਲੀਆ ਅਤੇ ਕਾਂਗਰਸੀ ਉਮੀਦਵਾਰ ਜਤਿੰਦਰ ਕੌਰ ਵਿਚਾਲੇ ਸਿੱਧੀ ਟੱਕਰ ਹੈ।

ਵਾਰਡ ਨੰਬਰ 24 : ਇਸ ਵਾਰਡ ਵਿੱਚ 5 ਉਮੀਦਵਾਰ ਮੈਦਾਨ ਵਿੱਚ ਹਨ। ਵਾਰਡ ਵਿੱਚ ਕਾਂਗਰਸੀ ਉਮੀਦਵਾਰ ਚਰਨ ਸਿੰਘ ਅਤੇ ਆਜਾਦ ਗਰੁੱਪ ਦੇ ਉਮੀਦਵਾਰ ਚੰਨਣ ਸਿੰਘ ਵਿਚਾਲੇ ਸਿੱਧਾ ਮੁਕਾਬਲਾ ਹੈ।

ਵਾਰਡ ਨੰਬਰ 25 : ਇਸ ਵਾਰਡ ਵਿੱਚ 4 ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਅਕਾਲੀ ਦਲ ਦੀ ਉਮੀਦਵਾਰ ਅਮਰ ਕੌਰ ਤਸਿੰਬਲੀ ਅਤੇ ਕਾਂਗਰਸੀ ਉਮੀਦਵਾਰ ਮਨਜੀਤ ਕੌਰ ਵਿਚਾਲੇ ਫਸਵੀਂ ਟੱਕਰ ਹੈ।

ਵਾਰਡ ਨੰਬਰ 26 : ਇਸ ਵਾਰਡ ਵਿੱਚ 5 ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਆਜਾਦ ਗਰੁੱਪ ਦੇ ਉਮੀਦਵਾਰ ਅਤੇ ਸਾਬਕਾ ਕੌਂਸਲਰ ਰਵਿੰਦਰ ਸਿੰਘ ਬਿੰਦਰਾ ਅਤੇ ਕਾਂਗਰਸੀ ਉਮੀਦਵਾਰ ਜਗਦੀ੪ ਸਿੰਘ ਵਿਚਾਲੇ ਸਿੱਧੀ ਟੱਕਰ ਹੈ।

ਵਾਰਡ ਨੰਬਰ 27 : ਇਸ ਵਾਰਡ ਵਿੱਚ 5 ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਆਜਾਦ ਉਮੀਦਵਾਰ ਅਤੇ ਸਾਬਕਾ ਕੌਂਸਲਰ ਬੌਬੀ ਕੰਬੋਜ ਦੀ ਪਤਨੀ ਪਵਨਜੀਤ ਕੌਰ ਅਤੇ ਕਾਂਗਰਸੀ ਉਮੀਦਵਾਰ ਪਰਵਿੰਦਰ ਕੌਰ ਵਿਚਾਲੇ ਸਿੱਧੀ ਟੱਕਰ ਹੈ।

ਵਾਰਡ ਨੰਬਰ 28 : ਇਸ ਵਾਰਡ ਵਿੱਚ 9 ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਮੁੱਖ ਮੁਕਾਬਲਾ ਸਾਬਕਾ ਕੌਂਸਲਰ ਅਤੇ ਆਜਾਦ ਗਰੁੱਪ ਦੀ ਉਮੀਦਵਾਰ ਰਮਨਪ੍ਰੀਤ ਕੌਰ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜੇ੪ ਕੁਮਾਰ ਲਖੋਤਰਾ ਵਿਚਾਲੇ ਲੱਗ ਰਿਹਾ ਹੈ।

