ਨਗਰ ਨਿਗਮ ਚੋਣਾਂ ਨੂੰ ਲੈ ਕੇ ਰਾਮਗੜ੍ਹੀਆ ਭਾਈਚਾਰਾ ਵੀ ਹੋਇਆ ਸਰਗਰਮ ਆਪਣੇ ਵੱਧ ਤੋਂ ਵੱਧ ਉਮੀਦਵਾਰ ਜਿਤਾਉਣ ਦਾ ਫੈਸਲਾ


ਐਸ ਏ ਐਸ ਨਗਰ, 15 ਦਸੰਬਰ (ਸ.ਬ.) ਨਗਰ ਨਿਗਮ ਮੁਹਾਲੀ ਦੀਆਂ ਚੋਣਾਂ ਨੂੰ ਲੈ ਕੇ ਸਰਗਰਮੀਆਂ ਲਗਾਤਾਰ ਜੋਰ ਫੜ ਰਹੀਆਂ ਹਨ ਅਤੇ ਇਹਨਾਂ ਚੋਣਾਂ ਨੂੰ ਲੈ ਕੇ ਰਾਮਗੜ੍ਹੀਆ ਭਾਈਚਾਰਾ ਵੀ ਸਰਗਰਮ ਹੋ ਗਿਆ ਹੈ|  ਰਾਮਗੜ੍ਹੀਆ ਸਭਾ (ਰਜ਼ਿ) ਮੁਹਾਲੀ  ਦੇ ਪ੍ਰਧਾਨ ਸ੍ਰ. ਸਤਵਿੰਦਰ ਸਿੰਘ ਭੰਮਰਾ ਦੀ ਪ੍ਰਧਾਨਗੀ ਹੇਠ ਰਾਮਗੜ੍ਹੀਆ ਭਾਈਚਾਰੇ ਵਲੋਂ ਕੀਤੀ ਗਈ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਜਿੱਥੇ ਇਹ ਫੈਸਲਾ ਕੀਤਾ ਗਿਆ ਕਿ ਨਗਰ ਨਿਗਮ ਚੋਣਾਂ ਦੌਰਾਨ ਨਗਰ ਨਿਗਮ ਦੀਆਂ ਆਉਣ ਵਾਲੀਆਂ ਚੋਣਾਂ ਵਿੱਚ ਭਾਈਚਾਰੇ ਨੂੰ ਵੱਧ ਤੋਂ ਵੱਧ ਨੁਮਾਇੰਦਗੀ ਦਿਵਾਈ ਜਾਵੇ ਉੱਥੇ ਇਸ ਗੱਲ ਤੇ ਵੀ ਵਿਚਾਰ ਕੀਤਾ ਗਿਆ ਕਿ ਭਾਈਚਾਰੇ ਦੇ ਕਿਸੇ ਵੀ ਵਿਅਕਤੀ ਨੂੰ ਜੇਕਰ ਕੋਈ ਵੀ ਰਾਜਨੀਤਿਕ ਪਾਰਟੀ ਚੋਣ ਲੜਨ ਲਈ ਟਿਕਟ ਦਿੰਦੀ ਹੈ ਤਾਂ ਰਾਮਗੜ੍ਹੀਆ ਬਿਰਾਦਰੀ ਵਲੋਂ ਉਸ ਵਿਅਕਤੀ ਦੀ ਉਸਦੇ ਵਾਰਡ ਵਿੱਚ ਤਨ-ਮਨ ਤੇ ਧਨ ਨਾਲ ਮਦਦ ਕੀਤੀ ਜਾਵੇਗੀ| 
ਰਾਮਗੜ੍ਹੀਆ ਸਭਾ ਦੇ ਜਨਰਲ ਸਕੱਤਰ ਸ੍ਰ. ਕਰਮ ਸਿੰਘ ਬਬਰਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਇਹ ਵੀ ਵਿਚਾਰ ਕੀਤਾ ਗਿਆ ਕਿ ਜਿੱਥੇ ਭਾਈਚਾਰੇ ਦਾ ਇੱਕ ਵਿਅਕਤੀ ਚੋਣ ਵਿਚ ਖੜ੍ਹਾ ਹੋਵੇਗਾ ਉੱਥੇ ਭਾਈਚਾਰੇ ਵਿੱਚੋਂ ਦੂਜਾ ਵਿਅਕਤੀ ਚੋਣਾਂ ਵਿੱਚ ਉਮੀਦਵਾਰ ਨਹੀਂ ਹੋਵੇਗਾ| ਮੀਟਿੰਗ ਦੌਰਾਨ ਕਿਹਾ ਗਿਆ ਕਿ ਭਾਈਚਾਰੇ ਦਾ ਕੋਈ ਵੀ ਵਿਅਕਤੀ, ਜੋ ਚੋਣ ਲੜਨ ਦਾ ਚਾਹਵਾਨ ਹੋਵੇ ਅਤੇ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸਬੰਧ ਨਾ ਰੱਖਦਾ ਹੋਵੇ, ਉਹ ਰਾਮਗੜ੍ਹੀਆ ਸਭਾ ਨੂੰ ਮਦਦ ਲਈ ਬੇਨਤੀ ਪੱਤਰ ਦੇ ਸਕਦਾ ਹੈ ਅਤੇ ਇਸ ਸੰਬੰਧੀ ਰਾਮਗੜ੍ਹੀਆ ਸਭਾ ਦੇ ਪ੍ਰਧਾਨ ਵੱਲੋਂ ਚੋਣ ਮੁੱਦੇ ਤੇ ਬਣਾਈ ਗਈ ਕਮੇਟੀ  ਨਾਲ ਵਿਚਾਰ ਵਟਾਂਦਰੇ ਉਪਰੰਤ ਉਸ ਉਮੀਦਵਾਰ ਦੀ ਯੋਗਤਾ ਅਨੁਸਾਰ ਪੂਰਨ ਤੌਰ ਤੇ ਮਦਦ ਕੀਤੀ ਜਾਵੇਗੀ|
ਇਸ ਮੌਕੇ ਸਭਾ ਦੇ ਸਰਪਸਤ੍ਰ ਸ੍ਰ. ਦਰਸ਼ਨ ਸਿੰਘ ਕਲਸੀ ਨੇ ਕਿਹਾ ਕਿ ਭਾਈਚਾਰੇ ਨੂੰ ਇੱਕ ਮੁੱਠ ਹੋ ਕੇ ਕੰਮ ਕਰਨਾ ਚਾਹੀਦਾ ਹੈ| ਇਸਦੇ ਨਾਲ ਹੀ ਉਹਨਾਂ ਭਾਈਚਾਰੇ ਦੀ ਆਨ-ਬਾਨ-ਸ਼ਾਨ ਨੂੰ ਕਾਇਮ ਰੱਖਣ ਲਈ ਸੰਗਠਿਤ ਹੋਣ ਦਾ ਸੁਝਾਅ ਦਿੱਤਾ| ਸਭਾ ਦੇ ਸਰਪ੍ਰਸਤ ਸ੍ਰ. ਅਜੀਤ ਸਿੰਘ ਰਨੌਤਾ, ਸ੍ਰ. ਜਸਵੰਤ ਸਿੰਘ ਭੁੱਲਰ, ਪ੍ਰਧਾਨ ਰਾਮਗੜ੍ਹੀਆ ਸਭਾ ਚੰਡੀਗੜ੍ਹ ਅਤੇ ਸ੍ਰ. ਪਵਿੱਤਰ ਸਿੰਘ ਵਿਰਦੀ, ਪ੍ਰਧਾਨ ਕੰਜਿਊਮਰ ਪ੍ਰੋਟੈਕਸ਼ਨ ਫੋਰਮ ਮੁਹਾਲੀ ਨੇ ਸੁਝਾਅ ਕਿਹਾ ਕਿ ਰਾਮਗੜੀਆ ਭਾਈਚਾਰੇ ਵਿੱਚ  ਦੇਸ਼ ਕੌਮ ਅਤੇ ਸਮਾਜ ਦੀ  ਸੇਵਾ ਕਰਨ ਦਾ ਜਜਬਾ ਮੁੱਢ ਤੋਂ ਹੀ ਹੈ ਅਤੇ ਅਜਿਹੇ ਮੌਕੇ ਤੇ             ਤਨਦੇਹੀ ਅਤੇ ਭਰੋਸੇ ਨਾਲ ਇਕਮੁੱਠ ਹੋ ਕੇ ਹਰ ਤਰ੍ਹਾਂ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ| 
ਇਸ ਮੌਕੇ ਸ੍ਰ. ਜਸਪਾਲ ਸਿੰਘ ਵਿਰਕ ਸਾਬਕਾ ਪ੍ਰਧਾਨ, ਰਾਮਗੜ੍ਹੀਆ ਸਭਾ ਚੰਡੀਗੜ੍ਹ, ਸ੍ਰੀ ਮਾਤਾ ਰਾਮ ਧੀਮਾਨ ਪ੍ਰਧਾਨ ਰਾਮਗੜ੍ਹੀਆ ਵਿਸ਼ਵਕਰਮਾ ਸਮਾਜ ਪੰਜਾਬ, ਸ੍ਰ. ਲਖਬੀਰ ਸਿੰਘ ਹੂੰਜਣ, ਸ੍ਰ. ਰਵਿੰਦਰ ਸਿੰਘ ਨਾਗੀ, ਸ. ਨਰਿੰਦਰ ਸਿੰਘ ਸੰਧੂ ਸੀਨੀਅਰ ਮੀਤ ਪ੍ਰਧਾਨ, ਪ੍ਰਦੀਪ ਸਿੰਘ ਭਾਰਜ ਪ੍ਰਧਾਨ ਭਾਈ ਲਾਲੋ ਸਹਿਕਾਰੀ ਸਭਾ, ਸ. ਗੁਰਚਰਨ ਸਿੰਘ ਨੰਨੜ੍ਹਾ-ਜਨਰਲ ਸਕੱਤਰ, ਰਾਮਗੜ੍ਹੀਆ ਸਭਾ ਚੰਡੀਗੜ੍ਹ ਅਤੇ ਰਾਮਗੜ੍ਹੀਆ ਸਭਾ ਮੁਹਾਲੀ ਦੇ ਬਾਨੀ ਪ੍ਰਧਾਨ ਸ. ਸਵਰਨ ਸਿੰਘ ਚੰਨੀ ਨੇ ਵੀ ਆਪਣ ਵਿਚਾਰ ਪ੍ਰਗਟ ਕੀਤੇ|  
