ਨਗਰ ਨਿਗਮ ਚੋਣਾਂ : ਮੁੱਖ ਪਾਰਟੀਆਂ ਦੇ ਜਿਆਦਾਤਰ ਉਮੀਦਵਾਰ ਸਾਮ੍ਹਣੇ ਆਉਣ ਤੋਂ ਬਾਅਦ ਜੋਰ ਫੜਦਾ ਦਿਖ ਰਿਹਾ ਹੈ ਚੋਣ ਪ੍ਰਚਾਰ ਉਮੀਦਵਾਰਾਂ ਦੇ ਬੈਨਰ ਅਤੇ ਪੋਸਟਰ ਵੀ ਆਉਣ ਲੱਗੇ ਨਜਰ, ਵੋਟਰਾਂ ਦੇ ਘਰੋਂ ਘਰੀ ਜਾ ਕੇ ਕੀਤਾ ਜਾ ਰਿਹਾ ਹੈ ਚੋਣ ਪ੍ਰਚਾਰਭੁਪਿੰਦਰ ਸਿੰਘ

ਐਸ ਏ ਐਸ ਨਗਰ, 23 ਜਨਵਰੀ

ਨਗਰ ਨਿਗਮ ਦੀ 14 ਫਰਵਰੀ ਨੂੰ ਹੋਣ ਵਾਲੀ ਚੋਣ ਲਈ ਚੋਣ ਪ੍ਰਚਾਰ ਤੇਜੀ ਫੜਦਾ ਦਿਖ ਰਿਹਾ ਹੈ। ਇਸ ਸੰਬੰਧੀ ਪੰਜਾਬ ਦੀ ਸੱਤਾਧਾਰੀ ਪਾਰਟੀ ਕਾਂਗਰਸ ਵਲੋਂ ਨਿਗਮ ਦੀਆਂ ਸਾਰੀਆਂ 50 ਸੀਟਾਂ ਤੇ ਆਪਣੈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਜਦੋਂਕਿ ਨਗਰ ਨਿਗਮ ਦੇ ਸਾਬਕਾ ਮੇਅਰ ਸzy ਕੁਲਵੰਤ ਸਿੰਘ ਵਲੋਂ ਵੀ ਆਪਣਾ ਵੱਖਰਾ ਆਜਾਦ ਗਰੁੱਪ ਬਣਾ ਕੇ ਉਸਦੇ 30 ਉਮੀਦਵਾਰ ਐਲਾਨ ਦਿੱਤੇ ਗਏ ਹਨ। ੪zੋਮਣੀ ਅਕਾਲੀ ਦਲ (ਜਿਸਨੂੰ ਪਹਿਲਾਂ ਐਲਾਨੇ ਗਏ ਪਾਰਟੀ ਉਮੀਦਵਾਰਾਂ ਵਿੱਚੋਂ ਜਿਆਦਾਤਰ ਦੇ ਪਾਰਟੀ ਛੱਡ ਜਾਣ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਦੇ ਆਜਾਦ ਗਰੁੱਪ ਵਲੋਂ ਚੋਣ ਲੜਣ ਦਾ ਐਲਾਨ ਕੀਤੇ ਜਾਣ ਕਾਰਨ ਵੱਡਾ ਝਟਕਾ ਸਹਿਣਾ ਪਿਆ ਹੈ) ਵਲੋਂ ਵੀ ਹੁਣ ਇੱਕ ਤੋਂ ਬਾਅਦ ਇੱਕ ਕਰਕੇ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਹਨ। ਪੰਜਾਬ ਵਿਧਾਨਸਭਾ ਵਿੱਚ ਮੁੱਖ ਵਿਰੋਧੀ ਆਮ ਆਦਮੀ ਪਾਰਟੀ ਵਲੋਂ ਵੀ ਨਗਰ ਨਿਗਮ ਚੋਣਾਂ ਦੌਰਾਨ ਸਾਰੀਆਂ ਸੀਟਾਂ ਤੇ ਆਪਣੇ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ ਕਰ ਚੁੱਕੀ ਹੈ ਪਰੰਤੂ ਉਸ ਵਲੋਂ ਹੁਣੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾਣਾ ਹੈ।