ਵਾਰਡ ਨੰਬਰ 29 : ਇਸ ਵਾਰਡ ਵਿੱਚ 5 ਉਮੀਦਵਾਰ ਮੈਦਾਨ ਵਿੱਚ ਹਨ। ਵਾਰਡ ਵਿੱਚ ਮੁੱਖ ਮੁਕਾਬਲਾ ਸਾਬਕਾ ਕੌਂਸਲਰ ਅਤੇ ਆਜਾਦ ਗਰੁੱਪ ਦੀ ਉਮੀਦਵਾਰ ਰਜਿੰਦਰ ਕੌਰ ਕੁੰਭੜਾ ਅਤੇ ਆਜਾਦ ਉਮੀਦਵਾਰ ਕੁਲਦੀਪ ਕੌਰ ਧਨੋਆ ਵਿਚਾਲੇ ਹੈ।

ਵਾਰਡ ਨੰਬਰ 30 : ਇਸ ਵਾਰਡ ਵਿੱਚ 6 ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਆਜਾਦ ਗਰੁੱਪ ਦੀ ਉਮੀਦਵਾਰ ਅਤੇ ਸਾਬਕਾ ਕੌਂਸਲਰ ਜਸਬੀਰ ਕੌਰ ਅਤਲੀ, ਕਾਂਗਰਸ ਪਾਰਟੀ ਦੇ ਸ੍ਰੀ ਵਿਨੀਤ ਮਲਿਕ ਅਤੇ ਅਕਾਲੀ ਦਲ ਦੇ ਰਮਨਦੀਪ ਸਿੰਘ ਵਿਚਾਲੇ ਤਿਕੋਣਾ ਮੁਕਾਬਲਾ ਹੈ।

ਵਾਰਡ ਨੰਬਰ 31 : ਇਸ ਵਾਰਡ ਵਿੱਚ 4 ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਕਾਂਗਰਸ ਪਾਰਟੀ ਦੀ ਉਮੀਦਵਾਰ ਕੁਲਜਿੰਦਰ ਕੌਰ ਅਤੇ ਆਜਾਦ ਗਰੁੱਪ ਦੀ ਉਮੀਦਵਾਰ ਅਤੇ ਸਾਬਕਾ ਕੌਂਸਲਰ ਰਜਨੀ ਗੋਇਲਾ ਵਿਚਾਲੇ ਸਖਤ ਮੁਕਾਬਲਾ ਹੈ।

ਵਾਰਡ ਨੰਬਰ 32 : ਇਸ ਵਾਰਡ ਵਿੱਚ 4 ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਆਜਾਦ ਗਰੁੱਪ ਦੇ ਉਮੀਦਵਾਰ ਅਤੇ ਸਾਬਕਾ ਕੌਂਸਲਰ ਸzy ਸੁਰਿੰਦਰ ਸਿੰਘ ਰੋਡਾ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਬੈਦਵਾਨ ਵਿਚਾਲੇ ਟੱਕਰ ਹੈ। ਇਸ ਵਾਰਡ ਵਿੱਚ ਸੁਰਿੰਦਰ ਸਿੰਘ ਰੋਡਾ ਦੀ ਪੁਜੀ੪ਨ ਕਾਫੀ ਮਜਬੂਤ ਦਿਖ ਰਹੀ ਹੈ।

ਵਾਰਡ ਨੰਬਰ 33 : ਇਸ ਵਾਰਡ ਵਿੱਚ 5 ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਆਜਾਦ ਗਰੁੱਪ ਦੀ ਉਮੀਦਵਾਰ ਅਤੇ ਸਾਬਕਾ ਕੌਂਸਲਰ ਪਰਵਿੰਦਰ ਸਿੰਘ ਬੈਦਵਾਨ ਦੀ ਪਤਨੀ ਅਤੇ ਕਾਂਗਰਸ ਪਾਰਟੀ ਦੀ ਉਮੀਦਵਾਰ ਦਵਿੰਦਰ ਕੌਰ ਵਿਚਾਲੇ ਸਿੱਧੀ ਟੱਕਰ ਹੈ।