ਅੰਤ ਵਿੱਚ ਸ. ਮਨਜੀਤ ਸਿੰਘ ਮਾਨ ਨੇ ਹਾਜ਼ਰ ਸਾਰੇ ਭਾਈਚਾਰੇ ਦੇ ਪਤਵੰਤਿਆ ਨੂੰ ਇਸ ਮੁੱਦੇ ਤੇ ਇਕੱਠੇ ਹੋ ਕੇ ਦਿੱਤੇ ਵਿਚਾਰਾਂ ਲਈ, ਧੰਨਵਾਦ ਕਰਦੇ ਹੋਏ ਕਿਹਾ ਕਿ ਸਾਨੂੰ ਇੱਕਮੁੱਠ ਹੋ ਕੇ ਇਸ ਚੋਣ ਵਿੱਚ ਭਾਈਚਾਰੇ ਦੇ ਉਮੀਦਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ| 
ਇਸ ਮੌਕੇ ਹਰਚਰਨ ਸਿੰਘ ਖਜਾਨਚੀ, ਦਵਿੰਦਰ ਸਿੰਘ ਵਿਰਕ, ਦਵਿੰਦਰ ਸਿੰਘ ਨੰਨੜ੍ਹਾ, ਹਰਬਿੰਦਰ ਸਿੰਘ ਰਨੌਤਾ, ਬਿਕਰਮਜੀਤ ਸਿੰਘ ਹੂੰਜਣ, ਬਲਵਿੰਦਰ ਸਿੰਘ ਹੂੰਜਣ, ਮੇਜਰ ਸਿੰਘ ਭੁੱਲਰ, ਭੁਪਿੰਦਰ ਸਿੰਘ ਮੁੱਧੜ, ਬਲਬੀਰ ਸਿੰਘ ਭੰਵਰਾ, ਗੁਰਮੁਖ ਸਿੰਘ ਸੋਹਲ ਸਾਬਕਾ ਐਮ ਸੀ, ਜਸਬੀਰ ਸਿੰਘ ਮਣਕੂ ਸਾਬਕਾ ਅੱਮ ਸੀ, ਗੁਰਮੀਤ ਸਿੰਘ, ਬਲਬੀਰ ਸਿੰਘ ਰੂਪਰਾਹ, ਅਮਰਜੀਤ ਸਿੰਘ ਓਸਾਹਨ, ਸਰਦੂਲ ਸਿੰਘ ਭੂਈ, ਪ੍ਰੀਤਮ ਸਿੰਘ ਗਿੱਲ, ਦਲਜੀਤ ਸਿੰਘ ਨਾਗੀ, ਅਮਰਜੀਤ ਸਿੰਘ ਵਿਰਦੀ, ਜਸਪਾਲ ਸਿੰਘ ਸਲੈਚ,  ਤੇਜਿੰਦਰ ਸਿੰਘ ਸਲੈਚ, ਤੇਜਿੰਦਰ ਸਿੰਘ ਸਭਰਵਾਲ, ਇੰਦਰਜੀਤ ਸਿੰਘ ਖੋਖਰ, ਬਲਜੀਤ ਸਿੰਘ ਜੰਡੂ, ਮਦਨ ਸਿੰਘ, ਤਰਸੇਮ ਸਿੰਘ ਖੋਖਰ, ਮਨਜੀਤ ਸਿੰਘ ਲੋਟੇ, ਰਜਿੰਦਰ ਸਿੰਘ ਭੰਵਰਾ, ਗੁਰਚਰਨ ਸਿੰਘ ਭੰਵਰਾ, ਭੁਪਿੰਦਰ ਸਿੰਘ ਚਾਨਾ, ਕੁਲਵੰਤ ਸਿੰਘ ਵਿਰਕ, ਸੁਰਜੀਤ ਸਿੰਘ ਮਠਾੜੂ, ਗੁਰਬਖਸ਼ ਸਿੰਘ ਜੰਡੂ, ਪਿਆਰਾ ਸਿੰਘ, ਬਲਵਿੰਦਰ ਸਿੰਘ ਟੋਹੜਾ, ਮਨਜੀਤ ਸਿੰਘ ਬਾਹੜਾ ਅਤੇ ਸ. ਹਰਭਜਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਭਾਈਚਾਰਾ ਹਾਜਰ ਸੀ|

Leave a Reply

Your email address will not be published. Required fields are marked *