ਇਸ ਦੌਰਾਨ ਜਿੱਥੇ ੪ਹਿਰ ਦੇ ਵੱਖ ਵੱਖ ਫੇ੭ਾਂ ਵਿੱਚ ਉਮੀਦਵਾਰਾਂ ਦੇ ਬੈਨਰ ਅਤੇ ਪੋਸਟਰ ਨਜਰ ਆਉਣ ਲੱਗ ਗਏ ਹਨ ਉੱਥੇ ਉਮੀਦਵਾਰਾਂ ਵਲੋਂ ਵੋਟਰਾਂ ਦੇ ਘਰੋਂ ਘਰੀਂ ਜਾ ਕੇ ਚੋਣ ਪ੍ਰਚਾਰ ਕਰਨ ਤੇ ਜਿਆਦਾ ਜੋਰ ਦਿੱਤਾ ਜਾ ਰਿਹਾ ਹੈ। ਸਿਆਸੀ ਪਾਰਟੀਆਂ ਵਲੋਂ ਭਾਵੇਂ ਨਗਰ ਨਿਗਮ ਚੋਣਾਂ ਪਾਰਟੀ ਦੇ ਚੋਣ ਨਿ੪ਾਨ ਤੇ ਲੜੀਆਂ ਜਾ ਰਹੀਆਂ ਹਨ ਪਰੰਤੂ ਇਹਨਾਂ ਚੋਣਾਂ ਵਿੱਚ ਪਾਰਟੀ ਤੋਂ ਜਿਆਦਾ ਵਜਨ ਉਮੀਦਵਾਰ ਦੀ ਨਿੱਜੀ ੪ਖ੪ੀਅਤ ਦਾ ਹੀ ਹੁੰਦਾ ਹੈ ਅਤੇ ਵੋਟਰਾਂ ਨਾਲ ਸਿੱਧਾ ਤਾਲਮੇਲ ਹੀ ਚੋਣ ਲੜਣ ਵਾਲੇ ਉਮੀਦਵਾਰਾਂ ਲਈ ਫਾਇਦੇਮੰਦ ਹੁੰਦਾ ਹੈ। ਇਸ ਲਈ ਉਮੀਦਵਾਰਾਂ ਦਾ ਜਿਆਦਾ ਜੋਰ ਵੀ ਇਸੇ ਗੱਲ ਤੇ ਹੈ ਕਿ ਉਹ ਵੋਟਰਾਂ ਨਾਲ ਸਿੱਧਾ ਸੰਪਰਕ ਬਣਾਉਣ।

ਇਸ ਦੌਰਾਨ ਉਮੀਦਵਾਰਾਂ ਵਲੋਂ ਆਪੋ ਆਪਣੇ ਚੋਣ ਦਫਤਰ ਵੀ ਖੋਲ੍ਹ ਦਿੱਤੇ ਗਏ ਹਨ ਅਤੇ ਇਹਨਾਂ ਦਫਤਰਾਂ ਵਿੱਚ ਉਮੀਦਵਾਰਾਂ ਦੇ ਸਮਰਥਕਾਂ ਦੀਆਂ ਸਰਗਰਮੀਆਂ ਵੀ ਜੋਰ ਫੜ ਰਹੀਆਂ ਹਨ। ਜਿਵੇਂ ਜਿਵੇਂ ਵੋਟਾਂ ਦੀ ਤਰੀਕ ਨੇੜੇ ਆਉਣੀ ਹੈ ਉਮੀਦਵਾਰਾਂ ਦੇ ਨਾਲ ਨਾਲ ਉਹਨਾਂ ਦੇ ਸਮਰਥਕਾਂ ਦੀਆਂ ਸਰਗਰਮੀਆਂ ਨੇ ਵੀ ਤੇਜੀ ਫੜਣੀ ਹੈ।

Leave a Reply

Your email address will not be published. Required fields are marked *