ਵਾਰਡ ਨੰਬਰ 34 : ਇਸ ਵਾਰਡ ਵਿੱਚ 7 ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਸਾਬਕਾ ਕੌਂਸਲਰ ਅਤੇ ਆਜਾਦ ਗਰੁੱਪ ਦੇ ਉਮੀਦਵਾਰ ਸz ਸੁਖਦੇਵ ਸਿੰਘ ਪਟਵਾਰੀ, ਸਾਬਕਾ ਕੌਂਸਲਰ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਸzy ਸੁਰਿੰਦਰ ਸਿੰਘ ਰਾਜਪੂਤ ਅਤੇ ਅਕਾਲੀ ਦਲ ਉਮੀਦਵਾਰ ਗੁਰਮੀਤ ਸਿੰਘ ੪ਾਮਪੁਰ ਵਿਚਾਲੇ ਤਿਕੋਣਾ ਮੁਕਾਬਲਾ ਹੈ।

ਵਾਰਡ ਨੰਬਰ 35 : ਇਸ ਵਾਰਡ ਵਿੱਚ 6 ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਕਾਂਗਰਸ ਪਾਰਟੀ ਦੀ ਉਮੀਦਵਾਰ ਪ੍ਰਭਜੋਤ ਕੌਰ ਸਿੱਧੂ, ਆਜਾਦ ਗਰੁੱਪ ਦੀ ਉਮੀਦਵਾਰ ਅਰੁਣਾ ੪ਰਮਾ ਅਤੇ ਅਕਾਲੀ ਦਲ ਦੀ ਉਮੀਦਵਾਰ ਨਿਰਮਲ ਕੌਰ ਵਿਚਾਲੇ ਤਿਕੋਨਾ ਮੁਕਾਬਲਾ ਲੱਗ ਰਿਹਾ ਹੈ।

ਵਾਰਡ ਨੰਬਰ 36 : ਇਸ ਵਾਰਡ ਵਿੱਚ 5 ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਕਾਂਗਰਸੀ ਉਮੀਦਵਾਰ ਪ੍ਰਮੋਦ ਮਿਤਰਾ ਅਤੇ ਆਜਾਦ ਗਰੁੱਪ ਦੇ ਉਮੀਦਵਾਰ ਰੋਮੇ੪ ਪ੍ਰਕਾ੪ ਵਿਚਾਲੇ ਟੱਕਰ ਹੈ।

ਵਾਰਡ ਨੰਬਰ 37 : ਇਸ ਵਾਰਡ ਵਿੱਚ 6 ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਕਾਂਗਰਸ ਪਾਰਟੀ ਦੀ ਉਮੀਦਵਾਰ ਸੁਖਵਿੰਦਰ ਕੌਰ, ਅਜਾਦ ਗਰੁੱਪ ਦੀ ਉਮੀਦਵਾਰ ਬਲਵਿੰਦਰ ਕੌਰ ਅਤੇ ਅਕਾਲੀ ਦਲ ਦੀ ਉਮੀਦਵਾਰ ਸੁ੪ਮਾ ਰਾਣੀ ਵਿਚਾਲੇ ਤਿਕੋਨਾ ਮੁਕਾਬਲਾ ਹੈ।

ਵਾਰਡ ਨੰਬਰ 38 : ਇਸ ਵਾਰਡ ਵਿੱਚ 8 ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਮੁੱਖ ਮੁਕਾਬਲਾ ਆਜਾਦ ਗਰੁੱਪ ਦੇ ਉਮੀਦਵਾਰ ਅਤੇ ਸਾਬਕਾ ਕੌਂਸਲਰ ਸਰਬਜੀਤ ਸਿੰਘ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਪ੍ਰਦੀਪ ਕੁਮਾਰ ਸੋਨੀ ਦੇ ਵਿਚਾਲੇ ਲੱਗ ਰਿਹਾ ਹੈ।

