ਨਗਰ ਨਿਗਮ ਚੋਣਾਂ ਦੌਰਾਨ ਕਾਂਗਰਸ ਹਾਸਿਲ ਕਰੇਗੀ ਹੂੰਝਾ ਫੇਰੂ ਜਿੱਤ : ਬੇਦੀ

ਐਸ.ਏ.ਐਸ.ਨਗਰ, 1 ਅਗਸਤ (ਸ.ਬ.) ਮੁਹਾਲੀ ਦੇ ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਆਉਂਦੀਆਂ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਪਾਰਟੀ ਹੂੰਝਾ ਫੇਰੂ ਜਿੱਤ ਹਾਸਿਲ ਕਰੇਗੀ|
ਆਪਣੇ ਵਾਰਡ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਉਨ੍ਹਾਂ ਵਲੋਂ ਵਾਰਡ ਵਿਚ ਪਾਣੀ ਦੀ ਸਪਲਾਈ ਵਾਸਤੇ ਤਿੰਨ ਟਿਊਬਵੈਲ ਲਗਵਾਏ ਗਏ ਹਨ ਅਤੇਬਰਸਾਤੀ ਪਾਣੀ ਦੀ ਨਿਕਾਸੀ ਲਈ ਟੈਂਕਰ ਬਣਵਾਏ ਗਏ ਅਤੇ ਇਸ ਨਾਲ ਪਾਣੀ ਦੀ ਨਿਕਾਸੀ ਕੀਤੀ ਗਈ ਜਿਸ ਨਾਲ ਹੁਣ ਬਰਸਾਤੀ ਪਾਣੀ ਲੋਕਾਂ ਦੇ ਘਰ ਅੰਦਰ ਨਹੀਂ ਵੜਦਾ ਵਰਨਾ ਪਹਿਲਾਂ ਜਦੋਂ ਵੀ ਬਰਸਾਤ ਹੁੰਦੀ ਸੀ ਤਾਂ ਉਨ੍ਹਾਂ ਦੇ ਵਾਰਡ ਦੇ ਲੋਕਾਂ ਨੂੰ ਫਿਕਰ ਪੈ ਜਾਂਦੀ ਸੀ ਕਿ ਬਰਸਾਤ ਵਿੱਚ ਉਨ੍ਹਾਂ ਦੇ ਘਰਾਂ ਵਿੱਚ ਨੁਕਸਾਨ ਨਾ ਹੋ ਜਾਵੇ| ਉਨ੍ਹਾਂ ਕਿਹਾ ਕਿ ਵਾਰਡ ਦੇ ਲੱਗਭੱਗ ਸਾਰੇ ਕੰਮ ਹੋ ਚੁੱਕੇ ਹਨ ਅਤੇ ਬਾਕੀ ਰਹਿੰਦੇ ਕੰਮ ਜੋ ਲਾਕਡਾਉਨ ਕਰਕੇ ਰੁਕੇ ਹੋਏ ਸਨ          ਛੇਤੀ ਹੀ ਮੁਕੰਮਲ ਕਰਵਾ ਦਿੱਤੇ ਜਾਣਗੇ| 
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਲਕਾ ਵਿਧਾਇਕ ਅਤੇ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਨਿਗਮ ਚੋਣਾਂ ਵਿੱਚ ਉਤਰੇਗੀ ਅਤੇ ਹੂੰਝਾ ਫੇਰੂ ਜਿੱਤ ਹਾਸਿਲ ਕਰੇਗੀ|

Leave a Reply

Your email address will not be published. Required fields are marked *