ਵਾਰਡ ਨੰਬਰ 39 : ਇਸ ਵਾਰਡ ਵਿੱਚ 5 ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਆਜਾਦ ਗਰੁੱਪ ਦੀ ਉਮੀਦਵਾਰ ਕਰਮਜੀਤ ਕੌਰ ਅਤੇ ਕਾਂਗਰਸ ਪਾਰਟੀ ਦੀ ਉਮੀਦਵਾਰ ਮਲਕੀਤ ਕੌਰ ਵਿਚਾਲੇ ਸਿੱਧੀ ਟੱਕਰ ਹੈ।

ਵਾਰਡ ਨੰਬਰ 40 : ਇਸ ਵਾਰਡ ਵਿੱਚ 6 ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਸਾਬਕਾ ਕੌਂਸਲਰ ਅਤੇ ਆਜਾਦ ਗਰੁੱਪ ਦੀ ਉਮੀਦਵਾਰ ਕਮਲਜੀਤ ਕੌਰ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁੱਚਾ ਸਿੰਘ ਕਲੌੜ ਵਿਚਾਲੇ ਫਸਵੀਂ ਟੱਕਰ ਹੈ।

ਵਾਰਡ ਨੰਬਰ 41 : ਇਸ ਵਾਰਡ ਵਿੱਚ 6 ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਸਾਬਕਾ ਕੌਂਸਲਰ ਅਤੇ ਕਾਂਗਰਸੀ ਉਮੀਦਵਾਰ ਕੁਲਵੰਤ ਕੌਰ, ਆਜਾਦ ਗਰੁੱਪ ਦੀ ਉਮੀਦਵਾਰ ਨੀਲਮ ਦੇਵੀ ਅਤੇ ਅਕਾਲੀ ਦਲ ਦੀ ਉਮੀਦਵਾਰ ਰਣਜੀਤ ਕੌਰ ਵਿਚਾਲੇ ਤਿਕੋਨਾ ਮੁਕਾਬਲਾ ਹੈ।

ਵਾਰਡ ਨੰਬਰ 42 : ਇਸ ਵਾਰਡ ਵਿੱਚ 8 ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਨਗਰ ਨਿਗਮ ਦੇ ਸਾਬਕਾ ਮੇਅਰ ਅਤੇਆਜਾਦ ਗਰੁੱਪ ਦੇ ਮੁਖੀ ਸzy ਕੁਲਵੰਤ ਸਿੰਘ ਦੀ ਸਾਬਕਾ ਕੌਂਸਲਰ ਅਤੇ ਕਾਂਗਰਸੀ ਉਮੀਦਵਾਰ ਅਮਰੀਕ ਸਿੰਘ ਸੋਮਲ ਨਾਲ ਸਿੱਧੀ ਟੱਕਰ ਹੈ।

ਵਾਰਡ ਨੰਬਰ 43 : ਇਸ ਵਾਰਡ ਵਿੱਚ 5 ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਕਾਂਗਰਸ ਪਾਰਟੀ ਦੀ ਉਮੀਦਵਾਰ ਹਰਵਿੰਦਰ ਕੌਰ ਅਤੇ ਆਜਾਦ ਗਰੁੱਪ ਦੀ ਉਮੀਦਵਾਰ ਜਸਵੀਰ ਕੌਰ ਵਿਚਾਲੇ ਸਿੱਧੀ ਟੱਕਰ ਹੈ।

ਵਾਰਡ ਨੰਬਰ 44 : ਇਸ ਵਾਰਡ ਵਿੱਚ 6 ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਜਗਦੀ੪ ਸਿੰਘ ਜੱਗਾ, ਭਾਜਪਾ ਉਮੀਦਵਾਰ ਅ੪ੋਕ ਝਾ ਅਤੇ ਅਜਾਦ ਗਰੁੱਪ ਦੇ ਉਮੀਦਵਾਰ ਬੀਰ ਸਿੰਘ ਬਾਜਵਾ ਵਿਚਾਲੇ ਤਿਕੋਨਾ ਮੁਕਾਬਲਾ ਹੈ।

ਵਾਰਡ ਨੰਬਰ 45 : ਇਸ ਵਾਰਡ ਵਿੱਚ 4 ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਸਾਬਕਾ ਕੌਂਸਲਰ ਅਤੇ ਅਕਾਲੀ ਦਲ ਦੀ ਉਮੀਦਵਾਰ ਮਨਜੀਤ ਕੌਰ ਅਤੇ ਆਜਾਦ ਗਰੁੱਪ ਦੀ ਉਮੀਦਵਾਰ ਡਾy ਉਮਾ ੪ਰਮਾ ਵਿਚਾਲੇ ਸਿੱਧੀ ਟੱਕਰ ਹੈ।

ਵਾਰਡ ਨੰਬਰ 46 : ਇਸ ਵਾਰਡ ਵਿੱਚ 5 ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਆਜਾਦ ਗਰੁੱਪ ਦੇ ਸਵਰਨ ਸਿੰਘ, ਕਾਂਗਰਸ ਪਾਰਟੀ ਦੇ ਰਵਿੰਦਰ ਸਿੰਘ, ਅਕਾਲੀ ਦਲ ਦੇ ਅਰਵਿੰਦਰ ਸਿੰਘ ਬਿਨੀ ਵਿਚਾਲੇ ਤਿਕੋਨਾ ਮੁਕਾਬਲਾ ਹੈ।

ਵਾਰਡ ਨੰਬਰ 47 : ਇਸ ਵਾਰਡ ਵਿੱਚ 3 ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਕਾਂਗਰਸ ਪਾਰਟੀ ਦੀ ਉਮੀਦਵਾਰ ਅਤੇ ਸਾਬਕਾ ਕੌਂਸਲਰ ਸੁਮਨ ਅਤੇ ਅਜਾਦ ਗਰੁੱਪ ਦੀ ਉਮੀਦਵਾਰ ਮੋਨਿਕਾ ੪ਰਮਾ ਵਿਚਾਲੇ ਸਿੱਧੀ ਟੱਕਰ ਹੈ।

ਵਾਰਡ ਨੰਬਰ 48 : ਇਸ ਵਾਰਡ ਵਿੱਚ 6 ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਸਾਬਕਾ ਕੌਂਸਲਰ ਅਤੇ ਆਜਾਦ ਗਰੁੱਪ ਦੇ ਉਮੀਦਵਾਰ ਰਜਿੰਦਰ ਪ੍ਰਸਾਦ ੪ਰਮਾ ਅਤੇ ਸਾਬਕਾ ਕੌਂਸਲਰ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਨਾਰਾਇਣ ਸਿੰਘ ਸਿੱਧੂ ਵਿਚਾਲੇ ਸਿੱਧੀ ਟੱਕਰ ਹੈ।

ਵਾਰਡ ਨੰਬਰ 49 : ਇਸ ਵਾਰਡ ਵਿੱਚ 5 ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਆਜਾਦ ਗਰੁੱਪ ਦੀ ਉਮੀਦਵਾਰ ਹਰਜਿੰਦਰ ਕੌਰ ਅਤੇ ਕਾਂਗਰਸ ਪਾਰਟੀ ਦੀ ਉਮੀਦਵਾਰ ਗੁਰਪ੍ਰੀਤ ਕੌਰ ਵਿਚਾਲੇ ਸਿੱਧੀ ਟੱਕਰ ਹੈ।

ਵਾਰਡ ਨੰਬਰ 50 : ਇਸ ਵਾਰਡ ਵਿੱਚ 8 ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਸਾਬਕਾ ਕੌਂਸਲਰ ਅਤੇ ਆਜਾਦ ਗਰੁੱਪ ਦੀ ਉਮੀਦਵਾਰ ਗੁਰਮੀਤ ਕੌਰ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਕੌਂਸਲਰ ਭਾਰਤ ਭੂ੪ਣ ਮੈਣੀ ਵਿਚਾਲੇ ਸਖਤ ਮੁਕਾਬਲਾ ਹੈ।

Leave a Reply

Your email address will not be published. Required fields are marked *